Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਖਤ ਅਕਾਲ ਹੈ … (ਕਵਿਤਾ)

ਤਖਤ ਅਕਾਲ ਹੈ … (ਕਵਿਤਾ)

ਤਖਤ ਅਕਾਲ ਹੈ

ਪਰਗਟਿਓ ਫਿਰ ਖਾਲਸਾ ਓਹਦੀ ਮੌਜ ਦੇ ਨਾਲ ਹੈ
ਤਖਤ ਅਕਾਲ ਤਖਤ ਅਕਾਲ ਤਖਤ ਅਕਾਲ ਹੈ

ਹੈ ਦਰਦ ਦੁਖਾਂ ਚੋ ਨਿੰਮਿਆ
ਕੋਈ ਅੱਥਰੂ ਅੱਖ ਚੋ ਸਿੰਮਿਆ
ਕੁਲ ਤਮੰਨਾ ਜੀਣ ਦਾ ਬਣਿਆ ਆਣ ਸਵਾਲ ਹੈ।…

ਨੇਰ੍ਹਿਆਂ ਨਾ’ ਮੁਢੋਂ ਕੈੜ ਹੈ
ਪਾਉਣੀ ਸਮਿਆਂ ਸੀਨੇ ਪੈੜ ਹੈ
ਪੈਰ ਪੈਰ ਤੇ ਪਰਖੀ ਜਾਵਣੀ ਜੋ ਖਾਲਸੇ ਦੀ ਚਾਲ ਹੈ।…

ਜੇ ਸੱਚ ਦੇ ਨਾਲ ਵਫਾ ਹੈ
ਲਾਗੂ ਰਹਿਣੀ ਹਰ ਦਫਾ ਹੈ
ਖੁਦ ਦਾਰੀਆਂ ਗਦਾਰੀਆਂ ਦੇ ਟਾਕਰੇ
ਕੋਈ ਨਾ ਸਕਦਾ ਟਾਲ ਹੈ।…

ਜਿਨਾ ਚਿਰ ਧਰਤ ‘ਸਮਾਨ ਹੈ
ਜਿਨਾ ਚਿਰ ਸ਼ਾਨ ਈਮਾਨ ਹੈ
ਜੰਗ ਹੋਵੇਗੀ ਸੋਹਣਿਆ ਲਹੂ ਜਿਨਾ ਚਿਰ ਲਾਲ ਹੈ।…

ਪਤ ਦਰਗਾਹੀ ਜਾਂ ਧਰਤ ਤੇ
ਹੈ ਰੁਤਬੇ ਇਕੋ ਸ਼ਰਤ ਤੇ
ਰੱਖ ਤਲੀ ਤੇ ਸੀਸ ਨੂੰ ਜੇ ਤੂੰ ਗੁਰੂ ਕਾ ਲਾਲ ਹੈ।…

ਜੰਗ ਜੇਲ ਜਾਂ ਸੇਵਾ ਜਾਪ ਜੀ
ਕੀ ਜਿੱਤ ਹਾਰ ਦਾ ਮਾਪ ਜੀ
ਉਸ ਡਾਢੇ ਦੀ ਖੇਡ ਦਾ ਹਰ ਇਕ ਰੰਗ ਕਮਾਲ ਹੈ।
ਇਹ ਜੀ ਤਖਤ ਅਕਾਲ ਦਾ ਰਹਿਣਾ ਤਖਤ ਅਕਾਲ ਹੈ।

– ਸੇਵਕ ਸਿੰਘ


Get Sikh Siyasat Android App
for more poems and Audiobooks:


Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਣਿਆ ਇਤਿਹਾਸ ਗਵਾਹ ਸਾਡਾ . . . ਬੱਸ ਇਹੀਓ ਯਾਰ ਗੁਨਾਹ ਸਾਡਾ . .
ਦਿੱਲੀ ਦੇ ਦਿਲੀ ਅਰਮਾਨ ਲੈ ਕੇ ਅੱਗ ਦੇ ਸ਼ਾਹੀ ਫੁਰਮਾਨ ਲੈ ਕੇ ਟੈਂਕ ਤੋਪਾਂ ਤੇ ਜੰਗੀ ਸਮਾਨ ਲੈ ਕੇ ਨਾਲੇ ਅਕਲਾਂ ਜੋਰਾਂ ਦਾ ਮਾਣ ਲੈ ਕੇ ਲ਼ੱਥੀਆਂ ਰਾਤ ਜਿਉਂ ਆਣ
'ਸਰਬੱਤ ਦੇ ਭਲੇ' ਦੇ ਉਦੇਸ਼ ਲਈ ਬਣੇ ਵਿਚਾਰ ਮੰਚ 'ਸੰਵਾਦ' ਵਲੋਂ ਐਤਵਾਰ ਪੰਜਾਬੀ ਭਵਨ, ਲੁਧਿਆਣਾ ਵਿਚ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ।
ਅੰਮ੍ਰਿਤਸਰ, ਪੰਜਾਬ (ਸਿਤੰਬਰ 24, 2013): ਅੱਜ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿ. ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: