Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਾਲੀਵੁਡ ਗੁਰਦੁਆਰਾ ਦੇ ਨਾਂ ਨਾਲ ਜਾਣੇ ਜਾਂਦੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤੀ ਸ਼ਬਦ ਲਿਖੇ

ਹਾਲੀਵੁਡ ਗੁਰਦੁਆਰਾ ਦੇ ਨਾਂ ਨਾਲ ਜਾਣੇ ਜਾਂਦੇ ਗੁਰਦੁਆਰੇ ਦੀਆਂ ਕੰਧਾਂ ’ਤੇ ਨਫ਼ਰਤੀ ਸ਼ਬਦ ਲਿਖੇ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇਕ ਸਿਰਫਿਰੇ ਨੇ ਗੁਰਦੁਆਰੇ ਦੀਆਂ ਕੰਧਾਂ ਉਤੇ ਸਿੱਖਾਂ ਬਾਰੇ ਨਫ਼ਰਤੀ ਸ਼ਬਦ ਲਿਖ ਦਿੱਤੇ। ਲਾਸ ਏਂਜਲਸ ਵਿੱਚ ਵਰਮੌਂਟ ਗੁਰਦੁਆਰੇ, ਜਿਸ ਨੂੰ ਹਾਲੀਵੁੱਡ ਸਿੱਖ ਗੁਰਦੁਆਰਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿੱਚ ਇਹ ਘਟਨਾ ਵਾਪਰੀ।

ਐਨਬੀਸੀ ਦੀ ਰਿਪੋਰਟ ਮੁਤਾਬਕ ਇਕ ਚਸ਼ਮਦੀਦ ਨੇ ਇਹ ਨਫਰਤੀ ਸ਼ਬਦ ਲਿਖਣ ਵਾਲੇ ਦਾ ਵਿਰੋਧ ਕੀਤਾ ਅਤੇ ਉਸ ਦੀ ਮੋਬਾਈਲ ਫੋਨ ’ਤੇ ਵੀਡੀਓ ਬਣਾ ਲਈ। ਚਸ਼ਮਦੀਦ ਕਰਨਾ ਰੇਅ ਨੇ ਦੱਸਿਆ, ‘ਮੈਂ ਕਿਹਾ, ਮੈਂ ਪੁਲਿਸ ਨੂੰ ਫੋਨ ਕਰਨ ਜਾ ਰਿਹਾ ਹਾਂ ਤਾਂ ਉਸ ਨੇ ਕਿਹਾ ਕਿ ਉਸ ਨੂੰ ਡਰ ਲੱਗ ਰਿਹਾ ਹੈ ਪਰ ਬਾਅਦ ਵਿੱਚ ਕਹਿੰਦਾ ਮੈਂ, ਤੇਰਾ ਗਲ ਵੱਢ ਦੇਵਾਂਗਾ।’ ਹਾਲੀਵੁੱਡ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਫਰਤੀ ਸ਼ਬਦ ਲਿਖਣ ਵਾਲੇ ਦੀਆਂ ਤਸਵੀਰਾਂ
ਨਫਰਤੀ ਸ਼ਬਦ ਲਿਖਣ ਵਾਲੇ ਦੀਆਂ ਤਸਵੀਰਾਂ

ਨਿਊਯਾਰਕ ਦਾ ਰਹਿਣ ਵਾਲਾ ਕਰਨਾ ਰੇਅ ਆਪਣੇ ਇਕ ਦੋਸਤ ਨੂੰ ਮਿਲਣ ਆਇਆ ਸੀ ਜਦੋਂ ਉਸ ਨੇ ਇਕ ਬੰਦੇ ਨੂੰ ਗੁਰਦੁਆਰੇ ਦੀ ਚਿੱਟੀ ਕੰਧ ’ਤੇ ਕਾਲੇ ਰੰਗ ਨਾਲ ਇਹ ਨਫਰਤੀ ਸ਼ਬਦ ਲਿਖਦੇ ਦੇਖਿਆ ਅਤੇ ਉਸ ਨੇ ਆਪਣੇ ਮੋਬਾਈਲ ਫੋਨ ’ਤੇ ਉਸ ਦੀ ਰਿਕਾਰਡਿੰਗ ਕਰ ਲਈ।

ਇਸ ਤੋਂ ਬਾਅਦ ਉਸ ਨੇ ਇਹ ਵੀਡੀਓ ਫੇਸਬੁੱਕ ’ਤੇ ਅਪਲੋਡ ਕਰ ਦਿੱਤੀ, ਜਿਸ ’ਤੇ ਹਜ਼ਾਰਾਂ ਟਿੱਪਣੀਆਂ ਆਈਆਂ। ਰੇਅ ਦੀ ਫੇਸਬੁੱਕ ਪੋਸਟ ਮੁਤਾਬਕ ਉਸ ਵੱਲੋਂ ਪੁਲਿਸ ਬੁਲਾਉਣ ਦੀ ਗੱਲ ਕਹਿਣ ’ਤੇ ਨਫਰਤੀ ਸ਼ਬਦ ਲਿਖਣ ਵਾਲੇ ਨੇ ਉਸ ਨੂੰ ਬਲੇਡ ਦਿਖਾ ਕੇ ਧਮਕਾਇਆ। ਇਸ ਗੁਰਦੁਆਰੇ ਦੇ ਇਕ ਮੈਂਬਰ ਸਰਬ ਗਿੱਲ ਨੇ ਕਿਹਾ, ‘ਮੈਂ ਇਹ ਸੰਦੇਸ਼ ਲਿਖਣ ਵਾਲੇ ਵਿਅਕਤੀ ਨੂੰ ਗੁਰਦੁਆਰੇ ਸੱਦਣਾ ਚਾਹਾਂਗਾ ਅਤੇ ਉਸ ਨੂੰ ਦਿਖਾਵਾਂਗਾ ਕਿ ਸਿੱਖ ਭਾਈਚਾਰਾ ਕਿਸ ਚੀਜ਼ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਹ ਕੀ ਗੁਆ ਰਿਹਾ ਹੈ।’ ਕੈਲੀਫੋਰਨੀਆ ਸਿੱਖ ਕੌਂਸਲ ਦੇ ਨਿਰੰਜਣ ਸਿੰਘ ਖਾਲਸਾ ਵੱਲੋਂ ਇਸ ਮਾਮਲੇ ਸਬੰਧੀ ਲਾਸ ਏਂਜਲਸ ਪੁਲਿਸ ਮਹਿਕਮੇ ਨਾਲ ਤਾਲਮੇਲ ਬਣਾਇਆ ਹੋਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਾਇਓਮਿੰਗ ਦੇ ਬਿਟਰ ਕਰੀਕ ਰੈਸਟ ਏਰੀਆ ਵਿਖੇ ਪੰਜਾਬੀ ਸਿੱਖ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਨੂੰ 17 ਵਾਰ ਚਾਕੂ ਮਾਰਿਆ ਗਿਆ। ਅਮਰੀਕਨ ਸਿੱਖ ਕੌਂਸਲ ਨੇ ਮਾਮਲੇ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ
“ਕੌਰਨਾਮਾ-੩” ਕਿਤਾਬ ਪੰਜਾਬ, ਜਰਮਨੀ ਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸਿਆਟਲ ਵਿਖੇ ਵੀ ਜਾਰੀ ਕੀਤੀ ਗਈ। ਇਹ ਪੁਸਤਕ ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ
ਇਸ ਖ਼ਾਸ ਗੱਲਬਾਤ ਵਿੱਚ ਸਵਰਨਜੀਤ ਸਿੰਘ ਖ਼ਾਲਸਾ, ਜੋ ਕਿ ਨੌਰਵਿਚ, ਕਨੇਟੀਕਟ (ਅਮਰੀਕਾ) ਦੇ ਪਹਿਲੇ ਸਿੱਖ ਮੇਅਰ ਬਣੇ ਹਨ, ਨੇ ਪੱਤਰਕਾਰ ਮਨਦੀਪ ਸਿੰਘ ਨਾਲ ਆਪਣੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ।
ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: