ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਬੋਲੀ ਨੂੰ ਖੂੰਜੇ ਲਾਉਣ ਦੀਆਂ ਖਬਰਾਂ ਅਕਸਰ ਚਰਚਾ ਵਿਚ ਰਹਿੰਦੀਆਂ ਹਨ। ਸਿੱਖ ਰਾਜ ਵੇਲੇ ਪੰਜਾਬ ਦੇ ਵਿਦਿਅਕ ਢਾਂਚੇ ਵਿਚ ਪੰਜਾਬੀ ਬੋਲੀ ਅਤੇ ਗੁਰਮੁਖੀ ਦੀ ਅਹਿਮ ਥਾਂ ਸੀ। ਫਿਰੰਗੀ ਨੇ ਪੰਜਾਬ ਉੱਤੇ ਕਬਜ਼ੇ ਤੋਂ ਬਾਅਦ ਪੰਜਾਬ ਦਾ ਵਿਦਿਅਕ ਢਾਂਚਾ ਤਬਾਹ ਕਰਕੇ ਨਵਾਂ ਸਕੂਲੀ ਢਾਂਚਾ ਉਸਾਰਿਆ ਜਿਸ ਵਿਚ ਪੰਜਾਬ ਬੋਲੀ ਨੂੰ ਮਿੱਥ ਕੇ ਖੂੰਜੇ ਲਗਾਇਆ ਗਿਆ। 1947 ਤੋਂ ਬਾਅਦ ਵੀ ਹਾਲਾਤ ਭਾਵੇਂ ਕੁਝ ਬਦਲੇ ਪਰ ਪੰਜਾਬ ਵਿਚ ਕੇਂਦਰੀ ਬੋਰਡਾਂ ਦੇ ਸਕੂਲਾਂ ਦੀ ਭਰਮਾਰ ਹੋ ਜਾਣ ਨਾਲ ਪੰਜਾਬੀ ਬੋਲੀ ਵੱਡੀ ਪੱਧਰ ਉੱਤੇ ਦਰਕਿਨਾਰ ਹੋਈ ਹੈ। ਇਸ ਸਥਿਤੀ ਕਾਰਨਾਂ ਅਤੇ ਇਸ ਦੇ ਪੰਜਾਬ ਤੇ ਪੰਜਾਬ ਦੇ ਸਮਾਜ ਉੱਤੇ ਕੀ ਅਸਰ ਪੈ ਰਹੇ ਅਸਰ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਅਦਾਰਾ ਸਿੱਖ ਸਿਆਸਤ ਲਈ ਡਾ. ਸਿਕੰਦਰ ਸਿੰਘ ਨਾਲ ਕੀਤੀ ਗਈ ਖਾਸ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।