Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਾਮਿਲਨਾਡੂ ਸਰਕਾਰ ਹਿੰਦੀ, ਸੰਸਕ੍ਰਿਤ ਨਹੀਂ ਥੋਪਣ ਦੇਵੇਗੀ

ਤਾਮਿਲਨਾਡੂ ਸਰਕਾਰ ਹਿੰਦੀ, ਸੰਸਕ੍ਰਿਤ ਨਹੀਂ ਥੋਪਣ ਦੇਵੇਗੀ

ਚੇਨੰਈ: ਤਾਮਿਲਨਾਡੂ ਸਰਕਾਰ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਸੂਬਾ ਸਰਕਾਰ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਤਹਿਤ ਹਿੰਦੀ ਅਤੇ ਸੰਸਕ੍ਰਿਤ ਲਾਗੂ ਕਰਨ ਦਾ ਵਿਰੋਧ ਕਰਦੀ ਹੈ ਅਤੇ ਇਸਨੂੰ ਸੂਬੇ ਦੇ ਲੋਕਾਂ ਦੇ ਲੋਕਾਂ ‘ਤੇ ਨਹੀਂ ਥੋਪਿਆ ਜਾਏਗਾ ਅਤੇ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਏਗੀ।

ਵਿਰੋਧੀ ਧਿਰ ਦੇ ਆਗੂ ਐਮ.ਕੇ. ਸਟਾਲਿਨ (ਡੀ.ਐਮ.ਕੇ.), ਨਵੀਂ ਸਿੱਖਿਆ ਨੀਤੀ ਦੇ ਖਿਲਾਫ ਰੋਸ ਪ੍ਰਦਰਸ਼ਨ
ਵਿਰੋਧੀ ਧਿਰ ਦੇ ਆਗੂ ਐਮ.ਕੇ. ਸਟਾਲਿਨ (ਡੀ.ਐਮ.ਕੇ.), ਨਵੀਂ ਸਿੱਖਿਆ ਨੀਤੀ ਦੇ ਖਿਲਾਫ ਰੋਸ ਪ੍ਰਦਰਸ਼ਨ

ਉੱਚ ਸਿੱਖਿਆ ਮੰਤਰੀ ਕੇ.ਪੀ. ਅਨਬਾਲਾਗਨ ਨੇ ਕਿਹਾ ਕਿ ਕੇਂਦਰ ਨੇ ਸਾਨੂੰ ਡਰਾਫਟ ਪਾਲਿਸੀ ਭੇਜੀ ਹੈ ਅਤੇ ਸੂਬਾ ਸਰਕਾਰ ਜਲਦ ਹੀ ਇਸਦਾ ਜਵਾਬ ਦੇਵੇਗੀ।

ਡੀ.ਐਮ.ਕੇ. ਆਗੂ ਥਨਗਮ ਤੇਨਾਰਾਸੂ ਦੇ ਇਹ ਮੁੱਦਾ ਚੁੱਕਣ ‘ਤੇ ਕਿ ਨਵੀਂ ਸਿੱਖਿਆ ਨੀਤੀ (New Education Policy NEP) ਸੂਬਿਆਂ ਦੇ ਖਿਲਾਫ ਹੈ, ਦੇ ਜਵਾਬ ਵਿਚ ਅਨਬਾਲਾਗਨ ਨੇ ਕਿਹਾ ਸੂਬਾ ਸਰਕਾਰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਭਾਸ਼ਾਈ ਅਤੇ ਸਭਿਆਚਾਰਕ ਪਛਾਣ ਬਣਾਈ ਰੱਖੀ ਜਾਵੇਗੀ।

ਉਨ੍ਹਾਂ ਕਿਹਾ, “ਅਸੀਂ ਹਿੰਦੀ ਅਤੇ ਸੰਸਕ੍ਰਿਤ ਥੋਪਣ ਦਾ ਕੋਈ ਮੌਕਾ ਨਹੀਂ ਦਵਾਂਗੇ। ਘੱਟਗਿਣਤੀਆਂ ਦੇ ਹੱਕਾਂ ਦੀ ਵੀ ਰਾਖੀ ਕੀਤੀ ਜਾਵੇਗੀ।”

ਵਿਰੋਧੀ ਧਿਰ ਦੇ ਆਗੂ ਐਮ.ਕੇ. ਸਟਾਲਿਨ (ਡੀ.ਐਮ.ਕੇ.) ਨੇ ਮੰਤਰੀ ਦੇ ਇਸ ਭਰੋਸੇ ਦਾ ਸਵਾਗਤ ਕੀਤਾ ਹੈ ਅਤੇ ਉਹ ਸਰਕਾਰ ਤੋਂ ਚਾਹੁੰਦੇ ਹਨ ਕਿ ਉਹ ਇਸ ਮਸਲੇ ‘ਤੇ ਵਿਧਾਨ ਸਭਾ ਵਿਚ ਮਤਾ ਪਾਸ ਕਰੇ।

ਕੇਂਦਰ ਦੀ ਨਵੀਂ ਸਿੱਖਿਆ ਨੀਤੀ ਦਾ ਘੱਟਗਿਣਤੀ ਵਿਦਿਅਕ ਅਦਾਰਿਆਂ ਸਮੇਤ ਕਈ ਸਿਆਸੀ ਦਲਾਂ ਵਲੋਂ ਵਿਰੋਧ ਹੋ ਰਿਹਾ ਹੈ, ਇਸ ਵਿਚ ਵੈਦਿਕ ਕਾਲ ਦੇ ‘ਗੁਰੂਕੁਲ’ ਪ੍ਰਣਾਲੀ ਰਾਹੀਂ ਵਿਦਿਆ ਦੇਣ ਦਾ ਵੀ ਪ੍ਰਵਧਾਨ ਹੈ।

ਨਵੀਂ ਸਿੱਖਿਅ ਨੀਤੀ (NEP) ਦੇ ਖਿਲਾਫ ਸੂਬੇ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੰਘੀ 27 ਜੂਨ ਨੂੰ ਤਮਿਲ ਨਾਡੂ ਦੇ ਮਦੁਰਾਈ ਸ਼ਹਿਰ ਵਿਚ ਇਕ ਅਹਿਮ ਇਕੱਤਰਤਾ ਹੋਈ ਜਿਸ ਵਿਚ ਆਪਣੀਆਂ ਮਾਂ-ਬੋਲੀਆਂ ਦੇ ਰੁਤਬੇ ਨੂੰ ਕਾਇਮ ਰੱਖਣ ਲਈ ਸੰਘਰਸ਼ਸ਼ੀਲ ਅਤੇ ਹਿੰਦੀ ਸਾਮਰਾਜਵਾਦ ਵਿਰੁਧ ਦ੍ਰਿੜਤਾ
1940 'ਚ ਜਸਟਿਸ ਪਾਰਟੀ ਦੇ ਈ.ਵੀ. ਰਾਮਾਸਵਾਮੀ 'ਪੇਰੀਆਰ' ਨੇ ਦੱਖਣ ਦੀਆਂ ਰਿਆਸਤਾਂ ਨੂੰ ਮਿਲਾ ਕੇ ਦ੍ਰਵਿੜਨਾਡੂ ਦੀ ਮੰਗ ਕੀਤੀ ਸੀ। ਹਾਲਾਂਕਿ ਸ਼ੁਰੂ-ਸ਼ੁਰੂ 'ਚ ਇਹ ਮੰਗ ਸਿਰਫ ਤਮਿਲ ਬੋਲਦੇ ਇਲਾਕਿਆਂ ਲਈ
ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਮਾਇਤ ਦੇ ਨਾਲ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਿੰਦੂਵਾਦੀ ਕੇਂਦਰੀ ਸਰਕਾਰ ਨੇ ਕੇਂਦਰੀ ਵਿਦਿਆਲਿਆਂ ਦੇ ਸਾਰੇ ਵਿਦਿਆਰਥੀਆਂ ਅਤੇ ਸੀ.ਬੀ.ਐਸ.ਈ. ਦੇ ਸਾਰੇ ਵਿਦਿਆਰਥੀਆਂ ਨੂੰ ਹਿੰਦੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਤਕਨੀਕੀ ਅਦਾਰਿਆਂ ਵਿਚ ਇਸ ਸਾਲ ਦੇ ਦਾਖਿਲੇ 'ਤੇ ਲਗੀ ਰੋਕ ਦੇ ਖਿਲਾਫ਼ ਅੱਜ (ਸ਼ੁੱਕਰਵਾਰ) ਦਿੱਲੀ ਕਮੇਟੀ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: