ਫਤਿਹਗੜ੍ਹ ਸਾਹਿਬ, 24 ਅਪ੍ਰੈਲ (ਗੁਰਪ੍ਰੀਤ ਮਹਿਕ) : ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਮੰਦਿਰ ਸਾਹਿਬ ਦੇ ਲਈ ਖ੍ਰੀਦੇ ਗਏ ਕੈਮਰੇ ਅਤੇ ਹੋਰ ਬਿਜਲੀ ਉਪਕਰਨਾਂ ਵਿੱਚ ਆਪਣੇ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਲਗਾਏ ਗਏ 176 ਕਰੋੜ ਰੁਪਏ ਦੇ ਘਪਲੇ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਨਾ ਸਿਰਫ ਜਗਦੀਸ਼ ਸਿੰਘ ਝੀਂਡਾ ਦੀ ਨਿਖੇਧੀ ਕੀਤੀ ਬਲਕਿ ਕਿਹਾ ਕਿ ਉਹ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕੇ ਹਨ ਇਸ ਲਈ ਉਨ੍ਹਾਂ ਨੂੰ ਅੱਜ ਨਹੀਂ ਤਾਂ ਕੱਲ ਪਾਗਲਖਾਨੇ ਭੇਜ ਉਨ੍ਹਾਂ ਦਾ ਦਿਮਾਗੀ ਇਲਾਜ ਕਰਵਾਉਣਾ ਚਾਹੀਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਘਪਲੇ ਦੇ ਇਨ੍ਹਾਂ ਦੋਸ਼ਾਂ ਦੇ ਲਈ ਉਨ੍ਹਾਂ ਵੱਲੋਂ ਜਗਦੀਸ਼ ਸਿੰਘ ਝੀਂਡਾ ਨੂੰ ਕਾਨੂੰਨੀ ਨੋਟਿਸ ਭਿਜਵਾ ਦਿੱਤਾ ਗਿਆ ਹੈ, ਉਹ ਇਸ ਮਾਮਲੇ ਤੇ ਕਾਨੂੰਨੀ ਲੜਾਈ ਵੀ ਲੜਨ ਨੂੰ ਤਿਆਰ ਹਨ। ਮੱਕੜ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸ੍ਰੋਮਣੀ ਕਮੇਟੀ ਚੋਣਾਂ ਵਿੱਚ 18 ਸਾਲ ਦੇ ਸਿੱਖ ਵੋਟਰ ਆਪਣੇ ਵੋਟ ਦੇ ਅØਧਿਕਾਰ ਦਾ ਇਸਤੇਮਾਲ ਤਾਂ ਕਰ ਸਕਣਗੇ ਲੇਕਿਨ ਇਨ੍ਹਾਂ ਚੋਣਾ ਵਿੱਚ ਕਿਸੇ ਵੀ ਸਹਿਜਧਾਰੀ ਨੂੰ ਵੋਟ ਅਧਿਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਜਗਦੀਸ਼ ਸਿੰਘ ਝੀਂਡਾ ਤੇ ਨਿਸ਼ਾਨਾ ਲਗਾਉਾਂਦੇ ਹੋਏ ਕਿਹਾ ਕਿ ਝੀਂਡਾ ਦੇ ਨੂੰ ਹਰਿਆਣਵੀ ਸਿੱਖ ਦਾ ਕੋਈ ਸਮਰਥਨ ਨਹੀਂ ਹੈ ਜਿਸਦਾ ਸਬੂਤ ਕੁਰੂਸ਼ੇਤਰ ਵਿੱਚ ਵਾਪਸ ਲਏ ਗਏ ਗੁਰਦੁਆਰਾ ਸਾਹਿਬ ਦੇ ਕਬਜੇ ਤੋਂ ਹੀ ਹੋ ਜਾਂਦਾ ਹੈ। ਵਰਡ ਸਿੱਖ ਯੂਨੀਵਰਸਿਟੀ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਇਸਦੇ ਉਦਘਾਟਨ ਵਿੱਚ ਇਕ ਸਾਲ ਦੀ ਦੇਰੀ ਹੋ ਸਕਦੀ ਹੈ ਜਿਸਦੇ ਉਦਘਾਟਨ ਦੇ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਆਦਿ ਸਮੇਤ ਪੰਜਾਬ ਭਰ ਦੀ ਪੂਰੀ ਲੀਡਰਸ਼ਿਪ ਭਾਗ ਲਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਸ੍ਰੋਮਣੀ ਕਮੇਟੀ ਦੇ ਅਧੀਨ ਸਾਰੇ ਗੁਰਦੁਆਰਾ ਸਾਹਿਬ ਤੋਂ 15 ਕਰੋੜ ਦੀ ਆਮਦਨ ਦੇ ਬਦਲੇ ਸ੍ਰੋਮਣੀ ਕਮੇਟੀ ਨੂੰ ਕੁ 4-5 ਕਰੋੜ ਦੇ ਕਰੀਬ ਆਮਦਨ ਹੁੰਦੀ ਹੈ ਜਦਕਿ ਹਰਿਆਣਾ ਵਿੱਚ ਵਿਕਾਸ ਦੇ ਲਈ ਕਰੀਬ 10 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਝੀਂਡਾ ਦੇ ਨਾਲ ਹਰਿਆਣਾ ਦੇ 12 ਮੈਂਬਰਾਂ ਤੋਂ 2 ਮੈਂਬਰਾਂ ਦਾ ਵੀ ਸਮਰਥਨ ਪ੍ਰਾਪਤ ਨਹੀਂ ਹੈ। ਜਦਕਿ ਇਸ ਦੇ ਸਗੇ ਮਾਮਾ ਜੀ ਵੀ ਉਨ੍ਹਾਂ ਦੇ ਨਾਲ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾ ਇਕੱਲੇ ਦੀ ਕੋਈ ਤਾਕਤ ਨਹੀਂ ਹੈ ਬਲਕਿ ਉਹ ਵੀ ਆਪਣੇ ਹਾਊਸ ਦੇ ਸਮਰਥਨ ਦੇ ਨਾਲ ਹੀ ਕੰਮ ਕਰਦੇ ਹਨ। ਯੂ ਏ ਈ ਵਿੱਚ ਫਾਂਸੀ ਦੀ ਸਜਾ ਪ੍ਰਾਪਤ ਨੌਜਵਾਨਾਂ ਦੇ ਮਾਮਲੇ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੇ ਲਈ ਜੇ ਕੋਈ ਵੀ ਪਰਿਵਾਰ ਸ੍ਰੋਮਣੀ ਕਮੇਟੀ ਦੇ ਪਾਸ ਮਦਦ ਦੇ ਲਈ ਆਉਾਂਦਾ ਤਾਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ ।