Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲਾਂ ਦੇ ਲਾਏ ਜਥੇਦਾਰਾਂ ਦਾ ਭਾਰ ਢੋਣ ਲਈ ਮਜਬੂਰ ਹੋਏ ਸਿੱਖ

ਬਾਦਲਾਂ ਦੇ ਲਾਏ ਜਥੇਦਾਰਾਂ ਦਾ ਭਾਰ ਢੋਣ ਲਈ ਮਜਬੂਰ ਹੋਏ ਸਿੱਖ

ਸ੍ਰੀ ਅੰਮ੍ਰਿਤਸਰ ਸਾਹਿਬ: ਤਖਤ ਸ੍ਰੀ ਪਟਨਾ ਸਾਹਿਬ ਦੀ ਵਿਖੇ ਹੋਏ 11 ਜਨਵਰੀ ਨੂੰ ਕਾਰਸੇਵਾ ਸ਼ੁਰੂਆਤੀ ਸਮਾਗਮ ਮੌਕੇ ਅਵਤਾਰ ਸਿੰਘ ਹਿੱਤ ਨੇ “ਸਿੱਖ ਅਰਦਾਸ” ਵਿਚਲੇ ਸ਼ਬਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਵਰਤੇ।ਜਿਸ ਤੋਂ ਬਾਅਦ ਹਿੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੋਂ ਇਸ ਭੁੱਲ ਲਈ ਤਨਖਾਹ ਸੁਣਾਈ ਗਈ।

ਜਿਸ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਇਹ ਭੁੱਲ ਕੀਤੀ ਉਸੇ ਹੀ ਦੀਵਾਨ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਲਾਏ ਗਏ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋ.ਗੁ.ਪ੍ਰ.ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਸਜੇ ਬੈਠੇ ਸਨ।

ਜਿਸ ਸਮਾਗਮ ਮੌਕੇ ਅਵਤਾਰ ਸਿੰਘ ਹਿੱਤ ਨੇ “ਸਿੱਖ ਅਰਦਾਸ” ਵਿਚਲੇ ਸ਼ਬਦ ਨਿਤਿਸ਼ ਕੁਮਾਰ ਲਈ ਵਰਤੇ ਉਸ ਵਿਚ ਕਾਰਜਕਾਰਨੀ ਜਥੇਦਾਰ ਹਰਪ੍ਰੀਤ ਸਿੰਘ ਵੀ ਸਨ, ਜੇਕਰ ਉਹ ਚਾਹੁੰਦੇ ਤਾਂ ਮੌਕੇ ‘ਤੇ ਹੀ ਹਿੱਤ ਨੂੰ ਟੋਕ ਸਕਦੇ ਸਨ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ‘ਤੇ ਪੰਥ ਦੀ ਸ਼੍ਰੌਮਣੀ ਸੰਸਥਾ ਦੇ ਪ੍ਰਧਾਨ ਸਾਹਮਣੇ ਕੋਈ “ਸਿੱਖ ਅਰਦਾਸ” ਵਿਚ ਗੁਰੂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਸੇ ਬੰਦੇ ਨੂੰ ਵਡਿਆਉਣ ਲਈ ਵਰਤੇ ‘ਤੇ ਉਹ ਚੁੱਪ-ਚਾਪ ਬੈਠੇ ਸੁਣੀ ਜਾਣ !

ਚਾਹੀਦਾ ਤਾਂ ਇਹ ਸੀ ਕਿ ਆਪਣੇ ਪਦ ਨੂੰ ਵੇਖਦਿਆਂ ਗਿਆਨੀ ਹਰਪ੍ਰੀਤ ਸਿੰਘ ਉਸੇ ਵੇਲੇ ਅਵਤਾਰ ਸਿੰਘ ਹਿੱਤ ਨੂੰ ਵਰਜਦੇ ਤੇ ਹੋਰ ਤਲੀ ਚੱਟ ਪ੍ਰਬੰਧਕਾਂ ਅੱਗੇ ਮਿਸਾਲ ਪੇਸ਼ ਕਰਦੇ ਕਿ ਅਜਿਹੀ ਗਲਤੀ ਬਖਸ਼ੀ ਨਹੀ ਜਾਵੇਗੀ।
ਤਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਜਿੰਨੇ ਵੀ ਸਮਾਗਮ ਹੋਏ ਇਹਨਾਂ ਵਿਚ ਅਵਤਾਰ ਸਿੰਘ ਹਿੱਤ ਨੇ ਗੁਰਬਾਣੀ ਜਾਂ ਗੁਰੂ ਸਾਹਿਬਾਨ ਬਾਰੇ ਕੋਈ ਵਿਚਾਰ ਰੱਖਣ ਦੀ ਥਾਵੇਂ ਨਿਤਿਸ਼ ਕੁਮਾਰ ਦੀਆਂ ਤਰੀਫਾਂ ਤੇ ਹੀ ਜੋਰ ਦੇ ਕੇ ਰੱਖਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ
ਅਕਾਲੀ ਦਲ ਦੀ ਪੁਨਰ ਸੁਰਜੀਤੀ 'ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਪਹਿਲੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।
ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ
ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: