ਫਰੀਦਕੋਟ: ਬੀਤੇ ਕੱਲ੍ਹ (22 ਅਪਰੈਲ ਨੂੰ) ਇਥੋਂ ਦੀ ਸਥਾਨਕ ਅਦਾਲਤ ਨੇ ਸਾਕਾ ਕੋਟਕਪੂਰਾ 2015 ਨਾ ਜੁੜ ਇਕ ਮਾਮਲੇ ਵਿਚ ਸੁਣਵਾਈ 10 ਜੂਨ ਤੱਕ ਅੱਗੇ ਪਾ ਦਿੱਤੀ।

ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿਚ ਮੋਗੇ ਦੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਹੁਣ ਮੁਅੱਤਲ ਆਈ.ਜੀ. ਪਰਮਰਾਜ ਉਮਰਾਨੰਗਲ ਨੂੰ ਮਾਮਲੇ ਦੀ ਜਾਂਚ ਕਰ ਰਹੇ ਖਾਸ ਜਾਂਚ ਦਲ (ਸਿੱਟ) ਵਲੋਂ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿਚ ਦੋਵਾਂ ਨੂੰ ਇਸ ਮਾਮਲੇ ਚ ਜਮਾਨਤ ਮਿਲ ਗਈ ਸੀ।
ਇਹ ਮਾਮਲਾ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੋਟਕਪੂਰੇ ਗੋਲੀਬਾਰੀ ਤੇ ਲਾਠੀਚਾਰਜ ਕਰਕੇ ਸਿੱਖ ਸੰਗਤਾਂ ਨੂੰ ਜਖਮੀ ਕਰਨ ਨਾਲ ਸੰਬੰਧਤ ਹੈ।
⊕ ਵਧੇਰੇ ਵਿਸਤਾਰ ਵਿਚ ਜਾਣਕਾਰੀ ਲਈ ਇਹ ਖਬਰ ਅੰਗਰੇਜ਼ੀ ਚ ਪੜ੍ਹੋ –
Saka Kotkapura Case: Hearing Adjourned to June 10 by Faridkot Court