ਪੰਜਾਬੀ ਦੇ “ਅਜੀਤ” ਅਖਬਾਰ ਵਿੱਚ ਦਿੱਲੀ ਤੋਂ ਛਪੀ ਖਬਰ ਅਨੁਸਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਨੇ 3 ਜੁਲਾਈ, 2009 ਨੂੰ ਦੇਹਰਾਦੂਨ ‘ਚ ਕੰਮ ਲਈ ਗਏ ਗਾਜ਼ੀਆਬਾਦ ਦੇ ਐੱਮ. ਬੀ. ਏ. ਪਾਸ ਇਕ 22 ਸਾਲਾਂ ਦੇ ਲੜਕੇ ਰਣਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੋਸਟ ਮਾਰਟਮ ਦੌਰਾਨ ਉਸ ਦੇ ਸਰੀਰ ਵਿਚੋਂ 29 ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ੍ਰੀ ਜੇ. ਪੀ. ਐੱਸ. ਮਲਿਕ ਨੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ।
ਇਨ੍ਹਾਂ ਵਿਚੋਂ ਤਤਕਾਲੀ 7 ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ਜਿਨ੍ਹਾਂ ਵਿਚ 6 ਸਬ ਇੰਸਪੈਕਟਰ ਸੰਤੋਸ਼ ਕੁਮਾਰ ਜੈਸਵਾਲ, ਸਬ ਇੰਸਪੈਕਟਰ ਗੋਪਾਲ ਦੱਤ ਭੱਟ (ਐੱਸ. ਐੱਚ. ਓ.), ਰਾਜੇਸ਼ ਬਿਸ਼ਟ, ਨੀਰਜ ਕੁਮਾਰ, ਨਿਤਿਨ ਚੌਹਾਨ, ਚੰਦਰ ਮੋਹਨ ਸਿੰਘ ਰਾਵਤ ਅਤੇ ਕਾਂਸਟੇਬਲ ਅਜੀਤ ਸਿੰਘ ਸ਼ਾਮਿਲ ਹਨ ਅਤੇ ਇਨ੍ਹਾਂ ਨੂੰ ਹੱਤਿਆ ਦੇ ਮੁੱਖ ਦੋਸ਼ੀ ਕਰਾਰ ਦਿੰਦਿਆਂ ਬਾਕੀ ਦੇ 10 ਦੋਸ਼ੀਆਂ ਨੂੰ ਹੱਤਿਆ ਦੀ ਸਾਜ਼ਿਸ਼ ਰਚਨ ਦਾ ਦੋਸ਼ੀ ਠਹਿਰਾਇਆ ਅਤੇ ਇਨ੍ਹਾਂ ਨੂੰ 20-20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਇਕ ਪੁਲਿਸ ਮੁਲਾਜ਼ਮ ਜਸਪਾਲ ਸਿੰਘ ਗੋਸਾਈਂ ਨੂੰ ਗਲਤ ਰਿਕਾਰਡ ਤਿਆਰ ਕਰਨ ਦਾ ਦੋਸ਼ੀ ਦੱਸਿਆ ਹੈ, ਉਸ ਨੂੰ 2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।