ਚੰਡੀਗੜ੍ਹ: ਇੰਗਲੈਂਡ ਤੋਂ ਭਾਰਤ ਪਹੁੰਚਣ ‘ਤੇ ਗਿਰਫਤਾਰ ਕੀਤੇ ਗਏ ਤਲਜੀਤ ਸਿੰਘ ਉਰਫ ਜਿੰਮੀ ਨੂੰ ਬੀਤੀ ਸ਼ਾਮ ਕੇਂਦਰੀ ਜੇਲ੍ਹ ਸੰਗਰੂਰ ਤੋਂ ਰਿਹਾਅ ਕਰ ਦਿੱਤਾ ਗਿਆ ਹੈ।

ਤਲਜੀਤ ਸਿੰਘ ਉਰਫ ਜਿੰਮੀ ਦੀ ਪੁਰਾਣੀ ਤਸਵੀਰ।

ਤਲਜੀਤ ਸਿੰਘ ਨੂੰ ਪੰਜਾਬ ਪੁਲਸ ਵਲੋਂ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ 31 ਅਕਤੂਬਰ,2017 ਨੂੰ ਥਾਣਾ ਬਾਜਾਖਾਨਾ ਜਿਲ੍ਹਾਂ ਫਰੀਦਕੋਟ ਵਿਚ ਦਰਜ ਐਫ.ਆਈ.ਆਰ ਨੰ-63/2016 ਹੇਠ ਚੁੱਕਿਆ ਗਿਆ ਸੀ।

ਤਲਜੀਤ ਸਿੰਘ ਉੱਤੇ ਐਨ.ਆਈ.ਏ ਵਲੋਂ ਵੀ ਕਈਂ ਕੇਸਾਂ ‘ਚ ਗਿਰਫਤਾਰ ਕੀਤਾ ਗਿਆ ਸੀ ਪਰ ਮਗਰੋਂ ਜਿੰਮੀ ਨੂੰ ਛੱਡ ਦਿੱਤਾ ਗਿਆ।

ਤਲਜੀਤ ਸਿੰਘ ਜਿੰਮੀ ਨੂੰ ਜਗਤਾਰ ਸਿੰਘ ਜੱਗੀ ਨਾਲ 15 ਜਨਵਰੀ ਨੂੰ ਫਰੀਦਕੋਟ ਅਦਾਲਤ ਵਲੋਂ ਜਮਾਨਤ ਦਿੱਤੀ ਗਈ ਸੀ।ਪਰ ਜਗਤਾਰ ਸਿੰਘ ਜੱਗੀ ਉੱਤੇ ਫਿਲਹਾਲ ਹੋਰ ਕਈਂ ਕੇਸ ਹਨ ਇਸ ਕਰਕੇ ਜੱਗੀ ਦੀ ਰਿਹਾਈ ਸੰਭਵ ਨਹੀਂ ਹੈ।

Comments

comments