Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਤੋਂ ਬਾਹਰ ਨਿਕਲਿਆ ਅਮਰੀਕਾ

ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਤੋਂ ਬਾਹਰ ਨਿਕਲਿਆ ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿਚ ਅਮਰੀਕੀ ਦੂਤ ਨਿੱਕੀ ਹੈਲੇ ਨੇ ਬੀਤੇ ਕੱਲ੍ਹ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਤੋਂ ਅਮਰੀਕਾ ਦੇ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਕਰਦਿਆਂ ਉਨ੍ਹਾਂ ਮਨੁੱਖੀ ਹੱਕਾਂ ਦੀ ਇਸ ਸੰਸਥਾ ‘ਤੇ ਅਮਰੀਕਾ ਦੇ ਭਾਈਵਾਲ ਇਸਰਾਈਲ ਪ੍ਰਤੀ ਕਥਿਤ ਤੌਰ ‘ਤੇ ਪੱਖਪਾਤੀ ਰਵੱਈਆ ਅਪਣਾਉਣ ਅਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿਚ ਨਾਕਾਮਯਾਬ ਰਹਿਣ ਦਾ ਦੋਸ਼ ਲਾਇਆ।

ਨਿੱਕੀ ਹੈਲੇ

ਅਮਰੀਕਾ ਦਾ ਇਹ ਫੈਂਸਲਾ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਕਮਿਸ਼ਨਰ ਨੇ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਸ਼ਰਣਾਰਥੀਆਂ ਵਜੋਂ ਆ ਰਿਹਾ ਪਰਿਵਾਰਾਂ ਦੇ ਬੱਚਿਆਂ ਨੂੰ ਅਮਰੀਕੀ ਸਰਕਾਰ ਵਲੋਂ ਮਾਪਿਆਂ ਤੋਂ ਵੱਖ ਕਰਨ ਦੀ ਨੀਤੀ ਦੀ ਸਖਤ ਅਲੋਚਨਾ ਕੀਤੀ ਸੀ।

ਰਾਜ ਸਕੱਤਰ ਮਾਈਕ ਪੋਂਮਪੀਓ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੈਲੇ ਨੇ ਅਮਰੀਕਾ ਦੇ ਮਨੁੱਖੀ ਹੱਕ ਤੋਂ ਬਾਹਰ ਆਉਣ ਦੇ ਫੈਂਸਲੇ ਦਾ ਪੱਖ ਪੂਰਦਿਆਂ ਕਿਹਾ ਕਿ ਅਮਰੀਕਾ ਨੇ ਕਾਉਂਸਲ ਵਿਚ ਸੁਧਾਰ ਲਈ ਕਿਹਾ ਪਰ ਇਸਦੀ ਕੋਈ ਪਰਵਾਹ ਨਹੀਂ ਕੀਤੀ ਗਈ।

ਹੈਲੇ ਨੇ ਕਿਹਾ ਕਿ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਦੇਸ਼ ਕਾਉਂਸਲ ਵਿਚ ਲਗਾਤਾਰ ਚੁਣੇ ਜਾ ਰਹੇ ਹਨ। ਉਨ੍ਹਾਂ ਕਾਉਂਸਲ ‘ਤੇ ਇਲਜ਼ਾਮ ਲਾਇਆ ਕਿ ਕਾਉਂਸਲ ਪੱਖਪਾਤੀ ਰਵੱਈਆ ਅਪਣਾਉਂਦਿਆਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਦੇਸ਼ਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਮਨੁੱਖੀ ਹੱਕ ਬਹਾਲ ਰੱਖਣ ਵਾਲੇ ਦੇਸ਼ਾਂ ਪ੍ਰਤੀ ਕਾਰਵਾਈ ਕਰਦਾ ਹੈ।

ਦੁਨੀਆ ਦੇ ਆਗੂਆਂ ਅਤੇ ਮਨੁੱਖੀ ਹੱਕਾਂ ਪ੍ਰਤੀ ਕੰਮ ਕਰਦੀਆਂ ਸੰਸਥਾਵਾਂ ਵਲੋਂ ਅਮਰੀਕਾ ਦੇ ਇਸ ਕਦਮ ਨੂੰ ਗਲਤ ਕਰਾਰ ਦਿੱਤਾ ਗਿਆ ਹੈ ਜਦਕਿ ਇਸਰਾਈਲ ਵਲੋਂ ਅਮਰੀਕਾ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਦੀ ਜੇਨੇਵਾ ਵਿਚ ਹੋਈ ਬੈਠਕ ਦੌਰਾਨ ਸਿੱਖ ਹਿਊਮਨ ਰਾਈਟਸ ਗਰੁੱਪ ਨੇ ਨਵੰਬਰ ੧੯੮੪ ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਐਲਾਨਣ ਦਾ ਮੁੱਦਾ ਚੁੱਕਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: