Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਿਊਜ਼ੀਲੈਂਡ: ਕੌਂਸਲ ਚੋਣਾਂ ‘ਚ ਸਿੱਖ ਉਮੀਦਵਾਰ ਦੇ ਬੋਰਡ ‘ਤੇ ਆਈ.ਐਸ.ਆਈ.ਐਸ. ਲਿਖਿਆ

ਨਿਊਜ਼ੀਲੈਂਡ: ਕੌਂਸਲ ਚੋਣਾਂ ‘ਚ ਸਿੱਖ ਉਮੀਦਵਾਰ ਦੇ ਬੋਰਡ ‘ਤੇ ਆਈ.ਐਸ.ਆਈ.ਐਸ. ਲਿਖਿਆ

ਨਿਊਜ਼ੀਲੈਂਡ: ਨਿਊਜ਼ੀਲੈਂਡ ਦੇ ਹੈਮਿਲਟਨ ਦੀ ਸ਼ਹਿਰੀ ਕੌਂਸਲ ਚੋਣ ਲੜਨ ਵਾਲੇ ਇਕ ਸਿੱਖ ਉਮੀਦਵਾਰ ਦੇ ਪ੍ਰਚਾਰ ਹੋਰਡਿੰਗ ‘ਤੇ ਕਿਸੇ ਨੇ ਕਾਲੇ ਰੰਗ ਨਾਲ ‘ਆਈ.ਐਸ.ਆਈ. ਐਸ.’ ਦਾ ਨਾਂਅ ਲਿਖ ਦਿੱਤਾ। ਯੋਗਰਾਜ ਸਿੰਘ ਮਾਹਿਲ ਪਹਿਲੇ ਸਿੱਖ ਹਨ ਜੋ ਹੈਮਿਲਟਨ ਕੌਂਸਲ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਇਕ ਹੋਰ ਉਮੀਦਵਾਰ ਅੱਨਾ ਕਸੇਈ-ਕੌਕਸ ਨਾਲ ਬਿਲਬੋਰਡ ‘ਤੇ ਤਸਵੀਰ ਲੱਗੀ ਹੋਈ ਸੀ। ਇਹ ਦੋਵੇਂ ਸ਼ਹਿਰ ਦੇ ਪੂਰਬੀ ਵਾਰਡ ਤੋਂ ਪਹਿਲੀ ਵਾਰ ਉਮੀਦਵਾਰ ਬਣੇ ਹਨ। ਮਾਹਿਲ ਨੇ ਦੱਸਿਆ ਚੋਣ ਮੁਹਿੰਮ ਵਧੀਆ ਚੱਲ ਰਹੀ ਸੀ ਤੇ ਇਸ ਦੌਰਾਨ ਹਿਲਕ੍ਰੇਸਟ ‘ਚ ਉਸ ਦੇ ਬੋਰਡ ‘ਤੇ ਕਿਸੇ ਨੇ ਆਈ.ਐਸ.ਆਈ.ਐਸ. ਸ਼ਬਦ ਲਿਖ ਦਿੱਤੇ।

ਨਿਊਜ਼ੀਲੈਂਡ ਦੇ ਹੈਮਿਲਟਨ ਦੀ ਸ਼ਹਿਰੀ ਕੌਂਸਲ ਚੋਣ ਲੜਨ ਵਾਲੇ ਇਕ ਸਿੱਖ ਉਮੀਦਵਾਰ ਯੋਗਰਾਜ ਸਿੰਘ ਮਾਹਿਲ ਦੇ ਪ੍ਰਚਾਰ ਹੋਰਡਿੰਗ 'ਤੇ ਕਿਸੇ ਨੇ ਕਾਲੇ ਰੰਗ ਨਾਲ 'ਆਈ.ਐਸ.ਆਈ. ਐਸ.' ਲਿਖ ਦਿੱਤਾ
ਨਿਊਜ਼ੀਲੈਂਡ ਦੇ ਹੈਮਿਲਟਨ ਦੀ ਸ਼ਹਿਰੀ ਕੌਂਸਲ ਚੋਣ ਲੜਨ ਵਾਲੇ ਇਕ ਸਿੱਖ ਉਮੀਦਵਾਰ ਯੋਗਰਾਜ ਸਿੰਘ ਮਾਹਿਲ ਦੇ ਪ੍ਰਚਾਰ ਹੋਰਡਿੰਗ ‘ਤੇ ਕਿਸੇ ਨੇ ਕਾਲੇ ਰੰਗ ਨਾਲ ‘ਆਈ.ਐਸ.ਆਈ. ਐਸ.’ ਲਿਖ ਦਿੱਤਾ

ਉਨ੍ਹਾਂ ਨਫ਼ਰਤ ਫੈਲਾਉਣ ਵਾਲੇ ਤੇ ਵੱਖਰੇਂਵਾ ਪੈਦਾ ਕਰਨ ਵਾਲੇ ਲੋਕਾਂ ਬਾਰੇ ਕਿਹਾ ਕਿ ਇਹ ਹੱਤਕ ਨਾਲੋਂ ਕਿਤੇ ਵੱਧ ਦੁਖਦਾਈ ਹੈ ਕਿਉਂਕਿ ਲੋਕਾਂ ਦੀ ਕਿਸੇ ਵਿਅਕਤੀ ਬਾਰੇ ਰਾਏ ਬਦਲ ਜਾਂਦੀ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਪਗੜੀਧਾਰੀ ਹੋਣ ਕਰਕੇ ਇਹ ਸ਼ੰਕਾ ਪੈਦਾ ਹੋਈ ਹੋ ਸਕਦੀ ਹੈ ਕਿਉਂਕਿ ਇਥੋਂ ਦੇ ਲੋਕ ਸਮਝਦੇ ਹਨ ਕਿ ਕੇਵਲ ਮੁਸਲਮਾਨ ਹੀ ਪੱਗ ਬੰਨ੍ਹਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਇਸ ਨੂੰ ਬੱਚਿਆਂ ਵੱਲੋਂ ਕੀਤੇ ਜਾਣ ਦੀ ਸ਼ੱਕ ਜ਼ਾਹਰ ਕੀਤੀ ਹੈ। ਮਿਸ ਕੌਕਸ ਨੇ ਇਸ ਨੂੰ ਮੰਦਭਾਗੀ ਤੇ ਬਿਮਾਰ ਮਾਨਸਿਕਤਾ ਦੀ ਕਾਰਵਾਈ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਬੋਰਡ ਨੂੰ ਉਤਾਰਕੇ ਇਤਰਾਜ਼ਯੋਗ ਸ਼ਬਦ ਸਾਫ ਕਰਵਾ ਦਿੱਤੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕਾਰਜ ਜੋ ਕਿ 11 ਸਤੰਬਰ ਦਿਨ ਤੋਂ ਜਾਰੀ ਸੀ 23 ਸਤੰਬਰ ਸ਼ਾਮ 7 ਵਜੇ ਖਤਮ ਹੋਇਆ। ਇਸਦੇ ਕੁਝ ਸਮੇਂ ਬਾਅਦ ਨਿਊਜ਼ੀਲੈਂਡ ਦੀ
ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇਕ ਸਿੱਖ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਦੀ ਪਛਾਣ ਨਰਿੰਦਰਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਮਲਾਵਰਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: