Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਧਾਰਮਕ ਗ੍ਰੰਥਾਂ ਦੀਆਂ ਬੇਅਦਬੀਆਂ ਲਈ ਸੱਤਾਧਾਰੀ ਆਗੂਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ : ਖਾਲੜਾ ਮਿਸ਼ਨ

ਧਾਰਮਕ ਗ੍ਰੰਥਾਂ ਦੀਆਂ ਬੇਅਦਬੀਆਂ ਲਈ ਸੱਤਾਧਾਰੀ ਆਗੂਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ : ਖਾਲੜਾ ਮਿਸ਼ਨ

ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਪੰਜਾਬ ਦੌਰੇ ਸਮੇਂ ਹਿੰਦੂਤਵ ਦੇ ਘੋੜੇ ‘ਤੇ ਸਵਾਰ ਹੋਣ ਕਰਕੇ ਦਰਬਾਰ ਸਾਹਿਬ ‘ਤੇ ਫੋਜੀ ਹਮਲੇ ਅਤੇ ਪੰਜਾਬ ਅੰਦਰ ਚੱਪੇ ਚੱਪੇ ‘ਤੇ ਹੋਏ ਝੂਠੇ ਮੁਕਾਬਲਿਆਂ ਬਾਰੇ ਜਾਣ ਬੁਝ ਕਿ ਚੁੱਪ ਵਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਜਰੀਵਾਲ ਨੇ ਆਪਣੇ ਆਪ ਨੂੰ ਰਵਾਇਤੀ ਪਾਰਟੀਆਂ ਦੀ ਕਤਾਰ ਵਿੱਚ ਖੜ੍ਹਾ ਕਰ ਲਿਆ ਹੈ।

ਸ੍ਰੀ ਦਰਬਾਰ ਸਾਹਿਬ ਉਪਰ ਤੋਪਾਂ ਟੈਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖ ਸੰਗਤਾਂ ਦਾ ਖੂਨ ਵਹਾਇਆ ਗਿਆ ਅਤੇ ਪੰਜਾਬ ਅੰਦਰ 25 ਹਜ਼ਾਰ ਤੋਂ ਉਪਰ ਹੋਏ ਝੂਠੇ ਮੁਕਾਬਲਿਆਂ ਰਾਹੀਂ ਪੰਜਾਬ ਦੀ ਧਰਤੀ ਰੰਗੀ ਗਈ ਪਰ ਇਨਸਾਨੀਅਤ ਦੇ ਦਾਅਵੇਦਾਰ ਕੇਜਰੀਵਾਲ ਦੀ ਚੁੱਪ ਦੇ ਕੀ ਅਰਥ ਹਨ। ਕੇ.ਐਮ.ਓ. ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪਾਕ ਕੁਰਾਨ ਦੀ ਬੇਅਦਬੀ ਪਿੱਛੇ ਆਰ.ਐਸ.ਐਸ, ਭਾਜਪਾ, ਬਾਦਲਕੇ ਜ਼ਿੰਮੇਵਾਰ ਹਨ ਜੇ ਸੁਖਬੀਰ ਬਾਦਲ, ਮੋਹਨ ਭਗਵਤ ਅਤੇ ਭਾਜਪਾ ਆਗੂਆਂ ਦੇ ਸਿਰਸੇ ਵਾਲੇ ਸਾਧ ਦੇ ਝੂਠ ਫੜਨ ਵਾਲੀ ਮਸ਼ੀਨ ਨਾਲ ਨਾਰਕੋ ਟੈਸਟ ਹੋਣ ਤਾਂ ਸਾਰੀ ਸਚਾਈ ਸਾਹਮਣੇ ਆ ਸਕਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਦੋਸ਼ੀ ਨੰਦ ਕੁਮਾਰ ਗੋਲਡੀ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦਾ ਸਕੱਤਰ ਹੈ, ਗੋਰਵ ਬਜ਼ਰੰਗ ਦਲ ਦਾ ਵਰਕਰ ਹੈ ਅਤੇ ਤੀਜਾ ਦੋਸ਼ੀ ਵਿਜੈ ਕੁਮਾਰ ਆਰ.ਐਸ.ਐਸ ਦਾ ਮੈਂਬਰ ਹੈ। ਅਕਾਲੀ ਭਾਜਪਾ ਸਰਕਾਰ ਇਸ ਉਪਰ ਪਰਦਾਪੋਸ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਹੀ ਸਮਝੌਤਾ ਐਕਸਪ੍ਰੈਸ ਅਤੇ ਮਾਲੇਗਾਂਉ ਬੰਬ ਧਮਾਕਿਆਂ ਵਿੱਚ ਅਸੀਮਾ ਨੰਦ, ਕਰਨਲ ਪ੍ਰੋਹਿਤ ਤੇ ਪ੍ਰਗਿਆ ਠਾਕਰ ਵਰਗੇ ਲੋਕ ਜੋ ਕੱਟੜ ਜਥੇਬੰਦੀਆਂ ਦੇ ਮੈਂਬਰ ਹਨ ਬੇਨਾਕਬ ਹੋ ਚੁੱਕੇ ਹਨ ਅਤੇ ਹੁਣ ਐਨ.ਆਈ.ਏ ਵਰਗੀ ਏਜੰਸੀ ਇਨ੍ਹਾਂ ਦੀ ਰਿਹਾਈ ਲਈ ਪੱਬਾ ਭਾਰ ਹੋਈ ਹੈ।

ਬੀਬੀ ਪਰਮਜੀਤ ਕੌਰ ਖਾਲੜਾ
ਬੀਬੀ ਪਰਮਜੀਤ ਕੌਰ ਖਾਲੜਾ (ਫਾਈਲ ਫੋਟੋ)

ਕੇ.ਐਮ.ਓ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ (ਜਿੰਨ੍ਹਾਂ ਨੇ ਸਾਰੀ ਲੜਾਈ ਜ਼ੁਲਮ ਅਤੇ ਲੋਟੂਆਂ ਖਿਲਾਫ ਲੜੀ) ਦੀ 300ਸਾਲਾਂ ਸ਼ਤਾਬਦੀ ਮਨਾਉਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੀ ਅਗਵਾਈ ਵਿੱਚ ਹਜ਼ਾਰਾਂ ਨਿਰਦੋਸ਼ ਮੁਸਲਮਾਨਾਂ ਦਾ ਕਤਲੇਆਮ ਹੋਇਆ ਅਤੇ ਪ੍ਰਧਾਨ ਮੰਤਰੀ ਵਾਜਪਾਈ ਵਰਗਿਆਂ ਨੇ ਕਿਹਾ ਕਿ ਮੋਦੀ ਨੇ ਰਾਜ ਧਰਮ ਨਹੀਂ ਨਿਭਾਇਆ ਨੂੰ ਸਮਾਗਮ ਦਾ ਮੁੱਖ ਮਹਿਮਾਨ ਬਣਾਕੇ ਇਉਂ ਲੱਗਦਾ ਹੈ ਜਿਵੇਂ ਦਿੱਲੀ ਕਮੇਟੀ ਫਰਖੁਸੀਅਰ ਦੇ ਅਮਲਾ ਨੂੰ ਸਹੀ ਠਹਿਰਾ ਰਹੀ ਹੋਵੇ। ਦਿੱਲੀ ਕਮੇਟੀ ਨੇ ਸਮਾਗਮ ਵੀ ਉਸ ਪ੍ਰਧਾਨ ਮੰਤਰੀ ਦੇ ਨਾਮ ‘ਤੇ ਬਣੇ ਆਡੀਟੋਰੀਅਮ ਵਿੱਚ ਕੀਤਾ ਜਿਸ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਅਡਵਾਨੀ, ਬਾਦਲ, ਕੈਪਟਨ ਅਮਰਿੰਦਰ ਸਿੰਘ, ਕੇ.ਪੀ.ਐਸ ਗਿੱਲ, ਰਜਿੰਦਰ ਕੌਰ ਭੱਠਲ ਵਰਗਿਆਂ ਦੇ ਨਾਰਕੋ ਟੈਸਟ ਹੋਣ ਤਾਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਬਾਰੇ ਅਤੇ ਝੂਠੇ ਮੁਕਾਬਲਿਆਂ ਦੀ ਸਚਾਈ ਸਾਹਮਣੇ ਆ ਸਕਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਪ੍ਰਵਾਣ ਕੀਤੇ ਗਏ ਮਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਸਿੱਖ ਸਿਆਸਤ ਨੂੰ ਭੇਜੇ ਗਏ ਹਨ
ਸਿੱਖ ਸਿਆਸਤ ਦੀ ਅੰਗਰੇਜੀ ਮੀਡੀਅਮ ਦੀ ਵੈਬਸਾਈਟ ਪੰਜਾਬ ਤੇ ਭਾਰਤ ਵਿੱਚ ਬੰਦ ਕਰਕੇ ਮੰਨੂਵਾਦੀਏ ਤੇ 84 ਵਾਲੇ ਸਿੱਖੀ ਨਾਲ ਦੁਸ਼ਮਣੀ ਕੱਢ ਰਹੇ ਹਨ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਉੱਤੇ ਪੁਲਿਸ ਵੱਲੋਂ ਕੀਤੇ ਤਸ਼ਦਦ ਦੀ ਸ਼ਖਤ ਨਿੰਦਿਆਂ ਕਰਦਿਆਂ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਫੌਰੀ ਗਿ੍ਰਫਤਾਰੀ ਦੀ ਮੰਗ ਕੀਤੀ ਹੈ।
ਕੋਰੋਨਾਵਾਇਰਸ ਦਾ ਬਹਾਨਾ ਬਣਾ ਕੇ ਅਤੇ ਸੱਤਾਧਾਰੀ ਸਿਆਸਤਦਾਨਾਂ ਦੇ ਸਰਗਰਮ ਸਮਰਥਨ ਨਾਲ ਪੁਲਿਸ ਨੇ ਕੱਲ੍ਹ ਇੱਕ ਪੱਤਰਕਾਰ ਨੂੰ ਕੁੱਟਿਆ ਅਤੇ ਉਸ ਨੂੰ ਇੱਕ ਗੈਰਕਾਨੂੰਨੀ ਕੈਦ ਵਿੱਚ ਭੇਜ ਦਿੱਤਾ ਅਤੇ ਇੱਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: