Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਸਰਕਾਰ ਦੀਆਂ ਦਖਲਅੰਦਾਜੀਆਂ ਦੇ ਬਾਵਜੂਦ ਕਨੈਟੀਕਟ ਵਿਖੇ ਮਨਾਇਆ ਗਿਆ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜਾ

ਭਾਰਤ ਸਰਕਾਰ ਦੀਆਂ ਦਖਲਅੰਦਾਜੀਆਂ ਦੇ ਬਾਵਜੂਦ ਕਨੈਟੀਕਟ ਵਿਖੇ ਮਨਾਇਆ ਗਿਆ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜਾ

ਹਾਰਟਫੋਰਡ/ਅਮਰੀਕਾ: ਜੂਨ 1984 ਵਿੱਚ ਦਿੱਲੀ ਅਤੇ ਪੂਰੇ ਭਾਰਤੀ ਉਪਮਹਾਦੀਪ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਾਪਰਿਆ ਸਿੱਖ ਨਸਲਕੁਸ਼ੀ ਦਾ ਸਾਕਾ ਹਰੇਕ ਸਿੱਖ ਲਈ ਨਾ ਭੁੱਲਣਯੋਗ ਨਾ ਬਖਸ਼ਣਯੋਗ ਅਤੇ ਨਾ ਸਹਿਣਯੋਗ ਹੈ।

ਸਿੱਖ ਭਾਂਵੇਂ ਅਮਰੀਕਾ,ਕੈਨੇਡਾ,ਇੰਗਲੈਂਡ,ਆਸਟ੍ਰੇਲੀਆ ਜਿਹੇ ਮੁਲਕਾਂ ਵਿੱਚ ਜਾ ਕੇ ਆਪਣੀ ਮੇਹਨਤ ਸਦਕਾ ਕਾਮਯਾਬੀ ਦੀਆਂ ਸਿਖਰਾਂ ਨੂੰ  ਛੂਹ ਚੁੱਕੇ ਹਨ ਪਰ ਫੇਰ ਵੀ ਉਹਨਾਂ ਅੰਦਰ ਭਾਰਤ ਵਿੱਚ ਆਪਣੇ ਭਾਈਚਾਰੇ ਨਾਲ ਵਾਪਰੇ ਸਾਕੇ ਵੱਲ੍ਹ ਸੰਵੇਦਨਾ ਪੂਰੀ ਤਰ੍ਹਾ ਕਾਇਮ ਹੈ।

ਪੂਰੇ ਸੰਸਾਰ ਭਰ ਵਿੱਚ ਸਿੱਖ ਜਿੱਥੇ ਕਿਤੇ ਵੀ ਹੋਣ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਨਸਕੁਸ਼ੀ ਨੂੰ ਯਾਦ ਕਰਦੇ ਹਨ।

ਇਸੇੇ ਸਾਲ ਜੁਲਾਈ ਦੇ ਮਹੀਨੇ ਅਮਰੀਕਾ ਦੇ ਕਨੈਟੀਕਟ ਸੂਬੇ ਦੀ ਵਿਧਾਨ ਸਭਾ ਵਿੱਚ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਵਿਧਾਨ(ਬਿੱਲ 489) ਅਨੁਸਾਰ ਕਿਨੈਕਟੀਕਟ ਸੂਬੇ ਵਿੱਚ 1 ਨਵੰਬਰ ਦਾ ਦਿਨ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜੇ ਵਜੋਂ ਮਨਾਇਆ ਜਾਵੇਗਾ।

ਬੀਤੇ ਦਿਨੀਂ ਕਨੈਕਟੀਕਟ ਵਿਧਾਨ ਸਭਾ ਦੀ ਇਮਾਰਤ ਵਿੱਚ ਕਨੈਕਟੀਕਟ ਤੋਂ ਸੈਨੇਟਰ ਕੈਥੀ ਔਸਟਨ ਅਤੇ ਕੇਵਿਨ ਰਿਆਨ ਖਾਸ ਮਹਿਮਾਨਾਂ ਦੀ ਹਾਜਰੀ ਵਿੱਚ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜਾ ਮਨਾਇਆ ਗਿਆ।

ਅੰਤਰ-ਰਾਸ਼ਟਰੀ ਸਿੱਖ ਸੇਵਕ ਸੁਸਾਇਟੀ ਦੇ ਪ੍ਰਧਾਨ ਅਤੇ ਵਿਸ਼ਵ ਸਿੱਖ ਪਾਰਲੀਮੈਂਟ ਮੈਂਬਰ ਸਵਰਨਜੀਤ ਸਿੰਘ ਖਾਲਸਾ ਦਾ ਕਹਿਣੈ ਕਿ “ਭਾਰਤੀ ਸਰਕਾਰੀ ਅਫਸਰਾਂ ਵਲੋਂ ਸਟੇਟ ਗਵਰਨਰ, ਸਟੇਟ ਸੈਨੇਟਰ ਅਤੇ ਹੋਰ ਚੁਣੇ ਹੋਏ ਅਫਸਰਾਂ ਨਾਲ ਇਸ ਸੰਬੰਧੀ ਕੀਤੀ ਗਈ ਗੈਰ-ਜਰੂਰੀ ਦਖਲਅੰਦਾਜੀ ਅਤੇ ਗਲਤ ਪੇਸ਼ਕਾਰੀ ਦੇ ਬਾਵਜੂਦ ਅੱਜ ਅਸੀਂ ਕਨੈਕਟੀਕਟ ਅਸੈਂਬਲੀ ਵਿੱਚ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜਾ ਮਨਾਇਆ। ਮੈਂ ਸਭ ਚੁਣੇ ਹੋਏ ਅਫਸਰਾਂ ਦਾ ਸਤਿਕਾਰ ਕਰਦਾ ਹਾਂ ਜਿਹੜੇ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸਾਡੇ ਨਾਲ ਖੜ੍ਹੇ ਹਨ”
ਉਹਨਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ “ਇਹ ਬਹੁਤ ਜਰੂਰੀ ਹੈ ਕਿ ਅਸੀਂ ਭਾਰਤੀ ਸਟੇਟ ਵਲੋਂ ਫੈਲਾਏ ਜਾ ਰਹੇ ਝੂਠ ਦਾ ਸੱਚ ਲੋਕਾਂ ਤੱਕ ਪਹੁੰਚਾਈਏ। ਭਾਰਤੀ ਹਕੂਮਤ ਵਲੋਂ ਸਿੱਖ ਨਸਲਕੁਸ਼ੀ ਨੂੰ ਦੋ ਫਿਰਕਿਆਂ ਵਿਚਕਾਰ ਹੋਏ ਦੰਗਿਆਂ ਦੇ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਜੋ ਕਿ ਸਹਿਣੋਂ ਬਾਹਰ ਹੈ”
ਉਹਨਾਂ ਅੱਗੇ ਆਖਿਆ ਕਿ “ਏਸ ਨਸਲਕੁਸ਼ੀ ਵਿੱਚ ਭਾਰਤੀ ਹਕੂਮਤ ਦੇ ਨੁਮਾਇੰਦਿਆਂ ਨੇ ਸਿੱਧੇ ਰੂਪ ਵਿੱਚ ਸਿੱਖਾਂ ਦੇ ਘਰਾਂ ਨੂੰ ਨਿਸ਼ਾਨੇ ਬਣਾ ਕੇ ਹਮਲੇ ਕੀਤੇ ਸਨ”

ਕਨੈਕਟੀਕਟ ਵਿੱਚ ਸਿੱਖ ਸੰਗਤ ਦੀਆਂ ਕੋਸ਼ਿਸ਼ਾਂ ਸਦਕਾ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਹੋ ਚੁੱਕਾ ਹੈ ਅਤੇ ਰਹਿੰਦੀ ਦੁਨੀਆ ਤੱਕ ਕਨੈਕਟੀਕਟ ਵਿਖੇ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜਾ ਮਨਾਇਆ ਜਾਵੇਗਾ।

ਕਨੈਕਟੀਕਟ ਵਿਖੇ ਮਨਾਏ ਗਏ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜੇ ਦੀਆਂ ਤਸਵੀਰਾਂ।

ਕਨੈਕਟੀਕਟ ਤੋਂ ਸੈਨੇਟਰ ਕੈਰੀ ਔਸਟਨ ਨੇ ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਂਦਿਆਂ ਦੱਸਿਆ ਕਿ “ਭਾਰਤ ਸਰਕਾਰ ਨੇ ਇਸ ਸਮਾਗਮ ਨੂੰ ਰੁਕਵਾਉਣ ਲਈ ਸਾਨੂੰ ਲਿਖਤੀ ਪੱਤਰ ਵੀ ਦਿੱਤਾ ਸੀ, ਪਰ ਅਸੀਂ ਨਾਂਹ ਕਰ ਦਿੱਤੀ ਅਸੀਂ ਆਪਣੇ ਵਸੀਲਿਆਂ ਰਾਹੀਂ ਇਹ ਪਤਾ ਕਰ ਲਿਆ ਹੈ ਕਿ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ 1984 ਵਿੱਚ ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ।ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਤੱਕ ਨਾ ਦਿੱਤੀਆਂ ਗਈਆਂ ਜੋ ਕਿ ਮਨੁੱਖੀ ਹੱਕਾਂ ਦਾ ਵੱਡਾ ਘਾਣ ਹੈ” (translated from English)

“ਸੱਚ ਆਖਾਂ ਤਾਂ ਮੈਨੂੰ ਚੇਤਾ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਸਿੱਖ ਨਸਲਕੁਸ਼ੀ ਬਾਰੇ ਗੱਲ ਤੋਰੀ ਤਾਂ ਮੈਂ ਥੋੜਾ ਹੈਰਾਨ ਹੋਈ ਸਾਂ ਪਰ ਮੈਂ ਇਸ ਨੂੰ ਸਮਝਣ ਲਈ ਖੋਜ ਕੀਤੀ……
ਮੈਂ ਆਪਣੇ ਕੁਲੀਗ ਕੇਵਿਨ ਰਿਆਨ ਨੂੰ ਸੱਦਣਾ ਚਾਹੁੰਦੀ ਹਾਂ ਜੋ ਅੱਜ ਏਥੇ ਹਾਜਰ ਨੇ….
ਕਿਉਂਕਿ ਮੈਂ ਸੋਚਦੀ ਹਾਂ ਕਿ ਇਹ ਉਹ ਚੀਜ ਹੈ ਜਿਸਦੀ ਪਛਾਣ ਨਾ ਕੀਤੀ ਗਈ ਤਾਂ ਇਹ ਵਾਰ-ਵਾਰ ਹੋ ਸਕਦੀ ਹੈ ਅਤੇ ਇਹ ਹੈ ਜਿਸ ਬਾਰੇ ਮੈਂ ਚਾਹੁੰਦੀ ਹਾਂ ਕਿ ਲੋਕ ਜਾਣਨ ਤੇ ਮੈਂ ਅੱਜ ਥੋੜ੍ਹਾ ਚਿਰ ਪਹਿਲਾਂ ਬੋਲ ਰਹੀ ਸਾਂ ਅਤੇ ਮੈਨੂੰ ਇਕੱ ਚਿੱਠੀ ਮਿਲੀ ਮੇਰੇ ਨਜਰੀਏ ਨਾਲ ਇਹ ਕੋਈ ਬਹੁਤੀ ਜਰੂਰੀ ਚਿੱਠੀ ਤਾਂ ਨਹੀਂ। ਮੈਂ ਇਹਦੇ ਵਿਚੋਂ ਇੱਕ ਟੁਕੜਾ ਪੜ੍ਹ ਕੇ ਸੁਣਾਉਂਦੀ ਹਾਂ ਜਿਹੜਾ ਕਿ ਮੈਨੂੰ ਲੱਗਦੈ ਕੇ ਵਾਪਰੀਆਂ ਘਟਨਾਵਾਂ ਤੋਂ ਮੁੱਕਰਨ ਜਿਹਾ ਹੈ….
ਚਿੱਠੀ ‘ਚ ਲਿਖਿਆ ਐ ਕਿ “ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ 1984 ਸਿੱਖ ਵਿਰੋਧੀ ਹਿੰਸਾ ਦੀਆਂ ਜੜ੍ਹਾਂ ਸਿੱਖ ਅੱਤਵਾਦੀਆਂ ਵਲੋਂ ਫੈਲਾਏ ਗਏ ਅੱਤਵਾਦ ਵਿੱਚ ਪਈਆਂ ਹਨ ਅਤੇ ਜਿਸਨੂੰ ਕਿ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਜਿਹਨਾਂ ਲੋਕਾਂ ਨੇ ਵਿਧਾਨ ਸਭਾ ਦੇ ਮਤੇ ਬਾਰੇ ਤੁਹਾਡੇ ਤੀਕ ਪਹੁੰਚ ਕੀਤੀ ਹੈ ਉਹਨਾਂ ਦਾ ਮਕਸਦ ਪਾਟੋਧਾੜ ਦੀ ਸਿਆਸਤ ਰਾਹੀਂ ਭਾਰਤੀ ਸੰਘ ਨੂੰ ਕਮਜੋਰ ਕਰਨਾ ਹੈ ਅਤੇ ਤੁਸੀਂ ਏਸ ਗੱਲ ਨਾਲ ਸਹਿਮਤ ਹੋਵੋਂਗੇ ਕੇ ਅਸੀਂ ਇਹ ਹੋਣਾ ਪ੍ਰਵਾਨ ਨਹੀਂ ਕਰ ਸਕਦੇ”
ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪੱਖ-ਪਾਤੀ ਰਾਜਨੀਤੀ ਦਾ ਰੁਝਾਨ ਵੱਧਣਾ ਨਹੀਂ ਚਾਹੀਦਾ ਪਰ ਜਿੱਥੇ-ਜਿੱਥੇ ਵੀ ਨਸਲਕੁਸ਼ੀ ਹੋਈ ਹੈ ਉਥੇ-ੳਥੇ ਨਸਲਕੁਸ਼ੀ ਕਰਨ ਵਾਲੀਆਂ ਧਿਰਾਂ ਏਹੋ ਆਖਦੀਆਂ ਹਨ ਇਹ ਅਸੀਂ ਨਹੀਂ ਸੀ ਅਤੇ ਉਹ ਜਿਹਨਾਂ ਦੀ ਨਸਲਕੁਸ਼ੀ ਕਰਦੇ ਹਨ ਉਹਨਾਂ ਨੂੰ ਇਹ ਆਖਦੇ ਹਨ ਕਿ ਇਹ ਤੁਸੀਂ ਹੀ ਹੋ ਜਿਹਨਾਂ ਨੇ ਇਹ ਹਾਲਾਤ ਪੈਦਾ ਕੀਤੇ । ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਜਦੋਂ ਬੰਦੇ ਇਹ ਕਹਿੰਦੇ ਆਏ ਹੋਣ ਕੇ “ਨਸਲਕੁਸ਼ੀ ਨਹੀਂ ਹੋਈ” “ਉਹ ਬੰਦੇ ਅਸਲ ਵਿੱਚ ਨਹੀਂ ਮਰੇ ਸਨ” “ਜਿਹੜੀ ਮੌਤ ਆਈ ਉਹ ਅਸਲ ਨਹੀਂ ਸੀ”
ਪਰ ਉਹ ਅਸਲ ਸੀ ਅਤੇ ਜੂਨ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਅਸਲੀ ਸੀ।
ਅਤੇ ਮੈਨੂੰ ਇਹ ਆਸ ਹੈ ਕਿ ਭਾਰਤੀ ਸਰਕਾਰ ਏਸ ਗੱਲ ਨੂੰ ਮੰਨੇਗੀ ਕਿ “ਹਾਂ ਅਸੀਂ ਗਲਤੀ ਕੀਤੀ” ਅਤੇ ਇਹ ਸੱਚ ਹੈ ਕਿ ਅਮਰੀਕਾ ਵੀ ਕਈਂ ਮੌਕਿਆਂ ਉੱਤੇ ਗਲਤੀਆਂ ਕਰਦਾ ਹੈ ਅਤੇ ਅਸੀਂ ਜਦੋਂ ਇਹ ਕਰਦੇ ਹਾਂ ਤਾਂ ਸਾਨੂੰ ਇਸਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿਉਂਕਿ ਅੱਗੇ ਵਧਣ ਲਈ ਤੁਹਾਨੂੰ ਆਪਣੀਆਂ ਗਲਤੀਆਂ ਨੂੰ ਕਬੂਲ ਕਰਨਾ ਪਵੇਗਾ।ਭਾਵੇਂ ਕਿ ਤੁਸੀਂ ਕਰਨ ਵਾਲਿਆਂ ਵਿੱਚ ਸ਼ਾਮਲ ਨਹੀਂ ਹੋ।ਪਰ ਇਹ ਹਾਲੇ ਵੀ ਜਾਰੀ ਹੈ ਅਤੇ ਸਾਨੂੰ ਏਸਨੂੰ ਰੋਕਣਾ ਚਾਹੀਦਾ ਹੈ ਅਤੇ ਮੈਨੂੰ ਅੱਜ ਏਥੇ ਹੋਣ ਦਾ ਬਹੁਤ ਮਾਣ ਹੈ ।

ਕਨੈਕਟੀਕਟ ਵਿਖੇ ਮਨਾਏ ਗਏ ਸਿੱਖ ਨਸਲਕੁਸ਼ੀ ਯਾਦਗਾਰੀ ਦਿਹਾੜੇ ਦੀਆਂ ਤਸਵੀਰਾਂ।

 

ਇਸ ਮੌਕੇ ਕੇਵਿਨ ਰਿਆਨ ਅਸਟੇਟ ਪ੍ਰਤੀਨਿਧ, ਟੋਨੀ ਔਸਟਨ ਸਟੇਟ ਸੈਨੀਟਰ ਅਤੇ ਹੋਰ ਅਫਸਰ ਹਾਜਰ ਸਨ।
ਡਾ.ਅਮਰਜੀਤ ਸਿੰਘ ਵਾਸ਼ਿੰਗਟਨ ਨੇ ਇਸ ਸਮਾਗਮ ਮੌਕੇ ਕੁੰਜੀਵਤ ਭਾਸ਼ਣ ਦਿੱਤਾ।
ਇਸ ਮੌਕੇ ਸੁਖਵਿੰਦਰ ਸਿੰਘ (VOK ਟੀਵੀ) ਗੁਰੂਨਿੰਦਰ ਸਿੰਘ ਧਾਲੀਵਾਲ (ਸਿੱਖ ਕੋ ਆਰਡੀਨੇਸ਼ਨ ਕਮੇਟੀ ਈਸਟ ਕੋਸਟ), ਕੁਲਜੀਤ ਸਿੰਘ ਖਾਲਸਾ, ਪਰਮਿੰਦਰ ਪਾਲ ਸਿੰਘ ਖਾਲਸਾ, ਹਰਗੁਣਪ੍ਰੀਤ ਸਿੰਘ, ਕੰਵਲਜੀਤ ਸਿੰਘ, ਕੰਵਲਪ੍ਰੀਤ ਸਿੰਘ ਅਟਵਾਲ, ਹਿੰਮਤ ਸਿੰਘ, ਜਤਿੰਦਰ ਸਿੰਘ ਖਟੜਾ, ਕੈਟਰਿਅਟ ਗੁਰਦੁਆਰਾ (ਨਿਉ ਜਰਸੀ), ਪਵਨ ਸਿੰਘ, ਗੁਰਦੇਵ ਸਿੰਘ ਕੰਗ, ਕੁਲਦੀਪ ਸਿੰਘ ਢਿੱਲੋਂ, ਭਗਤ ਸਿੰਘ, ਬਲਜਿੰਦਰ ਸਿੰਘ, ਕਿਰਪਾਲ ਸਿੰਘ, ਸਿਮਰਨ ਕੌਰ, ਬਖਸ਼ਿਸ਼ ਸਿੰਘ, ਸਿਮਰਨ ਸਿੰਘ ਅਤੇ ਹੋਰ ਸਿੱਖ ਸੰਗਤਾਂ ਹਾਜਰ ਸਨ।

ਸਵਰਨਜੀਤ ਸਿੰਘ ਜੀ ਨੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਦੱਸਿਆ ਕਿ ਵਿੰਡਸਰ ਗੁਰਦੁਆਰਾ ਸਾਹਿਬ ਤੋਂ ਭਾਈ ਮਹਿੰਦਰ ਸਿੰਘ ਜੀ ਨੇ ਇਲਾਕੇ ਦੇ ਹੋਰ ਸਿੱਖ ਨੌਜਵਾਨਾਂ ਨਾਲ ਰਲਕੇ ਸਿੱਖਾਂ ਦੇ ਕੌਮੀ ਗੀਤ ਦਾ ਗਾਇਨ ਕੀਤਾ।ਇਸ ਮੌਕੇ ਜਸਪਾਲ ਸਿੰਘ ਮਾਣਕੂ ਨੂੰ ਉਹਨਾਂ ਦੇ ਕਾਰਜ ਲਈ ਸਨਮਾਨਿਤ ਵੀ ਕੀਤਾ ਗਿਆ।

ਇਸ ਸਮਾਗਮ ਦੇ ਅੰਤ ਵਿੱਚ ਸਵਰਨਜੀਤ ਸਿੰਘ ਖਾਲਸਾ ਨੇ ਇਸ ਮੌਕੇ ਪਹੁੰਚਣ ਵਾਲੇ ਸਭਨਾਂ ਜੀਆਂ ਦਾ ਧੰਨਵਾਦ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਖ਼ਾਸ ਗੱਲਬਾਤ ਵਿੱਚ ਸਵਰਨਜੀਤ ਸਿੰਘ ਖ਼ਾਲਸਾ, ਜੋ ਕਿ ਨੌਰਵਿਚ, ਕਨੇਟੀਕਟ (ਅਮਰੀਕਾ) ਦੇ ਪਹਿਲੇ ਸਿੱਖ ਮੇਅਰ ਬਣੇ ਹਨ, ਨੇ ਪੱਤਰਕਾਰ ਮਨਦੀਪ ਸਿੰਘ ਨਾਲ ਆਪਣੇ ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ।
ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਪੈਂਦੇ ਸ਼ਹਿਰ ਨਾਰਵਿਚ ਵਿੱਚ 'ਤੀਜੇ ਘੱਲੂਘਾਰੇ' (1984 ਦੀ ਸਿੱਖ ਨਸਲਕੁਸ਼ੀ) ਦੀ ਯਾਦਗਾਰ 1 ਜੂਨ ਨੂੰ ਸਥਾਪਤ ਹੋਣ ਜਾ ਰਹੀ ਹੈ। ਇਹ ਯਾਦਗਾਰ ਅਮਰੀਕਾ ਵਿਚ ਸਥਾਪਤ
ਯੁਨਾਈਟਡ ਸਿਖਸ, ਸਿੱਖ ਕੋਆਲੀਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਨੌਰਵਿੱਚ ਪਬਲਿਕ ਸਕੂਲ ਅਤੇ ਨੌਰਵਿੱਚ ਬੋਰਡ ਆਫ ਐਜੂਕੇਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: