Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਵਿਰਾਸਤ ਏ ਖਾਲਸਾ ਵਿੱਚ” ਵਿਖਾਈ ਗਈ “ਬੇਇਨਸਾਫੀ ਦੀ ਦਾਸਤਾਨ-ਮਹਾਰਾਜਾ ਦਲੀਪ ਸਿੰਘ”

“ਵਿਰਾਸਤ ਏ ਖਾਲਸਾ ਵਿੱਚ” ਵਿਖਾਈ ਗਈ “ਬੇਇਨਸਾਫੀ ਦੀ ਦਾਸਤਾਨ-ਮਹਾਰਾਜਾ ਦਲੀਪ ਸਿੰਘ”

ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਆਖਰੀ ਮਹਾਰਾਜਾ – ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਤੇ ਬਣਾਈ ਗਈ ਦਸਤਾਵੇਜੀ-“ਬੇਇਨਸਾਫੀ ਦੀ ਦਾਸਤਾਨ – ਮਹਾਰਾਜਾ ਦਲੀਪ ਸਿੰਘ” ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਗਈ “ਵਿਰਾਸਤ ਏ ਖਾਲਸਾ” ਨਾਂ ਦੀ ਇਮਾਰਤ ਵਿੱਚ ਲੰਘੇ ਸ਼ੁੱਕਰਵਾਰ ਨੂੰ ਵਿਖਾਈ ਗਈ। ਚੰਡੀਗੜ੍ਹ ਸਥਿਤ ‘ਕ੍ਰਿਏਟਿਵ ਵਿਜ਼ਨ ਫਿਲਮਜ਼ ਵਲੋਂ ਆਪਣੇ ਬੈਨਰ ਹੇਂਠ ਤਿਆਰ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਅਮਰਜੀਤ ਸਿੰਘ ਹਨ ।45 ਮਿੰਟਾਂ ਦੀ ਦਾ ਨਿਰਦੇਸ਼ਨ ਪ੍ਰੋ. ਪੀ ਐਸ. ਨਰੂਲਾ ਵਲੋਂ ਕੀਤਾ ਗਿਆ ਹੈ ਅਤੇ ਇਸਦਾ ਸੰਗੀਤ ਵਰਿੰਦਰ ਬਚਨ ਨੇ ਤਿਆਰ ਕੀਤਾ ਹੈ।

ਇਸ ਵਿੱਚ ਬੜੇ ਭਾਵਪੂਰਨ ਤਰੀਕੇ ਨਾਲ ਪੰਜਾਬ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉੱਤੇ ਅੰਗਰੇਜ ਹਕੂਮਤ ਦੇ ਕਬਜੇ ਅਤੇ ਮਹਾਰਾਣੀ ਜਿੰਦ ਕੌਰ ਤੇ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਦੂਰ ਕੀਤੇ ਜਾਣ ਦੇ ਦ੍ਰਿਸ਼ਾਂ ਨੂੰ ਪੇਸ਼ ਕੀਤਾ ਗਿਆ ਹੈ।

ਮਹਾਰਾਜਾ ਦਲੀਪ ਸਿੰਘ ਜੀ ਦੀ ਤਸਵੀਰ।

ਇਸ ਦਸਤਾਵੇਜੀ ਦੇ ਨਿਰਮਾਤਾ ਸ.ਅਮਰਜੀਤ ਸਿੰਘ(ਚੰਡੀਗੜ੍ਹ) ਨੇ ਦੱਸਿਆ ਕਿ ਅਸੀਂ ਮਹਾਰਾਜਾ ਦਲੀਪ ਸਿੰਘ ਦੇ ਚਾਲ੍ਹੀ ਸਾਲਾ ਵਿਦੇਸ਼ ਵਿੱਚ ਬਿਤਾਏ ਵਰ੍ਹਿਆਂ ਅਤੇ ਖੁੱਸੇ ਰਾਜ ਨੂੰ ਮੁੜ ਪ੍ਰਾਪਤ ਕਰਨ ਦੇ ਯਤਨਾਂ ਨੂੰ ਵਿਖਾਲਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਹ ਦਸਤਾਵੇਜੀ ਸੰਗਤ ਨੂੰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਫਤ ਵਿਖਾਈ ਜਾਵੇ ਤਾਂ ਜੋ ਸਾਡੀ ਅਗਲੇਰੀ ਪੀੜ੍ਹੀ ਆਪਣਾ ਸੁਨਿਹਰੀ ਇਤਿਹਾਸ ਚੇਤੇ ਕਰ ਸਕੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜ਼ਮੀਰ ਜਿਨ੍ਹਾਂ ਦੀ ਜਾਗਦੀ ਜ਼ਖਮ ਰਹਿਣਗੇ ਅੱਲੇ। ਨਹੀਂ ਮੁਲਖ ਜਿਨ੍ਹਾਂ ਦਾ ਆਪਣਾ...
ਸੰਸਾਰ ਇਤਿਹਾਸ ਬਾਰੇ ਪ੍ਰਸਿੱਧ ਰਸਾਲੇ ‘ਬੀ.ਬੀ.ਸੀ. ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ (ਗਰੇਟ ਲੀਡਰ ਆਫ ਆਲ ਟਾਈਮਜ) ਐਲਾਨਿਆ ਗਿਆ ਹੈ।
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ੨ ਨਵੰਬਰ ਸੰਨ ੧੭੮੦ ਈ: ਨੂੰ ਸਰਦਾਰ ਮਹਾਂ ਸਿੰਘ ਸੁਕ੍ਰਚਕੀਏ ਦੇ ਘਰ ਗੁਜਰਾਂ ਵਾਲੇ ਵਿਖੇ ਹੋਇਆ। ਅਜੇ ਆਪ ਬਾਰਾਂ ਵਰਿਆਂ ਤੋਂ ਵੀ ਘੱਟ
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ੨ ਨਵੰਬਰ ਸੰਨ ੧੭੮੦ ਈ: ਨੂੰ ਸਰਦਾਰ ਮਹਾਂ ਸਿੰਘ ਸੁਕ੍ਰਚਕੀਏ ਦੇ ਘਰ ਗੁਜਰਾਂ ਵਾਲੇ ਵਿਖੇ ਹੋਇਆ। ਅਜੇ ਆਪ ਬਾਰਾਂ ਵਰਿਆਂ ਤੋਂ ਵੀ ਘੱਟ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: