Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤੇਰੇ ਦਰਸ਼ਨ ਦਾ ਪੈਮਾਨਾ, ਅਸੀਂ ਸੌਖਾ ਕਰਤਾ ਦਾਤਾਰ ਜੀਓ!

ਤੇਰੇ ਦਰਸ਼ਨ ਦਾ ਪੈਮਾਨਾ, ਅਸੀਂ ਸੌਖਾ ਕਰਤਾ ਦਾਤਾਰ ਜੀਓ!

ਅੰਮ੍ਰਿਤ ਵੇਲੇ ਕਰ ਇਸ਼ਨਾਨਾ
ਗੁਰ ਗੁਰ ਜਪਣਾ ਲਾਇ ਧਿਆਨਾ
ਤੇਰੇ ਦਰਸ਼ਨ ਦਾ ਪੈਮਾਨਾ
ਔਖਾ ਬੜਾ ਦਾਤਾਰ ਜੀਓ!

ਅਸੀਂ ਸੌਖਾ ਕਰਤਾ
ਦੇ ਬੁੱਤਾਂ ਦਾ ਆਕਾਰ ਜੀਓ!

ਸਤਿਗੁਰ ਜੀ ਤੇਰੇ ਦਰਸ਼ਨ ਤਾਈਂ
ਅਸੀਂ ਬੁੱਤ ਬਣਾਏ ਥਾਂਓ-ਥਾਈਂ
ਕੀ ਕਾਗਜ਼, ਪੱਥਰ, ਕੀ ਬਿਜਲਾਈ
ਅਸੀਂ ਵਰਤੇ ਹਰ ਪ੍ਰਕਾਰ ਜੀਓ!

ਹੈ ਤੇਜ਼ ਜ਼ਮਾਨਾ ਬੜਾ ਕੁਲ੍ਹੈਣਾ
ਨਾਲ ਜ਼ਮਾਨੇ ਚੱਲਣਾ ਪੈਣਾ
ਨਹੀਂ ਕਿਸੇ ਨੇ ਤੇਰਾ ਨਾਂ ਨ੍ਹੀ ਲੈਣਾ
ਕਿੰਝ ਸਹੀਏ ਇਹ ਧ੍ਰਿਕਾਰ ਜੀਓ?

ਸਿੱਖਾਂ ਦੇ ਨਵਜੰਮੇਂ ਬੱਚੇ
ਸਿੱਖੀ ਵਿੱਚ ਰਹਿ ਜਾਣ ਨਾ ਕੱਚੇ
ਤਾਂਹੀਂ ਨੈਣ-ਨਕਸ਼ ਤੇਰੇ ਸੁੱਚੇ-ਸੱਚੇ
ਲਏ ਅਕਲਾਂ ਨਾਲ ਉਤਾਰ ਜੀਓ!

ਹੁਣ ਔਖੀ ਚੀਜ਼ ਨੂੰ ਗਾਹਕ ਨਾ ਪੈਂਦਾ
ਸੌਖਾ ਸੌਦਾ ਹਰ ਕੋਈ ਲੈਂਦਾ
ਲਾ ਸਿੱਖੀ ਨੂੰ ਖੋਰਾ ਸਹਿੰਦਾ ਸਹਿੰਦਾ
ਤਾਂਹੀਂ ਕੀਤੀ ਪੇਸ਼ ਬਾਜ਼ਾਰ ਜੀਓ!

ਤੇਰੇ ਦਰਸ਼ਨ ਤਾਈਂ
ਦੇ ਬੁੱਤਾਂ ਦਾ ਆਕਾਰ ਜੀਓ!
ਸਿੱਖਾਂ ਤੋਂ ਲਾਹਤਾ
ਅਮਲ ਕਰਨ ਦਾ ਭਾਰ ਜੀਓ!

– ਜਸਬੀਰ ਸਿੰਘ


 

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਿੱਖ ਯੂਥ ਆਫ ਪੰਜਾਬ ਨੇ ਆਪਣੀ ਗਿਆਰਵੀੰ ਵਰ੍ਹੇਗੰਢ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਮਨਾਉਂਦਿਆਂ ਗੁਰਮਤਿ
ੳੁਹ ਕਹਿੰਦੇ ਨੇ ਅਾ ਜਾਣੀ ਏ ਸਾਡੀ ਭਾਸ਼ਾ ਥੋੜੇ ਚਿਰ ਨੂੰ ਸੱਚ ਈ ਹੋਣੈ!
"ਕਲਗੀਆਂਵਾਲੇ ਦੀ ਛਬੀ" ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਮਹੱਤਵਪੂਰਨ ਲੇਖ ਹੈ ਜਿਸ ਰਾਹੀਂ ਗੁਰੂ ਬਿੰਬ ਦੇ ਚਿਤਰਨ ਦੀ ਮਨਾਹੀ ਪਿਛਲੇ ਵੱਡੇ ਕਾਰਨਾਂ ਨੂੰ ਜਾਣਿਆ ਜਾ ਸਕਦਾ ਹੈ। ਅਜੋਕੇ ਸਮੇਂ
ਵਿਵਾਦਤ ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ' ਦਾ ਪੰਜਾਬ ਅਤੇ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ ਵੱਲੋ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: