Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼ਿਵ ਸੈਨਾ ਅਤੇ ਮੁਸਲਮਾਨਾਂ ਦੇ ਟਕਰਾਅ ਤੋਂ ਬਾਅਦ ਫਗੜਾੜਾ ਦੇ ਡੀਐਸਪੀ ਮੁਅੱਤਲ, ਐਸਪੀ ਤਬਦੀਲ

ਸ਼ਿਵ ਸੈਨਾ ਅਤੇ ਮੁਸਲਮਾਨਾਂ ਦੇ ਟਕਰਾਅ ਤੋਂ ਬਾਅਦ ਫਗੜਾੜਾ ਦੇ ਡੀਐਸਪੀ ਮੁਅੱਤਲ, ਐਸਪੀ ਤਬਦੀਲ

ਚੰਡੀਗੜ੍ਹ: ਫਗਵਾੜਾ ਵਿੱਚ ਹੋਏ ਟਕਰਾਅ ਦੌਰਾਨ ਸਥਿਤੀ ਸੰਭਾਲਣ ਵਿੱਚ ਅਸਫ਼ਲ ਰਹਿਣ ਕਾਰਨ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਫਗਵਾੜਾ ਦੇ ਡੀਐਸਪੀ ਕੰਵਲਪ੍ਰੀਤ ਸਿੰਘ ਨੂੰ ਮੁਅੱਤਲ ਕਰਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਮੁੱਖ ਦਫ਼ਤਰ ਨਾਲ ਅਟੈਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਗਵਾੜਾ ਦੇ ਐਸਪੀ ਅਜਿੰਦਰ ਸਿੰਘ ਦਾ ਤਬਾਦਲਾ ਵੀ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿੱਚ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਆਈਜੀਪੀ ਜ਼ੋਨ-2 ਜਲੰਧਰ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ। ਜਸਬੀਰ ਸਿੰਘ ਰਾਏ ਨੂੰ ਫਗਵਾੜਾ ਦਾ ਨਵਾਂ ਐਸਪੀ ਅਤੇ ਮਨਪ੍ਰੀਤ ਸਿੰਘ ਨੂੰ ਡੀਐਸਪੀ ਤਾਇਨਾਤ ਕੀਤਾ ਗਿਆ ਹੈ।

ਦਲ ਖ਼ਾਲਸਾ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਾਥੀ ਮੁਸਲਿਮ ਆਗੂਆਂ ਨੂੰ ਫਗੜਾੜਾ ਮਸਜਿਸ ਵਿਚ ਮਿਲਣ ਗਏ
ਦਲ ਖ਼ਾਲਸਾ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਾਥੀ ਮੁਸਲਿਮ ਆਗੂਆਂ ਨੂੰ ਫਗੜਾੜਾ ਮਸਜਿਸ ਵਿਚ ਮਿਲਣ ਗਏ

ਜ਼ਿਕਰਯਗੋ ਹੈ ਕਿ ਸ਼ੁੱਕਰਵਾਰ ਨੂੰ ਸ਼ਿਵ ਸੈਨਾ ਵਲੋਂ ਮਸਜਿਦ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ ‘ਤੇ ਹਮਲੇ ਦੇ ਚਲਦਿਆਂ ਸ਼ਿਵ ਸੈਨਾ ਦੇ ਆਗੂਆਂ ਨੂੰ ਖਦੇੜਨ ਲਈ ਡੀਐਸਪੀ ਕੰਵਰਪ੍ਰੀਤ ਸਿੰਘ ਚਾਹਲ ਦੀ ਅਗਵਾਈ ਵਿੱਚ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ ਸੀ। ਪੁਲੀਸ ਨੇ ਇਸ ਸਬੰਧੀ ਆਈਪੀਸੀ ਦੀ ਧਾਰਾ 307, 295ਏ ਤੇ ਆਰਮਜ਼ ਐਕਟ ਤਹਿਤ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਗੁਰਦੀਪ ਸੈਣੀ, ਕੁਲਦੀਪ, ਗੋਲਡੀ ਵਾਲੀਆ, ਮਿਸ਼ਰਾ, ਜਿਮੀ ਕਰਵਲ ਤੇ ਦਿਨੇਸ਼ ਬਾਂਸਲ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਸ਼ਿਵ ਸੈਨਾ ਆਗੂਆਂ ਨੇ 23 ਨੂੰ ਫਗਵਾੜਾ ਬੰਦ ਦਾ ਸੱਦਾ ਦਿੱਤਾ ਸੀ ਪਰ ਬੰਦ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਸ਼ਨੀਵਾਰ ਨੂੰ ਹਨੂੰਮਾਨਗੜ੍ਹੀ ਪੁੱਜੇ। ਉਨ੍ਹਾਂ ਸ਼ਿਵ ਸੈਨਾ ਦੇ ਆਗੂਆਂ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਨੂੰ ਸ਼ਾਂਤ ਕਰਦਿਆਂ ਡੀਐਸਪੀ ਨੂੰ ਲਾਂਭੇ ਕਰਨ ਅਤੇ ਦੂਜੀ ਧਿਰ ਖ਼ਿਲਾਫ਼ ਵੀ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ। ਸ਼ਿਵ ਸੈਨਾ ਦੇ ਵਰਕਰਾਂ ਨੇ ਡੀਐਸਪੀ ਨੂੰ ਇੱਥੋਂ ਤਬਦੀਲ ਕਰਨ ਦੇ ਭਰੋਸੇ ਮਗਰੋਂ ਹਨੂੰਮਾਨਗੜ੍ਹੀ ਵਿੱਚ ਨਾਅਰੇਬਾਜ਼ੀ ਕੀਤੀ।

ਆਈਜੀ ਲੋਕ ਨਾਥ ਆਂਗਰਾ, ਡੀਆਈਜੀ ਰਾਜਿੰਦਰ ਸਿੰਘ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮਸਜਿਦ ਅੱਗੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਸਿੱਖ, ਮੁਸਲਮਾਨ ਤੇ ਦਲਿਤ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ 11 ਮੈਂਬਰੀ ਕਮੇਟੀ ਕਾਇਮ ਕੀਤੀ ਗਈ, ਜੋ ਅਗਲੀ ਰਣਨੀਤੀ ਤੈਅ ਕਰੇਗੀ। ਕਮੇਟੀ ਵਿੱਚ ਓਵੈਸ ਰਹਿਮਾਨ, ਜਰਨੈਲ ਨੰਗਲ, ਅਨੂ ਸਹੋਤਾ, ਧਰਮਵੀਰ ਸੇਠੀ, ਕੁਸੁਮ ਸ਼ਰਮਾ, ਮਨਜੀਤ ਹੈਪੀ, ਗੁਰਵਿੰਦਰ, ਸਰਬਰ ਗੁਲਾਮ ਸੱਬਾ, ਸੁਖਦੇਵ ਸਿੰਘ ਖਾਲਸਾ, ਸੁਮਨ ਅਤੇ ਯਸ਼ ਬਰਨਾ ਸ਼ਾਮਲ ਹਨ।

ਸਬੰਧਤ ਖ਼ਬਰ: ਫਗਵਾੜਾ ‘ਚ ਤਣਾਅ: ਸ਼ਿਵ ਸੈਨਾ ਦੇ ਵਰਕਰਾਂ ਨੇ ਮਸਜਿਦ ਅਤੇ ਮੁਸਲਮਾਨਾਂ ‘ਤੇ ਹਮਲੇ ਦੀ ਕੀਤੀ ਕੋਸ਼ਿਸ਼

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:http://bit.ly/2a8xedV

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: