ਨਵੀਂ ਦਿੱਲੀ: ਪੰਜਾਬ ਦੇ ਮੌਜੂਦਾ ਹਾਕਮਾਂ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ, ਦਲ ਖ਼ਾਲਸਾ ਨੇ ਕਿਹਾ ਕਿ ਅਕਾਲੀ ਰਾਜਨੀਤੀ ਦਾ ਬਾਦਲੀਕਰਨ ਹੋਣ ਨਾਲ ਸਿੱਖ ਧਾਰਮਿਕ ਸੰਸਥਾਵਾਂ ਦ ਘਾਣ ਹੋਇਆ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਮੌਕੇ ਪੰਥਕ ਮੁੱਦਿਆਂ ਦੇ ਹੱਕ ਵਿੱਚ ਡਟਵਾਂ ਸਟੈਂਡ ਲੈਣ ਵਾਲੇ ਅਤੇ ਪੰਥ ਤੋਂ ਭਗੌੜੇ ਹੋ ਚੁਕਿਆਂ ਵਿਚਾਲੇ ਨਿਤਾਰਾ ਕਰਨ ਦਾ ਦਿੱਲੀ ਦੇ ਸਿੱਖਾਂ ਕੋਲ ਸੁਨਿਹਰੀ ਮੌਕਾ ਹੈ।

ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਦੁੱਖ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਲੋਕਤਾਂਤਰਿਕ ਅਤੇ ਖੁਦਮੁਖਤਿਆਰ ਬਣਾਉਣ ਦੀ ਥਾਂ ਬਾਦਲ ਪਰਿਵਾਰ ਨੇ ਉਸ ਉੱਤੇ ਆਪਣਾ ਗਲਬਾ ਪਾ ਲਿਆ ਅਤੇ ਇਹਨਾਂ ਸੰਸਥਾਵਾਂ ਦੇ ਸਿੱਖ ਕਿਰਦਾਰ ਨੂੰ ਤਹਿਸ-ਨਹਿਸ ਕਰ ਦਿੱਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਚੋਣ ਪ੍ਰਚਾਰ ਅਤੇ ਚੋਣ ਸਮੱਗਰੀ ਵਿੱਚੋਂ ਬਾਦਲਾਂ ਨੂੰ ਮਨਫੀ ਕਰਨਾ ਜਿਥੇ ਇੱਕ ਪਾਸੇ ਵੋਟਰਾਂ ਨੂੰ ਭਰਮ-ਭੁਲੇਖੇ ਵਿੱਚ ਰੱਖਣਾ ਹੈ ਉਥੇ ਆਪਣੇ ਆਪ ਵਿੱਚ ਹੀ ਕਬੂਲ ਕਰਨਾ ਹੈ ਕਿ ਪਿਉ-ਪੁੱਤ ਦੋਵੇਂ ਹੀ ਪਾਰਟੀ ਲਈ ਹੁਣ ਬੋਝ ਹਨ ਨਾ ਕਿ ਸਰਮਾਇਆ।
ਸਬੰਧਤ ਖ਼ਬਰ:
ਅਖੰਡ ਕੀਰਤਨੀ ਜਥੇ ਵਲੋਂ ਆਰਐਸਐਸ, ਡੇਰਾ ਸਿਰਸਾ ਦੇ ਪਿੱਠੂਆਂ ਤੋਂ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ …
ਭਾਈ ਚੀਮਾ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੋਵੇਂ ਹੀ ਗਲਤ ਹੱਥਾਂ ਵਿਚ ਹਨ। ਪੰਜਾਬ ਅਤੇ ਦਿੱਲੀ ਦੀਆਂ ਸਿੱਖ ਸੰਗਤਾਂ ਇਹਨਾਂ ਸੰਸਥਾਵਾਂ ਦਾ ਪ੍ਰਬੰਧ ਸੁੱਚਜੇ ਅਤੇ ਯੋਗ ਹੱਥਾਂ ਵਿਚ ਸੌਂਪਣ, ਤਾਂ ਕਿ ਇਹਨਾਂ ਦੀ ਕਾਰਜਪ੍ਰਣਾਲੀ ਨੂੰ ਸਿਧਾਂਤਕ ਲੀਹਾਂ ‘ਤੇ ਲਿਆਕੇ ਮੁੜ ਇਹਨਾਂ ਸੰਸਥਾਵਾਂ ਦੀ ਸ਼ਾਨ ਨੂੰ ਬਹਾਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦਿੱਲੀ ਦੀ ਸਿੱਖ ਸੰਗਤ ਨੂੰ 26 ਫਰਵਰੀ ਨੂੰ ਅਹਿਮ ਮੌਕਾ ਮਿਲਣ ਜਾ ਰਿਹਾ ਹੈ।
ਸਬੰਧਤ ਖ਼ਬਰ:
ਬਾਦਲ ਦਲ ਦਾ ਚੰਮ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ “ਜਾਂਚ ਦੀ ਮਿਆਦ” ਦਿੱਲੀ ਚੋਣਾਂ ਤੋਂ ਬਾਅਦ ਪਾਈ …
ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਹੋਰ ਨਿਘਾਰ ਅਤੇ ਨੁਕਸਾਨ ਤੋਂ ਬਚਾਉਣ ਲਈ ਅਸੀਂ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਬਾਦਲਾਂ ਦੇ ਉਪਾਸਕਾਂ ਨੂੰ ਆਉਂਦੀਆਂ ਗੁਰੁਦੁਆਰਾ ਕਮੇਟੀ ਚੋਣਾਂ ਵਿਚ ਕਰਾਰੀ ਹਾਰ ਦੇਣ।
ਉਹਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਵਿਚ ਅਕਾਲੀ ਸਿਆਸਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਇਹਨਾਂ ਦੀ ਅਗਵਾਈ ਹੇਠ ਅਕਾਲੀ ਦਲ ਇਕ ਸਿੱਖ ਪਾਰਟੀ ਤੋਂ ਇਹਨਾਂ ਦੀ ਨਿਜੀ ਜਗੀਰ ਬਣ ਕੇ ਰਹਿ ਗਈ ਹੈ। ਡੇਰਾ ਸਿਰਸਾ ਨਾਲ ਬਾਦਲਾਂ ਦੀ ਸਾਂਝ ਇਕ ਤਾਜ਼ੀ ਉਦਾਹਰਣ ਹੈ ਕਿ ਕਿਸ ਤਰ੍ਹਾਂ ਇਹ ਦਲ ਪੰਥਕ ਮਾਰਗ ਨੂੰ ਛੱਡ ਕੁਰਾਹੇ ਪੈ ਚੁੱਕਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Defeat Those Who Have Abandoned Panthic Marg: Dal Khalsa Urges to Delhi Sikh Voters …