Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਬਜਾਏ ਤੱਥਾਂ ਦੀ ਪੜਚੋਲ ਕਰੇ ਕੈਪਟਨ : ਜੀ.ਕੇ.

ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਦੀ ਬਜਾਏ ਤੱਥਾਂ ਦੀ ਪੜਚੋਲ ਕਰੇ ਕੈਪਟਨ : ਜੀ.ਕੇ.

ਨਵੀਂ ਦਿੱਲੀ: ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾ 1984 ਸਿੱਖ ਕਤਲੇਆਮ ਸ਼ੁਰੂ ਹੋਣ ਦੇ ਕੀਤੇ ਗਏ ਦਾਅਵੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੈਪਟਨ ਦੇ ਬਿਆਨ ਨੂੰ ਬਿਨਾਂ ਤੱਥਾਂ ਦੀ ਜਾਣਕਾਰੀ ਦੇ ਗਾਂਧੀ ਪਰਿਵਾਰ ਨੂੰ ਬਚਾਉਣ ਵਾਸਤੇ ਕੈਪਟਨ ਵੱਲੋਂ ਹਨੇ੍ਹਰੇ ’ਚ ਕੀਤੀ ਗਈ ਗੋਲੀਬਾਰੀ ਵੱਜੋਂ ਪਰਿਭਾਸਿਤ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਜਾਂ ਤੇ ਕੈਪਟਨ ਸੱਚ ਬੋਲਣਾ ਨਹੀਂ ਚਾਹੁੰਦੇ ਹਨ ਜਾਂ ਫਿਰ ਗਾਂਧੀ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਹ ਝੂਠਾ ਬਿਆਨ ਦੇਣ ਲਈ ਹੁਕਮ ਦਿੱਤਾ ਗਿਆ ਹੈ।

ਸਬੰਧਤ ਖ਼ਬਰ: ਰਾਜੀਵ ਗਾਂਧੀ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਸਿੱਖ ਦਾ ਕਤਲੇਆਮ ਸ਼ੁਰੂ ਸੀ: ਕੈਪਟਨ ਅਮਰਿੰਦਰ ਸਿੰਘ

ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕਿਤਾਬ ‘‘ਦਾ ਟਰਬੁਲੇਂਟ ਇਅਰਸ’’ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 31 ਅਕਤੂਬਰ 1984 ਨੂੰ ਰਾਜੀਵ ਗਾਂਧੀ ਦੀ ਸਾਰੀ ਦਿਨਚਰਿਆ ਦਾ ਜ਼ਿਕਰ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ਰਾਜੀਵ ਗਾਂਧੀ ਵੱਲੋਂ ਸ਼ਾਮ 6.45 ਵਜੇ ’ਤੇ ਹਲਫ਼ ਲੈਣ ਤੋਂ ਬਾਅਦ ਸਾਬਕਾ ਉਪਰਾਸ਼ਟਰਪਤੀ ਆਰ. ਵੈਂਕਟਰਮਨ ਨੇ ਦੂਰਦਰਸ਼ਨ ’ਤੇ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਅਧਿਕਾਰਕ ਬਿਆਨ ’ਚ ਇੰਦਰਾ ਗਾਂਧੀ ਦੇ ਕਤਲ ਅਤੇ ਰਾਜੀਵ ਗਾਂਧੀ ਦੇ ਪ੍ਰਧਾਨਮੰਤਰੀ ਬਣਨ ਬਾਰੇ ਸੂਚਨਾ ਦਿੱਤੀ ਸੀ। ਹਾਲਾਂਕਿ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ’ਤੇ ਹੋਏ ਹਮਲੇ ਦੀ ਖਬਰ ਪਛਮੀ ਬੰਗਾਲ ਦੇ ਕੋਂਟਾਈ ਵਿਖੇ ਪੁਲਿਸ ਵਾਇਰਲੇਸ ਸੈਟ ਜਰੀਏ ਸਵੇਰੇ 9.30 ਵਜੇ ਮਿਲ ਗਈ ਸੀ।

ਕਾਂਗਰਸ ਦੇ ਨਿਗਮ ਪਾਰਸ਼ਦ ਅਰਜੁਨ ਦਾਸ ਨੇ ਰਾਸ਼ਟਰਪਤੀ ਦੀ ਗੱਡੀ ’ਤੇ ਪਹਿਲਾ ਪੱਥਰ ਸੁਟਿਆ ਉਸ ਕਾਰ ਦੇ ਟੁੱਟੇ ਹੋਏ ਸ਼ੀਸ਼ੇ ਦੀ ਤਸਵੀਰ।

ਦੱਸਿਆ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਨਾਲ ਇੰਦਰਾ ਸਰਕਾਰ ਦੇ 2 ਮੰਤਰੀ ਪ੍ਰਣਬ ਮੁਖਰਜੀ ਅਤੇ ਗਨੀ ਖਾਂ ਚੌਧਰੀ ਮੌਜੂਦ ਸਨ। ਪ੍ਰਣਬ ਮੁਖਰਜੀ ਨੇ ਤਦ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਮੰਗਾਉਣ ਦਾ ਆਦੇਸ਼ ਦਿੱਤਾ ਸੀ। ਸੜਕ ਦੇ ਰਾਹ ਲਗਭਗ 100 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਹ ਤਿੰਨੋਂ ਕੋਲਾਘਾਟ ਪੁੱਜੇ ਸਨ। ਜਿਥੋਂ ਇਹਨਾਂ ਨੂੰ ਇੱਕ ਹੈਲੀਕਾਪਟਰ ਕੋਲਕਾਤਾ ਲੈ ਕੇ ਆਇਆ। ਲਗਭਗ 1 ਵਜੇ ਇੰਡੀਅਨ ਏਅਰਲਾਈਂਸ ਦੇ ਵਿਸ਼ੇਸ਼ ਜਹਾਜ਼ ’ਤੇ ਰਾਜੀਵ ਗਾਂਧੀ ਅਤੇ ਉਸਦੇ ਸਾਥੀ ਕੋਲਕਾਤਾ ਤੋਂ ਦਿੱਲੀ ਨੂੰ ਰਵਾਨਾ ਹੋਏ।

ਕੋਲਕਾਤਾ ਹਵਾਈ ਅੱਡੇ ’ਤੇ ਬਲਰਾਮ ਜਾਖੜ, ਸ਼ਾਮਲਾਲ ਯਾਦਵ, ਸ਼ੀਲਾ ਦੀਕਸ਼ਿਤ ਅਤੇ ਉਨ੍ਹਾਂ ਦੇ ਸਸੁਰ ਉਮਾ ਸ਼ੰਕਰ ਦੀਕਸ਼ਿਤ ਪਹਿਲੇ ਤੋਂ ਮੌਜੂਦ ਸਨ। ਜਹਾਜ਼ ਦੇ ਕਾਕਪਿਟ ’ਚ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ਦੀ ਮੋਤ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸਤੋਂ ਬਾਅਦ ਯਾਤਰਾ ਦੌਰਾਨ ਹੀ 6 ਕਾਂਗਰਸੀ ਆਗੂਆਂ ਨੇ ਰਾਜੀਵ ਗਾਂਧੀ ਨੂੰ ਪ੍ਰਧਾਨਮੰਤਰੀ ਦੀ ਕੁਰਸੀ ਸੰਭਾਲਣ ਲਈ ਮਨਾ ਲਿਆ ਸੀ। ਜਦਕਿ ਇਸ ਦੌਰਾਨ ਓਮਾਨ ਦੀ ਯਾਤਰਾ ’ਤੇ ਗਏ ਭਾਰਤ ਦੇ ਸਾਬਕਾ ਰਾਸ਼ਟਰਪਤੀ ਜੈਲ ਸਿੰਘ ਵੀ ਸ਼ਾਮ 4 ਵਜੇ ਦਿੱਲੀ ਵਾਪਸ ਮੁੜ੍ਹ ਆਏ ਸਨ।

ਗਿਆਨੀ ਜੈਲ ਸਿੰਘ ਦੇ ਸਿੱਖ ਅੰਗਰਕਸ਼ਕ ਤੇ ਹੋਏ ਹਮਲੇ ਬਾਅਦ ਬਿਨਾਂ ਪਗੜੀ ਦੇ ਹਸਪਤਾਲ ਤੋਂ ਪੱਟੀ ਬੰਨਵਾ ਕੇ ਬਾਹਰ ਆਉਣ ਦੀ ਤਸਵੀਰ।

ਉਨ੍ਹਾਂ ਦੱਸਿਆ ਕਿ ਲਗਭਗ 4.30 ਵਜੇ ਕਾਂਗਰਸ ਦੇ ਜਨਰਲ ਸਕੱਤਰ ਜੀ.ਪੀ. ਮੁਪਨਾਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਰਾਜੀਵ ਗਾਂਧੀ ਦੇ ਕਾਂਗਰਸ ਸੰਸਦੀ ਦਲ ਦਾ ਆਗੂ ਚੁਣੇ ਜਾਣ ਦਾ ਪੱਤਰ ਦਿੰਦੇ ਹੋਏ ਸ਼ਾਮ 6.45 ਵਜੇ ’ਤੇ ਰਾਜੀਵ ਗਾਂਧੀ ਨੂੰ ਹਲਫ਼ ਦਿਵਾਉਣ ਦੀ ਮੰਗ ਕੀਤੀ ਸੀ। ਜੀ.ਕੇ. ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਉਪਰੰਤ ਨਵੇਂ ਬਣੇ 4 ਕੈਬਨਿਟ ਮੰਤਰੀ ਪ੍ਰਣਬ ਮੁਖਰਜੀ, ਪੀ.ਸ਼ਿਵਸੰਕਰ, ਪੀ.ਵੀ. ਨਰਸਿੰਮਹਾ ਰਾਓ ਅਤੇ ਬੂਟਾ ਸਿੰਘ ਨਾਲ ਪਹਿਲੀ ਮੀਟਿੰਗ ਦੌਰਾਨ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਲੋਕਾ ਦੇ ਦਰਸ਼ਨਾਂ ਲਈ 3 ਦਿਨ ਲਈ ਤੀਨ ਮੂਰਤੀ ਭਵਨ ’ਚ ਰਖਣ ਦੇ ਨਾਲ ਹੀ 3 ਨਵੰਬਰ ਨੂੰ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ ਸੀ।

ਜੀ.ਕੇ. ਨੇ ਸਵਾਲ ਕੀਤਾ ਕਿ ਲਗਭਗ 4 ਵਜੇ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਬਾਅਦ ਹੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਗੱਡੀ ਅਤੇ ਉਨ੍ਹਾਂ ਦੇ ਸਿੱਖ ਅੰਗਰਕਸ਼ਕ ’ਤੇ ਹੋਏ ਹਮਲੇ ਬਾਰੇ ਕੈਪਟਨ ਦੀ ਕੀ ਦਲੀਲ ਹੈ। ਜੀ.ਕੇ. ਨੇ ਇਸ ਸਬੰਧੀ ਰਾਸ਼ਟਰਪਤੀ ਦੇ ਕਾਫਿਲੇ ਦੀਆਂ ਤਿੰਨ ਗੱਡੀਆ ’ਤੇ ਹਮਲਾ ਹੋਣ ਦਾ ਦਾਅਵਾ ਕੀਤਾ ਜਦੋਂ ਰਾਸ਼ਟਰਪਤੀ ਇੰਦਰਾ ਗਾਂਧੀ ਨੂੰ ਦੇਖਣ ਲਈ ਏਮਸ ਗਏ ਸਨ। ਜੀ.ਕੇ. ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਨਿਗਮ ਪਾਰਸ਼ਦ ਅਰਜੁਨ ਦਾਸ ਨੇ ਰਾਸ਼ਟਰਪਤੀ ਦੀ ਗੱਡੀ ’ਤੇ ਪਹਿਲਾ ਪੱਥਰ ਸੁਟਿਆ ਸੀ। ਇਸ ਸਬੰਧੀ ਜੀ.ਕੇ. ਨੇ ਮੀਡੀਆ ਨੂੰ 2 ਫੋਟੋ ਵੀ ਜਾਰੀ ਕੀਤੇ। ਜਿਸ ’ਚ ਇੱਕ ਫੋਟੋ ਰਾਸ਼ਟਰਪਤੀ ਦੀ ਕਾਰ ਦੇ ਟੁੱਟੇ ਹੋਏ ਸ਼ੀਸ਼ੇ ਅਤੇ ਦੂਜੀ ਰਾਸ਼ਟਰਪਤੀ ਦੇ ਸਿੱਖ ਅੰਗਰਕਸ਼ਕ ਤੇ ਹੋਏ ਹਮਲੇ ਬਾਅਦ ਬਿਨਾਂ ਪਗੜੀ ਦੇ ਹਸਪਤਾਲ ਤੋਂ ਪੱਟੀ ਬੰਨਵਾ ਕੇ ਬਾਹਰ ਆਉਣ ਦੀ ਹੈ। ਜੀ.ਕੇ. ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਜਾਂਚ ’ਤੇ ਕੈਪਟਨ ਨੂੰ ਸਵਾਲ ਚੁੱਕਣ ਦੀ ਥਾਂ ਸੱਚ ਨੂੰ ਬਾਹਰ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਕਿਤਾਬ “ਜਾਂਬਾਜ ਰਾਖਾ” ਅਨੁਸਾਰ ਸੰਨ 1984 ਦੀ ਸਿੱਖ ਨਸਲਕੁਸ਼ੀ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਸਨ, ਸਗੋਂ ਇਹ ਇੱਕ ਸੋਚੀ-ਸਮਝੀ, ਯੋਜਨਾਬੱਧ ਨਸਲਕੁਸ਼ੀ ਸੀ। ਸਿੱਖਾਂ ਨਸਲਕੁਸ਼ੀ ਰਾਜਨੀਤਿਕ ਮੁਫਾਦਾਂ ਲਈ ਕੇਂਦਰ ਸਰਕਾਰ, ਖਾਸ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: