Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੋਟਕਪੂਰਾ ਵਿਖੇ ਮਨਾਇਆ ਗਿਆ “ਲਾਹਣਤ ਦਿਹਾੜਾ”, ਬਾਦਲ ਦੇ ਨਾਂ ਪੜ੍ਹੀ ਗਈ ਲਾਹਣਤ ਚਿੱਠੀ

ਕੋਟਕਪੂਰਾ ਵਿਖੇ ਮਨਾਇਆ ਗਿਆ “ਲਾਹਣਤ ਦਿਹਾੜਾ”, ਬਾਦਲ ਦੇ ਨਾਂ ਪੜ੍ਹੀ ਗਈ ਲਾਹਣਤ ਚਿੱਠੀ

ਕੋਟਕਪੂਰਾ: ਸਿੱਖ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਅਤੇ ਪੁਲਸ ਪਾਬੰਦੀਆਂ ਦੇ ਬਾਵਜੂਦ ਕੋਟਕਪੁਰੇ ਵਿਖੇ ਇਕੱਠੇ ਹੋ ਕੇ 2015 ਵਿੱਚ ਪੁਲਸ ਵਲੋਂ ਬਰਗਾੜੀ ਵਿਖੇ ਗੋਲੀਬਾਰੀ ਕਰਕੇ ਮਾਰੇ ਗਏ ਦੋ ਸਿੱਖਾਂ ਨੂੰ ਯਾਦ ਕੀਤਾ। 2015 ਵਿੱਚ ਇਸੇ ਦਿਨ (14 ਅਕਤੂਬਰ) ਨੂੰ ਪੁਲਸ ਨੇ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੂਪ ਵਿੱਚ ਸਿਮਰਨ ਕਰ ਰਹੀ ਸਿੱਖ ਸੰਗਤ ਅਤੇ ਪ੍ਰਚਾਰਕਾਂ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਸੇ ਥਾਂ ਉੱਤੇ ਨਵੀਂ ਬਣੀ ਸੰਸਥਾ “ਦਰਬਾਰ ਏ ਖਾਲਸਾ” ਵਲੋਂ ਸਹਿਯੋਗੀ ਸਿੱਖ ਜਥੇਬੰਦੀਆਂ ਨਾਲ ਰਲਕੇ ਅੱਜ ‘ਲਾਹਨਣ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਪੰਥਕ ਤਾਲਮੇਲ ਸੰਗਠਨ ਦੇ ਮੁੱਖ ਸੇਵਾਦਾਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਬਲਵਿੰਦਰ ਸਿੰਘ ਨੰਦਗੜ੍ਹ, ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਵਿੱਚ ਸੇਵਾ ਨਿਭਾਅ ਚੁੱਕੇ ਭਾਈ ਸਤਨਾਮ ਸਿੰਘ ਖੰਡਾ ਅਤੇ ਭਾਈ ਮੇਜਰ ਸਿੰਘ, ਸਿੱਖ ਵਿਦਵਾਨ ਡਾ.ਗੁਰਦਰਸ਼ਨ ਸਿੰਘ ਢਿਲੋਂ, ਸੁਖਪ੍ਰੀਤ ਸਿੰਘ ਉਦੋਕੇ, ਹਰਪ੍ਰੀਤ ਸਿੰਘ ਮੱਖੂ, ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਤੇ ਖਹਿਰਾ ਧੜੇ ਦੇ ਵਿਧਾਇਕ ਪਿਰਮਲ ਸਿੰਘ ਧੌਲਾ, ਬਲਦੇਵ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਨੇ ਹਾਜ਼ਰੀ ਭਰੀ।

ਦਰਬਾਰ ਏ ਖਾਲਸਾ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਮਾਝੀ ਬਾਦਲ ਨੂੰ ਲਿਖੀ ਗਈ ਲਾਹਣਤ ਚਿੱਠੀ ਪੜ੍ਹਦੇ ਹੋਏ

ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਾਕੇ ਨੂੰ ਯਾਦ ਕਰਦਿਆਂ ਸਿਮਰਨ-ਜਾਪ ਕੀਤਾ। ਅਰਦਾਸ ਤੋਂ ਬਾਅਦ “ਦਰਬਾਰ ਏ ਖਾਲਸਾ” ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਦਰਬਾਰ ਏ ਖਾਲਸਾ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਗਈ ਖੁੱਲ੍ਹੀ ਚਿੱਠੀ ਨੂੰ ਪੜ੍ਹ ਕੇ ਸੁਣਾਇਆ।

ਏਸ ਚਿੱਠੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀਆਂ ਸਿੱਖ ਵਿਰੋਧੀ ਕਰਤੂਤਾਂ ਬਿਆਨ ਕੀਤੀਆਂ ਗਈਆਂ ਹਨ।

ਤੁਸੀਂ ਦਰਬਾਰ ਏ ਖਾਲਸਾ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਗਈ ਚਿੱਠੀ ਹੇਠਾਂ ਪੜ੍ਹ ਸਕਦੇ ਹੋ-

[gview file=”https://www.sikhsiyasat.info/wp-content/uploads/2018/10/open-letter-to-parkash-singh-badal.pdf” height=”850px” height=”100%”]

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ 27 ਜੂਨ 2026 ਦਿਨ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਸ ਕਨਵੈਂਸ਼ਨ ਸੈਂਟਰ ਵਿਖੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ਉੱਪਰ ਇੱਕ ਵਿਚਾਰ ਚਰਚਾ ਕਰਵਾਈ
ਅਕਾਲੀ ਦਲ ਦੀ ਪੁਨਰ ਸੁਰਜੀਤੀ 'ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਪਹਿਲੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾਂਦੇ ਜੋੜ ਮੇਲੇ ਦਾ ਮਾਹੌਲ ਇਸ ਸਾਲ ਬਿਲਕੁਲ ਗੁਰਮਤਿ ਅਨੁਸਾਰੀ ਰਿਹਾ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਾਲਿਆਂ ਦੀ 98ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾਂਦੇ ਜੋੜ ਮੇਲੇ ਦਾ ਮਾਹੌਲ ਇਸ ਸਾਲ ਬਿਲਕੁਲ ਗੁਰਮਤਿ ਅਨੁਸਾਰੀ ਰਿਹਾ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: