Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਾਸਟਵੇ ਦਾ ਵਿਰੋਧ: ਵਿਧਾਇਕ ਬੈਂਸ ਅਤੇ ਸਾਥੀਆਂ ਨੂੰ 24 ਤੱਕ ਜੇਲ੍ਹ ਭੇਜਿਆ, ਜ਼ਮਾਨਤ ‘ਤੇ ਸੁਣਵਾਈ ਅੱਜ

ਫਾਸਟਵੇ ਦਾ ਵਿਰੋਧ: ਵਿਧਾਇਕ ਬੈਂਸ ਅਤੇ ਸਾਥੀਆਂ ਨੂੰ 24 ਤੱਕ ਜੇਲ੍ਹ ਭੇਜਿਆ, ਜ਼ਮਾਨਤ ‘ਤੇ ਸੁਣਵਾਈ ਅੱਜ

ਲੁਧਿਆਣਾ: ਬੀਤੇ ਦਿਨ ਗ੍ਰਿਫਤਾਰ ਕੀਤੇ ਟੀਮ ਇਨਸਾਫ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਪੁੱਤਰ ਅਤੇ 6 ਸਾਥੀਆਂ ਨੂੰ ਅੱਜ ਭਾਰਤੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਨ੍ਹਾਂ ਨੂੰ 24 ਮਈ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਦਕਿ ਇਨ੍ਹਾਂ ਸਾਰਿਆਂ ਦੀ ਜ਼ਮਾਨਤ ‘ਤੇ ਸੁਣਵਾਈ ਬੁੱਧਵਾਰ ਨੂੰ ਕੀਤੇ ਜਾਣ ਦਾ ਹੁਕਮ ਸੁਣਾਇਆ।

ਵਿਧਾਇਕ ਸਿਮਰਜੀਤ ਬੈਂਸ ਦੀ ਪੇਸ਼ੀ ਸਮੇਂ ਦੀ ਤਸਵੀਰ
ਵਿਧਾਇਕ ਸਿਮਰਜੀਤ ਬੈਂਸ ਦੀ ਪੇਸ਼ੀ ਸਮੇਂ ਦੀ ਤਸਵੀਰ

ਪੁਲਿਸ ਵਲੋਂ ਸੋਮਵਾਰ ਦੀ ਦੁਪਹਿਰ ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰ ਅਜੈਬੀਰ ਸਿੰਘ ਅਤੇ 6 ਸਾਥੀਆਂ ਬਲਦੇਵ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਅਰਜਨ ਸਿੰਘ ਚੀਮਾ, ਕੁਲਤੇਜ ਸਿੰਘ ਗਿੱਲ ਅਤੇ ਰਣਜੀਤ ਸਿੰਘ ਨੂੰ ਬੀਤੇ ਦਿਨ ਉਸ ਵੇਲੇ ਗ੍ਰਿਫਤਾਰ ਕੀਤਾ ਸੀ, ਜਦੋਂ ਇਹ ਸਾਰੇ ਵਿਅਕਤੀ ਫਿਰੋਜ਼ਪੁਰ ਸੜਕ ਸਥਿਤ ਗਰੈਂਡ ਵਾਕ ਮਾਲ ਦੇ ਬਾਹਰ ਫਾਸਟਵੇ ਕੰਪਨੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।

ਫਾਸਟਵੇ ਕੰਪਨੀ ਵਲੋਂ ਜ਼ੀ ਪੰਜਾਬੀ ਨੂੰ ਪੀਤੇ ਦਿਨ ਬਲੈਕ ਲਿਸਟ ਕਰ ਦਿੱਤਾ ਸੀ ਅਤੇ ਟੀਮ ਇਨਸਾਫ ਵਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਮੰਗਲਵਾਰ ਦੁਪਹਿਰ 3.30 ਵਜੇ ਦੇ ਕਰੀਬ ਵਿਧਾਇਕ ਬੈਂਸ, ਉਨ੍ਹਾਂ ਦੇ 6 ਸਾਥੀਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਜੱਜ ਸ. ਜਾਪਇੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਆਿ, ਜਥਿੇ ਵਿਧਾਇਕ ਬੈਂਸ ਦੇ ਵਕੀਲ ਸ. ਜਗਮੋਹਣ ਸਿੰਘ ਵੜੈਚ ਨੇ ਅਦਾਲਤ ਵਿਚ ਬਹਿਸ ਕੀਤੀ। ਜਿਸ ‘ਤੇ ਜੱਜ ਨੇ ਇਨ੍ਹਾਂ ਸਾਹਿਆਂ ਨੂੰ 24 ਮਈ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਦਕਿ ਇਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਬੁੱਧਵਾਰ ਨੂੰ ਕਰਨ ਦਾ ਹੁਕਮ ਸੁਣਾਇਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਅਤੇ ਅਕਾਲੀ ਦਲ ਦੇ ਤਿੱਖੇ ਮੁਖਾਲਿਫ਼ ਆਗੂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਫਾਜ਼ਿਲਕਾ ਦੀ ਅਦਾਲਤ ਵਿੱਚੋਂ ਜਾਰੀ ਹੋਏ ਸੰਮਣਾਂ ਦਾ ਮਾਮਲਾ ਕਈ ਪੜਾਵਾਂ ਵਿੱਚੋਂ ਲੰਘਦਾ ਹੋਇਆ ਵਿਧਾਨ ਸਭਾ
ਫਾਸਟਵੇ ਖਿਲਾਫ ਕਾਰਵਾਈ ਕਰਨ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਸੁਰ ਵੱਖੋ-ਵੱਖਰੇ ਹਨ। ਸਿੱਧੂ ਵਾਰ-ਵਾਰ ਇਹ ਕਹਿ ਕੇ ਕੈਪਟਨ ਲਈ ਔਖ ਪੈਦਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: