Site icon Sikh Siyasat News

ਪੰਥਕ ਧਿਰਾਂ ਪੰਜਾਬ ਵਿੱਚ ਨੂਰਮਹਿਲੀਏ ਦੇ ਸਮਾਗਮ ਨਹੀਂ ਹੋਣ ਦੇਣਗੀਆਂ: ਜੱਥੇ: ਅਕਾਲ ਤਖਤ ਸਾਹਿਬ

Giani Gurbachan Singh

ਗਿ: ਗੁਰਬਚਨ ਸਿੰਘ

ਅੰਮਿ੍ਤਸਰ (30 ਅਕਤੂਬਰ, 2014): ਪਿੱਛਲੇ ਦਿਨੀ ਨੂਰਮਹਿਲੀਏ ਦੇ ਚੇਲਿਆਂ ਅਤੇ ਪੁਲਿਸਦੇ ਬੰਦਿਆਂ ਵੱਲੌ ਸਿੱਖਾਂ ‘ਤੇ ਹੋਲ ਚਲਾ ਕੇ ਜ਼ਖਮੀ ਕਰਨ ਦੀ ਘਟਨਾਂ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਕਿ ਨੂਰਮਹਿਲੀਆਂ ਦਾ ਗੁਰੂ ਨਿੰਦਕ ਸਮਾਗਮ ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਨੇ ਤਰਨ ਤਾਰਨ ਦੇ ਨਜਦੀਕ ਪਿੰਡ ਜੋਧਪੁਰ ਵਿਖੇ ਦਿਵਿਆ ਜਯੋਤੀ ਜਾਗਰਣ ਸੰਸਥਾ ਵੱਲੋਂ ਇਕ ਸਮਾਗਮ ਕਰਨ ਦੇ ਬਹਾਨੇ ਸਿੱਖੀ ‘ਤੇ ਕੀਤੇ ਜਾ ਰਹੇ ਹਮਲਿਆਂ ਨੂੰ ਸ਼ਾਂਤਮਈ ਢੰਗ ਨਾਲ ਰੋਕਣ ਗਏ ਸਿੰਘਾਂ ‘ਤੇ ਗੋਲੀ ਚਲਾ ਕੇ ਫੱਟੜ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਗੋਲੀਆਂ ਚਲਾ ਕੇ ਸਿੰਘਾਂ ਨੂੰ ਫੱਟੜ ਕਰਨ ਵਾਲੇ ਅਨਸਰਾਂ ਅਤੇ ਉਨ੍ਹਾਂ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਦੀ ਅਣਗਹਿਲੀ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ।

ਇੱਕ ਬਿਆਨ ਰਾਹੀਂ ਜਥੇਦਾਰ ਗਿ: ਗੁਰਬਚਨ ਸਿੰਘ ਨ ਕਿਹਾ ਕਿ ਪੰਥ ਵਿਰੋਧੀ ਦਿਵਿਆ ਜਯੋਤੀ ਜਾਗਰਣ ਸੰਸਥਾ ਨੂੰ ਪੰਜਾਬ ਵਿੱਚ ਪੰਥਕ ਧਿਰਾਂ ਕੋਈ ਵੀ ਪੰਥ ਵਿਰੋਧੀ ਸਮਾਗਮ ਨਹੀਂ ਕਰਨ ਦੇਣਗੀਆਂ ਫਿਰ ਵੀ ਹਾਲਾਤਾਂ ਨੂੰ ਖਰਾਬ ਕਰਨ ਲਈ ਇਸ ਸੰਸਥਾ ਨੂੰ ਆਗਿਆ ਦੇਣ ਵਾਲੇ ਸਿਵਲ ਤੇ ਪੁਲਿਸ ਅਧਿਕਾਰੀ ਵੀ ਬਰਾਬਰ ਦੇ ਦੋਸ਼ੀ ਹਨ।

ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀ ਆਪਣੇ ਸਮਾਗਮਾਂ ਅਤੇ ਪ੍ਰਗਰਾਮਾਂ ਵਿੱਚ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਰਕਨ ਐ ਸਿੱਖਾਂ ਵਿਰੁੱਧ ਨਫਰਤ ਭਰਿਆ ਪ੍ਰਚਾਰ ਕਰਨ ਵੱਲੇ ਨੂਰਮਹਿਲੀਏ ਆਸ਼ੂਤੋਸ਼ ਦੇ ਸਮਾਗਮ ਨੂੰ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਰੋਕਣ ਗਏ ਸਿੱਖਾਂ ‘ਤੇ ਨੁਰਮਹਿਲੀਏ ਦੇ ਚੇਲ਼ਿਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਪੰਜਾਬ ਪੁਲਿਸ ਦੇ ਗੰਨਮੈਨਾਂ ਨੇ ਸਿੱਖਾਂ ਤੇ ਅੰਨਾ-ਧੁੰਦ ਫਾਇਰੰਗ ਕਰਕੇ 10 ਤੋਂ ਜਿਆਦਾ ਸਿੱਖਾਂ ਨੂੰ ਜ਼ਖਮੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version