Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਲਮੀ ਪ੍ਰਸੰਗ ਵਿੱਚ ਪੰਜਾਬ ਲਈ ਆਰਥਿਕ ਚੁਣੌਤੀਆਂ: ਪ੍ਰੋ. ਪ੍ਰੀਤਮ ਸਿੰਘ ਆਕਸਫੋਰਡ ਦਾ ਵਖਿਆਨ

ਆਲਮੀ ਪ੍ਰਸੰਗ ਵਿੱਚ ਪੰਜਾਬ ਲਈ ਆਰਥਿਕ ਚੁਣੌਤੀਆਂ: ਪ੍ਰੋ. ਪ੍ਰੀਤਮ ਸਿੰਘ ਆਕਸਫੋਰਡ ਦਾ ਵਖਿਆਨ

ਚੰਡੀਗੜ੍ਹ: ਵਿਚਾਰ ਮੰਚ ਸੰਵਾਦ ਵੱਲੋਂ ਵੱਖ ਵੱਖ ਵਿਸ਼ਿਆਂ ਉੱਤੇ ਮਾਹਿਰਾਂ ਅਤੇ ਵਿਦਵਾਨਾਂ ਦੇ ਵਖਿਆਨ ਕਰਵਾਏ ਜਾਂਦੇ ਹਨ ਅਤੇ ਸੰਜੀਦਾ ਵਿਸ਼ਿਆਂ ਉੱਪਰ ਚਰਚਾ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਲੰਘੀ 1 ਦਸੰਬਰ (2019) ਨੂੰ ਗਾਂਧੀ ਭਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੰਵਾਦ ਵੱਲੋਂ ਪ੍ਰੋਫ਼ੈਸਰ ਪ੍ਰੀਤਮ ਆਕਸਫੋਰਡ ਦਾ ਇੱਕ ਖਾਸ ਵਖਿਆਨ ਕਰਵਾਇਆ ਗਿਆ, ਜਿਸ ਦਾ ਵਿਸ਼ਾ “ਵਿਸ਼ਵ ਪ੍ਰਸੰਗ ਵਿੱਚ ਪੰਜਾਬ ਲਈ ਆਰਥਿਕ ਚੁਣੌਤੀਆਂ” ਸੀ।

ਪ੍ਰੋਫ਼ੈਸਰ ਪ੍ਰੀਤਮ ਸਿੰਘ ਅਰਥਚਾਰੇ ਦੇ ਮਾਹਿਰ ਵਿਦਵਾਨ ਅਤੇ ਅਧਿਆਪਕ ਹਨ।

ਆਪਣੇ ਵਖਿਆਨ ਵਿੱਚ ਉਨ੍ਹਾਂ ਨੇ ਉਕਤ ਵਿਸ਼ੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਖਾਲਸਾ ਰਾਜ ਮੌਕੇ ਪੰਜਾਬ ਦਾ ਅਰਥਚਾਰਾ ਇੱਕ ਖੁਦਮੁਖਤਿਆਰ ਅਰਥਚਾਰਾ ਸੀ ਪਰ ਬਰਤਾਨਵੀ ਹਕੂਮਤ ਦੇ ਰਾਜ ਹੇਠ ਪੰਜਾਬ ਦੇ ਅਰਥਚਾਰੇ ਨੂੰ ਬਸਤੀਵਾਦੀ ਤਾਕਤਾਂ ਦੀ ਮਾਰ ਝੱਲਣੀ ਪਈ। ਉਨ੍ਹਾਂ ਦੇ ਵਖਿਆਨ ਤੋਂ ਇਹ ਸਾਫ ਇਸ਼ਾਰਾ ਮਿਲਦਾ ਸੀ ਕਿ ਮੌਜੂਦਾ ਭਾਰਤੀ ਹਕੂਮਤ ਹੇਠ ਵੀ ਪੰਜਾਬ ਦਾ ਅਰਥਚਾਰਾ ਬਸਤੀਵਾਦੀ ਮਾਰ ਝੱਲ ਰਿਹਾ ਹੈ।

ਪ੍ਰੋਫ਼ੈਸਰ ਪ੍ਰੀਤਮ ਸਿੰਘ ਦੇ ਵਖਿਆਨ ਤੋਂ ਬਾਅਦ ਵਿਚਾਰ-ਚਰਚਾ ਅਤੇ ਸੁਆਲ ਜੁਆਬ ਹੋਏ।

ਇਸ ਸਮਾਗਮ ਦੀ ਕਾਰਵਾਈ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਮੁੜ ਸਾਂਝੀ ਕੀਤੀ ਜਾ ਰਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਵਰਗੀ ਦੁਨੀਆ ਦੀ ਸਭ ਤੋਂ ਜਰਖੇਜ ਧਰਤੀ ਹੋਣ ਦੇ ਬਾਵਜੂਦ ਅੱਜ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਇਸ ਪਰਵਾਸ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਕਾਰਨ ਕੀ
ਪੰਜਾਬ, ਸਿੱਖਾਂ ਅਤੇ ਕਿਸਾਨਾਂ ਨੂੰ ਦਰਪੇਸ਼ ਮਸਲਿਆਂ ਬਾਰੇ ਡਾ. ਸੇਵਕ ਸਿੰਘ ਨਾਲ ਕੀਤੀ ਗਈ ਖੁੱਲ੍ਹੀ ਗੱਲਬਾਤ ਵਿਚ ਕੁਝ ਹਿੱਸਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
ਪੰਜਾਬ, ਸਿੱਖਾਂ ਅਤੇ ਕਿਸਾਨਾਂ ਨੂੰ ਦਰਪੇਸ਼ ਮਸਲਿਆਂ ਬਾਰੇ ਡਾ. ਸੇਵਕ ਸਿੰਘ ਨਾਲ ਕੀਤੀ ਗਈ ਖੁੱਲ੍ਹੀ ਗੱਲਬਾਤ ਵਿਚ ਕੁਝ ਹਿੱਸਾ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
ਅੱਜ ਤੁਹਾਡੇ ਨਾਲ ਕਿਸਾਨੀ ਮਸਲੇ ਨਾਲ ਜੁੜੀ ਇਕ ਅਹਿਮ ਪੇਸ਼ਕਸ਼ ਸਾਂਝੀ ਕਰ ਰਹੇ ਹਾਂ। ਕਿਸਾਨੀ ਅੰਦੋਲਨ 2.0 ਨੂੰ ਚੱਲਦਿਆਂ ਕਰੀਬ ਇਕ ਸਾਲ ਪੂਰਾ ਹੋ ਚੱਲਾ ਹੈ। ਨਾਮਵਰ ਕਿਸਾਨ ਆਗੂ ਸ.

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: