Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਨੀਪੁਰੀ ਆਗੂਆਂ ਵੱਲੋਂ ਭਾਰਤ ਤੋਂ ਅਜ਼ਾਦੀ ਅਤੇ ‘ਜਲਾਵਤਨ ਸਰਕਾਰ’ ਦਾ ਐਲਾਨ

ਮਨੀਪੁਰੀ ਆਗੂਆਂ ਵੱਲੋਂ ਭਾਰਤ ਤੋਂ ਅਜ਼ਾਦੀ ਅਤੇ ‘ਜਲਾਵਤਨ ਸਰਕਾਰ’ ਦਾ ਐਲਾਨ

ਲੰਡਨ: ਭਾਰਤੀ ਉਪਮਹਾਂਦੀਪ ਦੇ ਉੱਤਰ-ਪੂਰਬ ਵਿਚ ਸਥਿਤ ‘ਮਨੀਪੁਰ’ ਦੇ ਖਿੱਤੇ ਦੀ ਅਜ਼ਾਦੀ ਦੇ ਹਾਮੀ ਕੁਝ ਆਗੂਆਂ ਨੇ ਭਾਰਤ ਤੋਂ ਅਜ਼ਾਦੀ ਦਾ ਇਕਪਾਸੜ ਐਲਾਨ ਕਰ ਦਿੱਤਾ ਹੈ।

ਲੰਘੇ ਦਿਨ (29 ਅਕਤੂਬਰ) ਬਰਤਾਨੀਆ ਵਿਚ ਮਨੀਪੁਰ ਦੀ ਭਾਰਤ ਤੋਂ ਅਜ਼ਾਦੀ ਦਾ ਐਲਾਨ ਕਰਦਿਆਂ ਇਨ੍ਹਾਂ ਆਗੂਆਂ ਨੇ ਅਜ਼ਾਦ ਮਨੀਪੁਰ ਦੀ ਜਲਾਵਤਨ ਸਰਕਾਰ ਕਾਇਮ ਕਰਨ ਦਾ ਦਾਅਵਾ ਕੀਤਾ ਹੈ।

ਮਨੀਪੁਰ, ਜੋ ਕਿ ਪਹਿਲਾਂ ਇਕ ਬਾਦਸ਼ਾਹੀ ਸਤਲਤਨ ਸੀ, ਨੂੰ 1947 ਵਿਚ ਭਾਰਤੀ ਮਹਾਂਦੀਪ ਵਿਚ ਹੋਏ ਸੱਤਾ ਦੇ ਤਾਬਦਲੇ ਤੋਂ ਦੋ ਸਾਲ ਬਾਅਦ 1949 ਵਿਚ ਭਾਰਤ ਨਾਲ ਜੋੜਿਆ ਗਿਆ ਸੀ ਤੇ ਉਦੋਂ ਤੋਂ ਹੀ ਮਨੀਪੁਰ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਚੱਲਦਾ ਆ ਰਿਹਾ ਹੈ।

ਇਕ ਨਕਸ਼ਾ

ਮਨੀਪੁਰ ਸੇਟਟ ਕੌਸਲ ਦੇ ਸਵੈ-ਐਲਾਨੇ ਵਿਦੇਸ਼ ਮੰਤਰੀ ਨਰੇਂਗਬਮ ਸਮਰਜੀਤ ਨੇ ਕਿਹਾ ਕਿ ਮਨੀਪੁਰ ਦੀ ਜਲਾਵਤਨ ਸਰਕਾਰ ਮਾਨਤਾ ਹਾਸਲ ਕਰਨ ਲਈ ਕੌਮਾਂਤਰੀ ਪੰਚਾਇਤ ‘ਯੁਨਾਇਟਡ ਨੇਸ਼ਨਜ਼’ (ਯੁ.ਨੇ.) ਤੱਕ ਪਹੁੰਚ ਕਰੇਗੀ।

ਸਮਰਜੀਤ ਨੇ ਲੰਡਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਸੀਂ ਉੱਥੇ (ਭਾਰਤੀ ਹਕੁਮਤ ਤਹਿਤ) ਅਜ਼ਾਦ ਨਹੀਂ ਹਾਂ ਅਤੇ ਸਾਡਾ ਇਤਿਹਾਸ ਤਬਾਹ ਕੀਤਾ ਜਾ ਰਿਹਾ ਹੈ ਤੇ ਸਾਡਾ ਸੱਭਿਆਚਾਰ ਖਤਮ ਕਰ ਦਿੱਤਾ ਜਾਵੇਗਾ”।

⊕ ਇਹ ਵੀ ਪੜ੍ਹੋ – ਭਾਰਤੀ ਜ਼ਬਰ ਨੇ ਕਸ਼ਮੀਰ ਵਿਚ ਸੱਨਾਟਾ ਪਸਾਰਿਆ ਹੋਇਆ ਹੈ

“ਇਸ ਲਈ ਯੁਨਾਇਟਡ ਨੇਸ਼ਨਜ਼ ਨੂੰ ਸੁਣਨਾ ਚਾਹੀਦਾ ਹੈ… ਅਸੀਂ ਪੂਰੀ ਦੁਨੀਆ ਮੁਹਰੇ ਇਹ ਗੱਲ ਰੱਖਦੇ ਹਾਂ ਕਿ ਮਨੀਪੁਰ ਵਿਚ ਰਹਿਣ ਵਾਲੇ ਲੋਕ ਵੀ ਮਨੁੱਖ ਹਨ”।

ਅਲਜਜ਼ੀਰਾ ਵੱਲੋਂ ਖਬਰ ਅਦਾਰਿਆਂ ਦੇ ਹਵਾਲੇ ਨਾਲ ਛਾਪੀ ਗਈ ਖਬਰ ਵਿਚ ਕਿਹਾ ਗਿਆ ਹੈ ਕਿ ਬਰਤਾਨੀਆ ਵਿਚ ਭਾਰਤੀ ਸ਼ਫਾਰਤਖਾਨੇ (ਹਾਈ ਕਮਿਸ਼ਨ) ਨੇ ਇਸ ਬਾਰੇ ਟਿੱਪਣੀ ਕਰਨ ਲਈ ਕਹੇ ਜਾਣ ਉੱਤੇ ਕੋਈ ਵੀ ਜਵਾਬ ਨਹੀਂ ਦਿੱਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖ਼ਬਰ ਏਜੰਸੀ ਪੀਟੀਆਈ ਨੇ ਖ਼ਬਰ ਦਿੱਤੀ ਹੈ ਕਿ ਇਕ ਚਰਚ 'ਤੇ ਹਮਲੇ ਦੀਆਂ ਖ਼ਬਰਾਂ ਤੋਂ ਬਾਅਦ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਮਣੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਅੱਜ ਹਥਿਆਰਬੰਦ ਹਮਲਾਵਰਾਂ ਦੀ ਗੋਲੀਬਾਰੀ 'ਚ ਮਸਾਂ ਬਚੇ। ਗੋਲੀਬਾਰੀ ਉਸ ਵੇਲੇ ਹੋਈ ਜਦੋਂ ਉਹ ਉਖਰੂਲ ਹੈਲੀਪੈਡ 'ਤੇ ਆਪਣੇ ਹੈਲੀਕਾਪਟਰ ਤੋਂ ਬਾਹਰ ਨਿਕਲੇ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: