ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ 1984 ਵਿਚ ਹੋਏ ਸਿੱਖ ਕਤਲੇਆਮ ਦੀ ਯਾਦ ਨੂੰ ਸਮਰਪਤ 1 ਨਵੰਬਰ ਨੂੰ ਕਾਲਾ ਦਿਹਾੜਾ ਐਲਾਨੇ।

ਫੋਟੋ ਸਿਰਫ ਪ੍ਰਤੀਕਾਤਮਕ ਤੌਰ 'ਤੇ
ਫੋਟੋ ਸਿਰਫ ਪ੍ਰਤੀਕਾਤਮਕ ਤੌਰ ‘ਤੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ, “ਦਿੱਲੀ ਸਰਕਾਰ 1 ਨਵੰਬਰ ਨੂੰ “ਕਾਲਾ ਦਿਹਾੜਾ” ਐਲਾਨੇ ਅਤੇ ਕਾਲੇ ਦਿਨ ਦੇ ਵਾਂਗ ਮਨਾਵੇ ਵੀ, ਅਤੇ ਪੀੜਤਾਂ ਦੇ ਪਰਿਵਾਰਾਂ ਵਿਚੋਂ ਜਿਹੜਾ ਮੈਂਬਰ ਵੀ ਯੋਗ ਹੋਵੇ ਉਸਨੂੰ ਸਰਕਾਰੀ ਨੌਕਰੀ ਦੇਵੇ, ਉਹਨਾਂ ਦੇ ਬਿਜਲੀ ਬਿਲਾਂ ਦਾ ਬਕਾਇਆ ਮਾਫ ਕਰੇ, ਜਿਨ੍ਹਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਹਨ ਉਹ ਤਤਕਾਲ ਬੰਦ ਕੀਤੇ ਜਾਣ।”

ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ 1984 ਦੇ ਪੀੜਤਾਂ ਦੇ ਜ਼ਖਮਾਂ ‘ਤੇ ਸਿਆਸੀ ਲਾਹਾ ਨਹੀਂ ਲੈਣਾ ਚਾਹੀਦਾ।

Comments

comments