Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਉਤਰਾਖੰਡ ‘ਚ ‘ਚੱਕੀ ਅਸ਼ੁੱਧ’ ਕਰਨ ‘ਤੇ ਦਲਿਤ ਦਾ ਕਤਲ

ਉਤਰਾਖੰਡ ‘ਚ ‘ਚੱਕੀ ਅਸ਼ੁੱਧ’ ਕਰਨ ‘ਤੇ ਦਲਿਤ ਦਾ ਕਤਲ

ਦੇਹਰਾਦੂਨ: ਉਤਰਾਖੰਡ ਪੁਲਿਸ ਦੇ ਮੁਤਾਬਕ ਕਣਕ ਪਿਹਾਉਣ ਆਏ ਇਕ ਦਲਿਤ ਨੂੰ ‘ਚੱਕੀ ਅਸ਼ੁੱਧ’ ਕਰਨ ਦੇ ਨਾਂ ‘ਤੇ ਕਤਲ ਕਰ ਦਿੱਤਾ ਗਿਆ।

ਘਟਨਾ ਬਾਗੇਸ਼ਵਰ ਜ਼ਿਲ੍ਹੇ ਦੀ ਹੈ ਜਿਥੇ ਵੀਰਵਾਰ ਨੂੰ ਸਕੂਲ ਦੇ ਇਕ ਅਧਿਕਆਪਕ ਨੇ ਦਲਿਤ ਵਲੋਂ ਆਟਾ ਛੂਹਣ ਕਰਕੇ ਉਸਦਾ ਕਤਲ ਕਰ ਦਿੱਤਾ। ਬਾਗੇਸ਼ਵਰ ਦੇ ਪੁਲਿਸ ਕਪਤਾਨ ਸੁਖਵੀਰ ਸਿੰਘ ਨੇ ਦੱਸਿਆ, “ਸੋਹਣ ਰਾਮ ਦਾ ਦਲਿਤ ਹੋਣ ਕਰਕੇ ਕਤਲ ਹੋਇਆ। ਅਸੀਂ ਕਤਲ ਦੇ ਨਾਲ ਦਲਿਤ ਐਕਟ ਦੀਆਂ ਧਾਰਾਵਾਂ ਦੇ ਤਹਿਵ ਵੀ ਮੁਕੱਦਮਾ ਦਰਜ ਕੀਤਾ ਹੈ।”

ਦਲਿਤ ਰੈਲੀ (ਫਾਈਲ ਫੋਟੋ)
ਦਲਿਤ ਰੈਲੀ (ਫਾਈਲ ਫੋਟੋ)

ਪੁਲਿਸ ਅਧਿਕਾਰੀ ਨੇ ਦੱਸਿਆ, “ਅਸੀਂ ਕਤਲ ‘ਚ ਇਸਤੇਮਾਲ ਹੋਇਆ ਹਥਿਆਰ ਵੀ ਬਰਾਮਦ ਕਰ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।”

ਸੁਖਵੀਰ ਸਿੰਘ ਨੇ ਦੱਸਿਆ, “ਮ੍ਰਿਤਕ ਆਪਣੇ ਪਰਿਵਾਰ ‘ਚ ਇਕੱਲਾ ਕਮਾਉਣ ਵਾਲਾ ਸੀ, ਉਸਦਾ ਪਿਤਾ ਅਪਾਹਜ ਹੈ ਅਤੇ ਉਸਦੀ ਪਤਨੀ ਦੇ ਬੱਚਾ ਹੋਣ ਵਾਲਾ। ਜਦਕਿ ਘਰ ‘ਚ ਛੋਟੇ ਬੱਚੇ ਵੀ ਹਨ।”

ਮਿਲੀ ਜਾਣਕਾਰੀ ਮੁਤਾਬਕ ਜਾਂਚ ‘ਚ ਪਤਾ ਚੱਲਿਆ ਹੈ ਕਿ ਮ੍ਰਿਤਕ ਲਈ ਜਾਤਵਾਦੀ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਦਲਿਤਾਂ ਨੇ ਰੋਸ ਪ੍ਰਦਰਸ਼ਨ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ 'ਰਾਵਣ' ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਡਲਹੌਜੀ ਤੋਂ ਗ੍ਰਿਫਤਾਰ ਕਰ ਲਿਆ ਹੈ। ਚੰਬਾ ਜਿਲ੍ਹੇ ਦੇ ਐਸ.ਪੀ. ਵਿਰੇਂਦਰ ਤੋਮਰ ਨੇ ਮੀਡੀਆ ਨਾਲ ਗੱਲ ਕਰਦੇ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ ਨੇ ਸੋਮਵਾਰ ਨੂੰ ਕਿਹਾ ਕਿ ਦਲਿਤਾਂ ‘ਤੇ ਹੋਏ ਅਤਿਆਚਾਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ
ਭਾਰਤ ਦੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੇ ਰੋਹਿਤ ਵੈਮੁਲਾ ਦੀ ਮੌਤ ਨਾਲ ਜੁੜੀ ਰਿਪੋਰਟ ਨੂੰ ਦੋਣ ਤੋਂ ਮਨ੍ਹਾ ਕਰ ਦਿੱਤਾ ਹੈ। ਇਕ ਆਰ.ਟੀ.ਆਈ. ਰਾਹੀਂ ਵੈਮੁਲਾ ਦੀ ਮੌਤ 'ਤੇ ਆਈ ਰਿਪੋਰਟ
ਭਾਜਪਾ ਸੰਸਦ ਅਤੇ ਦਲਿਤ ਆਗੂ ਉਦਿਤ ਰਾਜ ਨੇ ਬੀਫ ਖਾਣ 'ਤੇ ਇਕ ਬਿਆਨ ਦਿੱਤਾ ਹੈ। ਉਦਿਤ ਰਾਜ ਨੇ ਟਵੀਟ ਕੀਤਾ, "ਜਮੈਕਾ ਦੇ ਯੂਸੈਨ ਬੋਲਟ ਗਰੀਬ ਸੀ ਅਤੇ ਉਦੋਂ ਉਨ੍ਹਾਂ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: