Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਥਕ ਸੰਸਥਾਵਾਂ ਤੇ ਸਿੱਖ ਰਾਜਨੀਤੀ ਨੂੰ ਅਸਲ ਅਕਾਲੀ ਜੁਗਤਿ ਅਨੁਸਾਰ ਪੁਨਰ ਸੁਰਜੀਤ ਕਰਨ ਲਈ ਪੰਥ ਸੇਵਕ ਜਥਾ ਦੋਆਬਾ ਵੱਲੋਂ ਸੁਬਾਦ ਯਾਤਰਾ ਦੀ ਸ਼ੁਰੂਆਤ

ਪੰਥਕ ਸੰਸਥਾਵਾਂ ਤੇ ਸਿੱਖ ਰਾਜਨੀਤੀ ਨੂੰ ਅਸਲ ਅਕਾਲੀ ਜੁਗਤਿ ਅਨੁਸਾਰ ਪੁਨਰ ਸੁਰਜੀਤ ਕਰਨ ਲਈ ਪੰਥ ਸੇਵਕ ਜਥਾ ਦੋਆਬਾ ਵੱਲੋਂ ਸੁਬਾਦ ਯਾਤਰਾ ਦੀ ਸ਼ੁਰੂਆਤ

ਸ੍ਰੀ ਅਨੰਦਪੁਰ ਸਾਹਿਬ: ਪੰਥ ਸੇਵਕ ਜਥਾ ਦੋਆਬਾ ਵੱਲੋਂ ਖਿੰਡਾਓ ਦੇ ਮਹੌਲ ਵਿਚ ਸਿੱਖ ਸਫਾ ਵਿਚ ਆਪਸੀ ਸੰਵਾਦ ਤੋਰਨ ਵਾਸਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਸੁਬਾਦ ਯਾਤਰਾ’ ਸ਼ੁਰੂ ਕੀਤੀ ਹੈ। ਇਹ ਯਾਤਰਾ ੧੫ ਜਨਵਰੀ ੨੦੨੫ ਨੂੰ ਤਖਤ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਸ਼ੁਰੂ ਕੀਤੀ ਗਈ।

ਸੰਬਾਦ ਯਾਤਰਾ ਤਖ਼ਤ ਸਿਰੀ ਕੇਸਗੜ੍ਹ, ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ।

ਪੰਥ ਸੇਵਕ ਜਥਾ ਦੋਆਬਾ ਵੱਲੋਂ ਜਾਰੀ ਕੀਤਾ ਗਿਆ ਲਿਖਤੀ ਬਿਆਨ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:-

ਦੋ ਦਸਬੰਰ ੨੦੨੪ ਨੂੰ ਸਿਰੀ ਅਕਾਲ ਤਖ਼ਤ ਉੱਤੇ ਬਾਦਲ ਦਲ ਦੀ ਸਮੁੱਚੀ ਆਗੂ ਜਮਾਤ ਨੇ ਸਾਂਝੇ ਰੂਪ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਪ੍ਰਤੀ ਕਮਾਏ ਗੁਨਾਹਾਂ ਨੂੰ ਮੰਨ ਲਿਆ ਹੈ ਅਤੇ ਇਸ ਉਪਰੰਤ ਖ਼ਾਲਸਾ ਪੰਥ ਵਿਚ ਇਕਸੁਰਤਾ ਹੋਣ ਦੀ ਬਜਾਏ ਖਿੰਡਾਉ ਹੋਰ ਵਧ ਗਿਆ ਹੈ। ਇਸ ਖਿੰਡਾਉ ਦੇ ਹੱਲ ਲਈ ਗੁਰਸੰਗਤ ਅੰਦਰ ਜੋ ਵੀ ਪ੍ਰਵਚਨ ਚੱਲ ਰਿਹਾ ਹੈ ਉਹ ਸਿਰਫ ਅਕਾਲੀ ਦਲ ਦੇ ਆਗੂਆਂ ਨੂੰ ਬਦਲਣ ਤੱਕ ਸੀਮਤ ਹੈ। ਪਰ ਇਸ ਸੰਕਟ ਦੇ ਕਾਰਨ ਲੱਭਣ ਲਈ ਗੁਰਸੰਗਤਿ ਅੰਦਰ ਗੰਭੀਰ ਅਤੇ ਵਿਆਪਕ ਪੜਚੋਲ ਦੀ ਲੋੜ ਹੈ। ਇਸ ਨੂੰ ਮੁੱਖ ਰੱਖਦਿਆਂ ਪੰਥ ਸੇਵਕ ਜਥਾ ਦੋਆਬਾ ਵਲੋਂ ਇਕ ਸੰਬਾਦ ਯਾਤਰਾ ਤਖ਼ਤ ਸਿਰੀ ਕੇਸਗੜ੍ਹ, ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ। ਇਸ ਯਾਤਰਾ ਦਾ ਉਦੇਸ਼ ਸਿਰੀ ਅਕਾਲ ਤਖ਼ਤ ਦੀ ਸਰਵਉਚਤਾ, ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ, ਅਸਲ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਅਤੇ ਨਵੀਂ ਖੇਤਰੀ ਪਾਰਟੀ ਦੀ ਉਸਾਰੀ ਪਰਥਾਏ ਗੁਰਸੰਗਤਿ ਅਤੇ ਖਾਲਸਾ ਪੰਥ ਦੇ ਵੱਖ ਵੱਖ ਜਥਿਆਂ ਅਤੇ ਸੰਸਥਾਵਾਂ ਵਿਚ ਤਾਲਮੇਲ ਤੇ ਸੂਤਰਧਾਰਤਾ ਕਾਇਮ ਕਰਨ ਲਈ ਸੰਵਾਦ ਰਚਾਉਣਾ ਹੋਵੇਗਾ। ਇਹ ਯਾਤਰਾ ਲਗਭਗ ਹੋਲੇ ਮਹੱਲੇ ਤੱਕ ਚੱਲੇਗੀ। ਇਸ ਦੌਰਾਨ ਵੱਖ ਵੱਖ ਸੰਸਥਾਵਾਂ ਅਤੇ ਜਥਿਆਂ ਦੇ ਮੁਖੀ ਸਿੰਘਾਂ ਨੂੰ ਮਿਲਿਆ ਜਾਵੇਗਾ।

ਆਰੰਭਤਾ ਅਰਦਾਸ ਸਮੇਂ ਜਥੇਦਾਰ ਜਰਨੈਲ ਸਿੰਘ ਹੁਸੈਨਪੁਰ, ਜਥੇਦਾਰ ਦਲਜੀਤ ਸਿੰਘ, ਮਨਧੀਰ ਸਿੰਘ, ਸਰਦਾਰ ਸ਼ਿੰਦਰਪਾਲ ਸਿੰਘ, ਸ ਬਖਸੀਸ ਸਿੰਘ, ਸ. ਅਵਤਾਰ ਸਿੰਘ ਜਗਤਪੁਰ, ਹਰਦੀਪ ਸਿੰਘ ਸਾਹਧੜਾ, ਹਰਜੀਤ ਸਿੰਘ ਕਿਸ਼ਨਪੁਰਾ, ਸਤਨਾਮ ਸਿੰਘ ਭਾਰਾਪੁਰ, ਪ੍ਰਭਜੋਤ ਸਿੰਘ, ਸਤਨਾਮ ਸਿੰਘ ਕਿਸ਼ਨਪੁਰਾ, ਜਤਿੰਦਰ ਸਿੰਘ, ਤਿਲਕਰਾਜ ਸਿੰਘ ਚਾਹਲ ਕਲਾਂ, ਸਰਬਜੀਤ ਸਿੰਘ ਰਾਣੇਵਾਲ, ਅਵਤਾਰ ਸਿੰਘ ਅਤੇ ਬੇਅੰਤ ਹੋਰ ਫੌਜਾ ਸ਼ਾਮਲ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ
ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਅਤੇ 1956 ਦਾ ਗੁਰਦੁਆਰਾ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈਣ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: