Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧ ਚ ਸਰਕਾਰੀ ਦਖਲ ਵਿਰੁਧ ਸੰਘਰਸ਼ ਦਾ ਭਵਿਖ ਸਵਾਲਾਂ ਦੇ ਘੇਰੇ ਚ

ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧ ਚ ਸਰਕਾਰੀ ਦਖਲ ਵਿਰੁਧ ਸੰਘਰਸ਼ ਦਾ ਭਵਿਖ ਸਵਾਲਾਂ ਦੇ ਘੇਰੇ ਚ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਨੇ ਕਿਹਾ ਹੈ ਕਿ ਬੋਰਡ ਕਾਨੂੰਨ ਦੇ ਤਹਿਤ ਕੰਮ ਕਰਦਾ ਰਹੇਗਾ। ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਾਂਰਾਸ਼ਟਰ ਸਰਕਾਰ ਨੇ ਇੱਕ ਨੋਟਿਸ ਜਾਰੀ ਕਰਕੇ ਨਵੇਂ ਬਣਾਏ ਬੋਰਡ ਦੀ ਇਕਤਰਤਾ 1 ਅਪਰੈਲ 2019 ਨੂੰ ਸੱਦ ਲਈ ਹੈ। ਇਸ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਹਾਂਰਾਸ਼ਟਰ ਸਰਕਾਰ ਵਲੋਂ ਬੋਰਡ ਦੇ ਸੰਵਿਧਾਨ ਦੀ ਧਾਰ 11 ਵਿੱਚ ਕੀਤੀ ਤਬਦੀਲੀ, ਕਾਨੂੰਨ ਤੇ ਲੋਕਤਾਂਤ੍ਰਿਕ ਤਰੀਕੇ ਨਾਲ ਰੱਦ ਕਰਾਉਣ ਲਈ ਸਿੰਘ ਸਾਹਿਬਾਨ ਨੇ ਇੱਕ ਸਤ ਜਾਣਿਆਂ ਦੀ ਟੋਲੀ (ਕਮੇਟੀ) ਬਣਾਈ ਹੈ। ਇਸ ਟੋਲੀ ਵਿਚ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਪਰਮਜੋਤ ਸਿੰਘ ਚਾਹਲ, ਮਨਪ੍ਰੀਤ ਸਿੰਘ ਕੂੰਜੀਵਾਲਾ, ਗੁਰਮੀਤ ਸਿੰਘ ਮਹਾਜਨ, ਰਵਿੰਦਰ ਸਿੰਘ ਬੁੰਗਈ, ਅਮਰੀਕ ਸਿੰਘ ਵਾਸਰੀਕਰ ਤੇ ਤਾਰਾ ਸਿੰਘ (ਐਮ. ਐਲ. ਏ.) ਸ਼ਾਮਲ ਕੀਤੇ ਗਏ ਹਨ।

ਦੱਸਿਆ ਗਿਆ ਹੈ ਕਿ ਇਕਤਰਤਾ ਵਿੱਚ ਜਥੇਦਾਰ ਕੁਲਵੰਤ ਸਿੰਘ, ਮੀਤ ਜਥੇਦਾਰ ਜੋਤਇੰਦਰ ਸਿੰਘ, ਮੁੱਖ ਗ੍ਰੰਥੀ ਕਸ਼ਮੀਰ ਸਿੰਘ, ਮੀਤ ਗ੍ਰੰਥੀ ਗਿਆਨੀ ਅਵਤਾਰ ਸਿੰਘ ਸੀਤਲ ਤੇ ਧੂਪੀਆ ਭਾਈ ਰਾਮ ਸਿੰਘ ਵੀ ਮੌਜੂਦ ਸਨ।

ਕਾਰੋਬਾਰੀ ਭੁਪਿੰਦਰ ਸਿੰਘ ਮਿਨਹਾਸ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦੀ ਮਦਦ ਲਈ 25 ਲੱਖ ਰੁਪਏ ਦਾ ਚੈਕ ਦਿੰਦੇ ਹੋਏ (2017)। ਹਾਲ ਵਿਚ ਹੀ ਮਹਾਂਰਾਸ਼ਟਰ ਸਰਕਾਰ ਵਲੋਂ ਭੁਪਿੰਦਰ ਸਿੰਘ ਨੂੰ ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਮੁਖੀ ਲਾਇਆ ਗਿਆ ਹੈ।

ਜਿਕਰਯੋਗ ਹੈ ਕਿ ਮਹਾਂਰਾਸ਼ਟਰ ਸਰਕਾਰ ਵਲੋਂ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਸੰਵਿਧਾਨ ਦੀ ਧਾਰਾ 11 ਵਿੱਚ ਤਬਦੀਲੀ ਕਰਕੇ ਮੈਂਬਰਾਂ ਦੀ ਗਿਣਤੀ ਵਧਾਏ ਜਾਣ ਦੇ ਮਾਮਲੇ ਦਾ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਤੇ ਹਜੂਰੀ ਸੰਗਤ ਨੇ ਹੀ ਖੁੱਲ੍ਹਾ ਵਿਰੋਧ ਕੀਤਾ ਸੀ।

ਤਖਤ ਸਾਹਿਬ ਵਿਖੇ ਚੱਲ ਰਹੀ ਕਾਰਸੇਵਾ ਦੇ ਪ੍ਰਬੰਧਕਾਂ ਅਤੇ ਹਜੂਰੀ ਸੰਗਤ ਵਲੋਂ ਸਾਂਝੇ ਤੌਰ ਤੇ ਕੁਲੈਕਟਰ ਦਫਤਰ ਤੀਕ ਇੱਕ ਰੋਸ ਮਾਰਚ ਕੱਢਿਆ ਗਿਆ ਤੇ ਫਿਰ ਮਹਾਂਰਾਸ਼ਟਰ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਵੀ ਸਂੌਪਿਆ ਗਿਆ। ਪਰ ਸਰਕਾਰ ਨੇ ਕੋਈ ਵੀ ਪ੍ਰਵਾਹ ਨਾ ਕਰਦਿਆਂ ਤੈਅਸ਼ੁਦਾ ਨੀਤੀ ਤਹਿਤ ਬੋਰਡ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਵੀ ਕਰ ਦਿੱਤਾ ਤੇ ਫਿਰ ਭੁਪਿੰਦਰ ਸਿੰਘ ਮਿਨਹਾਸ ਦੇ ਰੂਪ ਵਿੱਚ ਆਪਣੀ ਮਰਜੀ ਦਾ ਪ੍ਰਧਾਨ ਵੀ ਥਾਪ ਦਿੱਤਾ। ਹੁਣ ਭੁਪਿੰਦਰ ਸਿੰਘ ਮਿਨਹਾਸ ਉਸ ਟੋਲੀ ਵਿੱਚ ਸ਼ਾਮਿਲ ਕਰ ਦਿੱਤੇ ਗਏ ਹਨ ਜਿਸਨੇ ਕਾਨੂੰਨ ਤਹਿਤ ਸਰਕਾਰ ਪਾਸੋਂ ਧਾਰਾ 11 ਦੀ ਤਬਦੀਲੀ ਰੱਦ ਕਰਵਾਣੀ ਹੈ। ਇਸ ਟੋਲੀ ਦੇ ਦੇ ਦੂਸਰੇ ਅਹਿਮ ਮੈਂਬਰ ਵਿਧਾਇਕ ਤਾਰਾ ਸਿੰਘ ਹਨ ਜੋ ਉਸ ਵੇਲੇ ਵੀ ਬੋਰਡ ਦੇ ਪ੍ਰਧਾਨ ਸਨ ਜਦੋਂ ਮਹਾਂਰਾਸ਼ਟਰ ਸਰਕਾਰ ਨੇ ਸੰਵਿਧਾਨ ਦੀ ਧਾਰਾ 11 ਵਿੱਚ ਸੋਧ ਦਾ ਮੱੁਦਾ ਉਠਾਇਆ। ਕੁਝ ਅਜੇਹੀ ਹਾਲਤ ਹੀ ਬਾਕੀਆਂ ਦੀ ਜੋ ਕਿ ਪਹਿਲਾਂ ਹੀ ਮਹਾਂਰਾਸ਼ਟਰ ਸਰਕਾਰ ਦੇ ਕਿਸੇ ਅਹਿਸਾਨ ਹੇਠ ਦੱਬੇ ਹੋਏ ਹਨ। ਅਜੇਹੇ ਵਿੱਚ ਇਹ ਟੋਲੀ ਕਿਸ ਸਰਕਾਰ ਨਾਲ ਕਾਨੂੰਨੀ ਜੰਗ ਲੜੇਗੀ, ਜਿਸਦੇ ਸੰਗਤ ਵਿਰੋਧੀ ਫੈਸਲੇ ਕਾਰਣ ਹੀ ਇਹ ਲੋਕ ਪ੍ਰਬੰਧ ਦਾ ਹਿੱਸਾ ਬਣੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਹਾਂਰਾਸ਼ਟਰ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਪ੍ਰਬੰਧਕੀ ਬੋਰਡ ਦੇ ਕਾਨੂੰਨ ਵਿਚ ਤਬਦੀਲੀ ਕਰਕੇ ਬੋਰਡ ਵਿਚ ਸਰਕਾਰ ਵੱਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ ਸੱਤ ਤੋਂ ਵਧਾ ਕੇ 12
ਮਹਾਂਰਾਸ਼ਟਰ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਪ੍ਰਬੰਧਕੀ ਬੋਰਡ ਦੇ ਕਾਨੂੰਨ ਵਿਚ ਤਬਦੀਲੀ ਕਰਕੇ ਬੋਰਡ ਵਿਚ ਸਰਕਾਰ ਵੱਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ ਸੱਤ ਤੋਂ ਵਧਾ ਕੇ 12
ਅਸੀਂ ਸਮੁੱਚੀ ਜਥੇਬੰਦੀ ਇਸ ਪੱਤਰ ਜ਼ਰੀਏ ਸੂਬਾ ਸਰਕਾਰ ਵੱਲੋਂ ਕੋਵਿਡ-19 ਕਰਨ ਦੀ ਨੀਤੀ 'ਤੇ ਆਪਣਾ ਇਤਰਾਜ਼ ਦਰਜ ਕਰਵਾਉਂਦੇ ਹੋਏ ਦੱਸਣਾ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਅਜਿਹਾ ਕਰਕੇ ਵੱਡੇ ਖਤਰਿਆਂ ਨੂੰ
ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮਹਾਂਰਾਸ਼ਟਰ ਸਰਕਾਰ ਦੀ ਦਖਲਅੰਦਾਜ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਗਠਜੋੜ ਦੇ ਸਾਂਝੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: