Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖ਼ਾਲਸਾ ਵੱਲੋਂ ‘ਘੱਲੂਘਾਰਾ ਯਾਦਗਾਰੀ ਮਾਰਚ’ ਅੰਮ੍ਰਿਤਸਰ ਵਿਖੇ 5 ਜੂਨ ਨੂੰ ਸ਼ਾਮ 5 ਵਜੇ

ਦਲ ਖ਼ਾਲਸਾ ਵੱਲੋਂ ‘ਘੱਲੂਘਾਰਾ ਯਾਦਗਾਰੀ ਮਾਰਚ’ ਅੰਮ੍ਰਿਤਸਰ ਵਿਖੇ 5 ਜੂਨ ਨੂੰ ਸ਼ਾਮ 5 ਵਜੇ

ਅੰਮ੍ਰਿਤਸਰ: ਦਲ ਖ਼ਾਲਸਾ ਨੇ ਜੂਨ 1984 ਦੇ ਦਰਬਾਰ ਸਾਹਿਬ ਸਾਕੇ ਦੀ 33ਵੀਂ ਵਰੇਗੰਢ ਮੌਕੇ ‘ਘੱਲੂਘਾਰਾ ਯਾਦਗਾਰੀ ਮਾਰਚ’ ਕੱਢਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਕੀਤਾ ਗਿਆ।

ਇਹ ਮਾਰਚ 5 ਜੂਨ ਨੂੰ ਸ਼ਾਮ 5 ਵਜੇ ਗੁਰਦੁਆਰਾ ਰਣਜੀਤ ਐਵੀਨਿਉ ਤੋਂ ਆਰੰਭ ਹੋਵੇਗਾ ਅਤੇ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। ਸਮਾਪਤੀ ਉਪਰੰਤ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇਗੀ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ 'ਘੱਲੂਘਾਰਾ ਯਾਦਗਾਰੀ ਮਾਰਚ' ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ
ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ‘ਘੱਲੂਘਾਰਾ ਯਾਦਗਾਰੀ ਮਾਰਚ’ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ

ਜਥੇਬੰਦੀ ਵਲੋਂ ਪਹਿਲੀ ਵਾਰ ਇੱਕ ਨਵਾਂ ਉਪਰਾਲਾ ਕਰਦਿਆਂ ਸਮੂਹ ਸ਼ਹਿਰਾਂ, ਕਸਬਿਆਂ, ਪਿੰਡਾਂ ਦੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 6 ਜੂਨ ਨੂੰ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਨਮਿਤ ਅਰਦਾਸ ਸਮਾਗਮ ਕਰਵਾਉਣ ਅਤੇ ਉਪਰੰਤ ਨਿੰਦਾ ਮਤਾ ਪਾਸ ਕਰਨ। ਇਸ ਸਬੰਧੀ ਆਰੰਭੀ ਮੁਹਿੰਮ ਤਹਿਤ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਬੇਨਤੀ ਪੱਤਰ ਭੇਜੇ ਜਾ ਰਹੇ ਹਨ ਜਿਸ ਵਿੱਚ ਪ੍ਰਸਤਾਵਿਤ ਨਿੰਦਾ ਮਤਾ ਦਾ ਖਰੜਾ ਵੀ ਸ਼ਾਮਿਲ ਹੈ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੂਨ 1984 ਤੋਂ ਬਾਅਦ ਪੰਜਾਬ ਅੰਦਰ ਬਹੁਤ ਉਥਲ-ਪੁਥਲ ਹੋ ਚੁੱਕੀ ਹੈ। ਰਾਜਨੀਤੀ ਵਿੱਚ ਵੀ ਵੱਡੀ ਤਬਦੀਲੀ ਆਈ ਹੈ, ਰਾਜਨੀਤਿਕ ਸਮੀਕਿਰਨ ਵੀ ਬਦਲੇ ਹਨ ਪਰ ਇਹ ਸਭ ਘੱਲੂਘਾਰੇ ਦੇ ਜ਼ਖਮਾਂ ਨੂੰ ਭਰ ਨਹੀਂ ਸਕੇ।

ਦਲ ਖਾਲਸਾ ਅਤੇ ਸਿੱਖ ਫੈਡਰੇਸ਼ਨ ਯੂ.ਕੇ. ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਸ ਸਮੇਂ ਦੀ ਹਿੰਦੁਸਤਾਨ ਦੀ ਸਰਕਾਰ ਨੇ ਫੌਜ ਅਤੇ ਪ੍ਰਸ਼ਾਸਨ ਰਾਹੀਂ 3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਦਰਬਾਰ ਸਾਹਿਬ ਉਤੇ ਹਮਲਾ ਕਰਕੇ, ਅਕਾਲ ਤਖਤ ਸਾਹਿਬ ਢਹਿ-ਢੇਰੀ ਕਰਕੇ ਘੋਰ ਪਾਪ ਕਮਾਇਆ ਸੀ। 33 ਵਰ੍ਹੇ ਬੀਤਣ ਦੇ ਬਾਅਦ ਵੀ ਜ਼ਖਮ ਹਰੇ ਹਨ, ਪੀੜ ਸੱਜਰੀ ਹੈ ਅਤੇ ਸੰਘਰਸ਼ ਜਾਰੀ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਉਤੇ ਹੌਲਨਾਕ ਹਮਲੇ ਦਾ ਪ੍ਰਭਾਵ ਦੁਨੀਆ ਪੱਧਰ ਉਤੇ ਅੱਜ ਵੀ ਦੇਖਣ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ 8 ਜੂਨ ਨੂੰ ਹੋਣ ਵਾਲੀਆਂ ਯੂ.ਕੇ. ਦੀਆਂ ਪਾਰਲੀਅਮੈਂਟ ਦੀਆਂ ਚੋਣਾਂ ਲੜ ਰਹੀਆਂ ਪਾਰਟੀਆਂ ਵਿਚੋਂ ਇੱਕ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਉਹ ਸੱਤਾ ਵਿੱਚ ਆਉਣ ‘ਤੇ ਆਪਣੇ ਮੁਲਕ ਦੀ ਇਸ ਹਮਲੇ ਵਿੱਚ ਭੂਮਿਕਾ ਬਾਰੇ ਜਾਂਚ ਕਰਵਾਏਗੀ।

ਉਹਨਾਂ ਕਿਹਾ ਕਿ ਹਮਲੇ ਲਈ ਸਿੱਧੇ ਤੌਰ ਉਤੇ ਜ਼ਿੰਮੇਵਾਰ ਮੰਨੀ ਜਾਂਦੀ ਪਾਰਟੀ ਮੁੜ ਪੰਜਾਬ ਅੰਦਰ ਸੱਤਾ ‘ਤੇ ਕਾਬਜ਼ ਹੋਈ ਹੈ, ਪਰ ਇਸ ਦਾ ਇਹ ਹਰਗਿਜ਼ ਮਤਲਬ ਨਾ ਲਿਆ ਜਾਵੇ ਕਿ ਸਿੱਖ ਕੌਮ ਨੇ ਜ਼ਿੰਮੇਵਾਰ ਧਿਰ ਨੂੰ ਇਸ ਵਹਿਸ਼ੀ ਕਾਰੇ ਲਈ ਮੁਆਫ ਕਰ ਦਿੱਤਾ ਹੈ।

ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ 'ਘੱਲੂਘਾਰਾ ਯਾਦਗਾਰੀ ਮਾਰਚ' ਦੇ ਪੋਸਟਰ ਨਾਲ
ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ‘ਘੱਲੂਘਾਰਾ ਯਾਦਗਾਰੀ ਮਾਰਚ’ ਦੇ ਪੋਸਟਰ ਨਾਲ

ਭਾਈ ਚੀਮਾ ਨੇ ਕਿਹਾ ਕਿ ‘ਘੱਲੂਘਾਰਾ ਯਾਦਗਾਰੀ ਮਾਰਚ’ ਦਾ ਮੁਖ ਉਦੇਸ਼ ਉਹਨਾਂ ਹਜ਼ਾਰਾਂ ਸਿੱਖਾਂ ਦੀ ਵੱਚਨਬੱਧਤਾ ਨੂੰ ਦੁਹਰਾਉਣਾ ਹੈ ਜੋ ਹਮਲੇ ਦੌਰਾਨ ਧਰਮ ਅਤੇ ਸਿੱਖ ਹੱਕਾਂ ਖਾਤਿਰ ਲੜਦਿਆਂ ਸ਼ਹੀਦ ਹੋ ਗਏ।

ਮੀਟਿੰਗ ਵਿੱਚ ਪ੍ਰਮੁੱਖ ਤੌਰ ਉਤੇ ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਆਦਿ ਸ਼ਾਮਿਲ ਹੋਏ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗਰੇਜ਼ੀ ਵਿਚ ਪੜ੍ਹਨ ਲਈ:

‘Genocide Remembrance March’ in Amritsar on June 5 to Mark India’s 1984 Attack on Sikh Nation …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ
ਦਰਬਾਰ ਸਾਹਿਬ ਹਮਲੇ ਦੀ 41ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ
ਦਰਬਾਰ ਸਾਹਿਬ ਹਮਲੇ ਦੀ 41ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ
ਭਾਜਪਾ ਦੀ ਸੰਸਦ ਮੈਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋ ਬਣਾਈ ਗਈ ਐਮਰਜੈਂਸੀ ਫਿਲਮ ਪੰਜਾਬ ਦੇ ਵੱਖ-ਵੱਖ ਸਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ| ਇਸ ਫਿਲਮ ਦੀਆ ਟਿਕਟਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: