ਮੋਹਾਲੀ, 28 ਅਪ੍ਰੈਲ, 2010 (ਸੁਖਦੀਪ ਸੱਚਦੇਵਾ) : ਮਾਨ ਸਿੰਹੁ ਪਿਹੋਵਾ ਵਿਰੁਧ ਸਾਲ 2007 ਵਿਚ ਪੱਤਰਕਾਰ ਸੰਮੇਲਨ ਕਰ ਕੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀ ਭਾਈ ਸਾਹਿਬ ਸਿੰਘ ਵਿਰੁਧ ਦਰਜ ਕੀਤੇ ਗਏ ਮਾਮਲੇ ਸਬੰਧੀ ਮੋਹਾਲੀ ਪੁਲਿਸ ਨੇ ਬੀਤੇ ਕੱਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਾਹਿਬ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਲਈ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿਤੇ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਯੂਥ ਦੇ ਕੌਮੀ ਜਨ. ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਭਾਈ ਸਾਹਿਬ ਸਿੰਘ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਈ ਸਾਹਿਬ ਸਿੰਘ ਨੇ ਬਾਬੇ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਲਿਆਉਣ ਲਈ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਸੀ ਤਾਕਿ ਸਾਰੀ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਈ ਸਾਹਿਬ ਸਿੰਘ ਵਲੋਂ ਸੀ.ਬੀ.ਆਈ. ਕੋਲ ਦਾਇਰ ਰਿੱਟ ਪਟੀਸ਼ਨ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਸੀ ਅਤੇ ਇਸ ਕੇਸ ਨੂੰ ਪ੍ਰਭਾਵਤ ਕਰਨ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਇਸ਼ਾਰੇ ’ਤੇ ਮੋਹਾਲੀ ਪੁਲਿਸ ਨੇ ਭਾਈ ਸਾਹਿਬ ਸਿੰਘ ਨੂੰ ਕਾਬੂ ਕਰ ਲਿਆ ਤਾਂ ਜੋ ਬਾਬੇ ਨੂੰ ਨਿਰਦੋਸ਼ ਸਾਬਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਬਾਦਲ ਲੋਕਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਨ ਵਾਲ ਢੌਂਗੀ, ਪਾਖੰਡੀ ਤੇ ਬਲਾਤਕਾਰੀ ਗੁਰੂਡ੍ਹਮੀਏ, ਸਮਾਜ ਦੀ ਮਾਨਸਿਕ, ਆਰਥਿਕ ਲੁੱਟ ਕਰਨ ਵਾਲੇ ਕਿਸੇ ਬਾਬੇ ਨੂੰ ਗ੍ਰਿੰਫਤਾਰ ਨਹੀ ਕੀਤਾ, ਜਦੋਂ ਕਿ ਅਜਿਹੇ ਅਖੌਤੀ ਬਾਬਿਆ ਦੀਆਂ ਕਰਤੂਤਾਂ ਦੀ ਪੋਲ ਖੋਲਣ ਵਾਲੇ ਭਾਈ ਸਾਹਿਬ ਨੂੰ ਬਿਨ੍ਹਾਂ ਕਿਸੇ ਕਸੂਰ ਇੱਕ ਪੁਰਾਣੇ ਕੇਸ ਦਾ ਹਵਾਲਾ ਦੇ ਕੇ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਹੈ। ਉਨਾਂ ਕਿਹਾ ਕਿ ਇਸ ਤੌ ਪਹਿਲਾ ਵੀ ਡਾ. ਸੁਖਵਿੰਦਰ ਸਿੰਘ ਖਹਿਰਾ ਵਰਗੇ ਨੇਕ ਇਨਸਾਨ ਨੇ ਮਾਨ ਸਿੰਘ ਪਿਹੋਵੇ ਵਾਲੇ ਦੀਆਂ ਕਰਤੂਤਾ ਸਬੰਧੀ ਸਬੂਤ ਇੱਕਠੇ ਕੀਤੇ ਸਨ, ਪਰ ਇਸ ਤੋਂ ਪਹਿਲਾ ਕਿ ਡਾ. ਖਹਿਰਾ ਇੱਨ੍ਹਾਂ ਸਬੂਤਾਂ ਨੂੰ ਨਸਰ ਕਰਦਾ ਬਾਬੇ ਦੇ ਚੇਲਿਆਂ ਨੇ ਉਸਤੇ ਤੇਜਾਬ ਪਾਕੇ ਮਾਰਨ ਦੀ ਕੋਸਿਸ ਕੀਤੀ ਸੀ ,ਜੋ ਅੱਜ ਤੱਕ ਅਪਾਹਜਾਂ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਹੈ। ਹੁਣ ਪੁਲਿਸ ਸਰਕਾਰ ਦੀ ਸਹਿ ਤੇ ਭਾਈ ਸਾਹਿਬ ਸਿੰਘ ਦੇ ਨਾਲ ਵੀ ਡਾ. ਸੁਖਵਿੰਦਰ ਸਿੰਘ ਖਹਿਰਾ ਵਰਗਾ ਹਾਲ ਕਰਨਾ ਚਹੁੰਦੀ ਹੈ ਤਾਂ ਕਿ ਬਾਬੇ ਦੇ ਖਿਲਾਫ ਕੋਈ ਕਾਰਵਾਈ ਨਾਂ ਕੀਤੀ ਜਾ ਸਕੇ। ਭਾਈ ਕਨੇਡੀਅਨ ਨੇ ਕਿਹਾ ਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਵਲੋਂ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਪਾਖੰਡਵਾਦ ਦੇ ਸਮਾਜ-ਵਿਰੋਧੀ ਅੱਡਿਆਂ ਨੂੰ ਪ੍ਰਫ਼ੁਲਤ ਕਰਨ ਲਈ ਹਰ ਤਰ੍ਹਾਂ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਭਾਈ ਕਨੇਡੀਅਨ ਇਹ ਧਿਰ ਗੁਰੂਘਰਾਂ ’ਤੇ ਕਾਬਜ਼ ਹੋ ਕੇ ਸਿੱਖ ਧਰਮ ਨੂੰ ਤਹਿਸ-ਨਹਿਸ ਕਰਨ ਦੀ ਪੰਥ ਵਿਰੋਧੀ ਸ਼ਕਤੀਆਂ ਵਲੋਂ ਮਿਲੀ ਡਿਊਟੀ ਨੂੰ ਹੀ ਪੂਰਾ ਕਰ ਰਹੇ ਹਨ