Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਨਸਲਕੁਸ਼ੀ ਬਾਰੇ ਅਮਰੀਕਾ ਵਿਚ ਦਰਜ਼ ਕਰਵਾਏ ਮੁਦਕਮੇਂ ਵਿਚ ਸੋਨੀਆ ਗਾਂਧੀ ਦੇ ਵਕੀਲ ਨੇ ਅਮਰੀਕੀ ਅਦਾਲਤ ਦੇ ਅਧਿਕਾਰ ਉੱਤੇ ਵੀ ਉਠਾਏ ਸਵਾਲ; ਕਿਹਾ ਸੋਨੀਆਂ ਨੂੰ ਸੰਮਨ ਵੀ ਨਹੀਂ ਮਿਲੇ

ਸਿੱਖ ਨਸਲਕੁਸ਼ੀ ਬਾਰੇ ਅਮਰੀਕਾ ਵਿਚ ਦਰਜ਼ ਕਰਵਾਏ ਮੁਦਕਮੇਂ ਵਿਚ ਸੋਨੀਆ ਗਾਂਧੀ ਦੇ ਵਕੀਲ ਨੇ ਅਮਰੀਕੀ ਅਦਾਲਤ ਦੇ ਅਧਿਕਾਰ ਉੱਤੇ ਵੀ ਉਠਾਏ ਸਵਾਲ; ਕਿਹਾ ਸੋਨੀਆਂ ਨੂੰ ਸੰਮਨ ਵੀ ਨਹੀਂ ਮਿਲੇ

ਸਿੱਖਸ ਫਾਰ ਜਸਟਿਸ ਵੱਲੋਂ ਸੋਨੀਆਂ ਗਾਂਧੀ ਵਿਰੁਧ ਸਿੱਖ ਨਸਲਕੁਸ਼ੀ ਦੇ ਮੁਜ਼ਰਮਾਂ ਨੂੰ ਬਚਾਉਣ ਦੇ ਦੋਸ਼ਾਂ ਹੇਠ ਅਮਰੀਕਾ ਦੀ ਇਕ ਅਦਾਲਤ ਵਿਚ ਮੁਕਦਮਾਂ ਦਰਜ਼ ਕਰਵਾਇਆ ਗਿਆ ਹੈ

ਨਿਊਯਾਰਕ (28 ਅਕਤੂਬਰ, 2013): ਸਿੱਖ ਨਸਲਕੁਸ਼ੀ ਦੇ ਪ੍ਰੀੜਤਾਂ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਸਤੰਬਰ 2013 ਵਿਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਖਿਲਾਫ ਦਰਜ਼ ਕਰਵਾਏ ਮੁਕਦਮੇਂ ਦੀ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਸੋਨੀਆਂ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਇਹ ਦਾਅਵਾ ਕੀਤਾ ਕਿ ਉਸ ਕਿ ਸੋਨੀਆਂ ਗਾਂਧੀ ਨੂੰ ਅਮਰੀਕੀ ਅਦਾਲਤ ਦੇ ਸੰਮਨ ਨਹੀਂ ਮਿਲੇ, ਹਾਲਾਂਕਿ ਮੁੱਦਈ ਧਿਰ ਸਿੱਖਸ ਫਾਰ ਜਸਟਿਸ ਵੱਲੋਂ ਇਕ ਹਲਫਨਾਮੇਂ ਰਾਹੀਂ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਅਮਰੀਕੀ ਅਦਾਲਤ ਦੇ ਸੰਮਨ ਸੋਨੀਆਂ ਗਾਂਧੀ ਨੂੰ ਉਸ ਹਸਪਤਾਲ ਵਿਖੇ ਤਇਨਾਤ ਸੁਰੱਖਿਆ ਕਰਮੀਆਂ ਰਾਹੀਂ ਪਹੁੰਚਾਏ ਗਏ ਸਨ ਜਿਸ ਹਸਪਤਾਲ ਵਿਚ ਸੋਨੀਆਂ ਗਾਂਧੀ ਦਾ ਕਿਸੇ ਅਣਦੱਸੀ ਬਿਮਾਰੀ ਦਾ ਇਲਾਜ਼ ਚੱਲ ਰਿਹਾ ਸੀ।

ਸੋਨੀਆਂ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਨਵੰਬਰ 1984 ਦੇ ਸਿੱਖ ਕਤਲੇਆਮ, ਜੋ ਕਿ ਭਾਰਤ ਵਿਚ ਵਾਪਰਿਆਂ ਸੀ, ਬਾਰੇ ਮੁਕਦਮਾਂ ਚਲਾਉਣ ਦੇ ਅਮਰੀਕੀ ਅਦਾਲਤ ਦੇ ਅਧਿਕਾਰ ਬਾਰੇ ਵੀ ਸਵਾਲ ਉਠਾਏ ਹਨ।

ਉਧਰ ਸਿੱਖਸ ਫਾਰ ਜਸਟਿਸ ਵੱਲੋਂ ਕਿਹਾ ਗਿਆ ਹੈ ਕਿ ਅਮਰੀਕੀ ਅਦਾਲਤ ਵਿਚ ਦਰਜ਼ ਕਰਵਾਏ ਗਏ ਮੁਕਦਮੇਂ ਦਾ ਬਕਾਇਦਾ ਕਾਨੂੰਨ ਅਧਾਰ ਮੌਜੂਦ ਹੈ।

ਇਸ ਸੰਬੰਧੀ ਵਧੇਰੇ ਵੇਰਵਿਆਂ ਲਈ ਦੇਖੋ: 

Sonia Gandhi engages law-firm to defend the lawsuit filed by Sikhs for Justice & survivors of Sikh genocide 1984

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਅੱਜ ਮੈਕਸੀਮਮ ਸਕਿਓਟਰੀ ਜੇਲ੍ਹ, ਨਾਭਾ ਵਿਚੋਂ ਪੱਕੇ ਤੌਰ ਉੱਤੇ ਰਿਹਾਈ ਹੋ ਗਈ। ਭਾਈ ਲਾਲ ਸਿੰਘ ਲੰਘੇ 28 ਵਰਿ੍ਹਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: