ਫਤਿਹਗੜ੍ਹ ਸਾਹਿਬ: ਬੀਬੀ ਹਰਿੰਦਰ ਕੌਰ ਮੱਲ੍ਹੀ ਵੱਲੋਂ ਭਾਰਤ ਅੰਦਰ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਮਤਾ ਓਨਟਾਰੀਓ ਦੀ ਵਿਧਾਨ ਸਭਾ ਵਿੱਚ ਰੱਖਿਆ ਗਿਆ। ਜਿਸਨੂੰ ਓਨਟਾਰੀਓ ਦੀ ਵਿਧਾਨ ਸਭਾ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ। ਯੂਥ ਅਕਾਲੀ ਦਲ (ਅੰਮ੍ਰਿਤਸਰ) ਬੀਬੀ ਹਰਿੰਦਰ ਕੌਰ ਮੱਲ੍ਹੀ ਅਤੇ ਕੈਨੇਡਾ ਦੇ ਓਨਟਾਰੀਓ ਦੀ ਵਿਧਾਨ ਸਭਾ ਦਾ ਤਹਿ-ਦਿਲ ਤੋਂ ਧੰਨਵਾਦ ਕਰਦਾ ਹੈ। ਓਨਟਾਰੀਓ ਦੀ ਵਿਧਾਨ ਸਭਾ ਵੱਲੋਂ ਭਾਰਤ ਅੰਦਰ ਹੋਈ ਨਸਲਕੁਸ਼ੀ ਦੇ ਪਾਸ ਕੀਤੇ ਮਤੇ ਦੀ ਭਾਰਤ ਵੱਲੋਂ ਨਿਖੇਧੀ ਕਰਨਾ ਬਹੁਤ ਹੀ ਮੰਦਭਾਗਾ ਫੈਸਲਾ ਹੈ।
1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੀ ਸਚਿਆਈ ਨੂੰ ਮੰਨ ਕੇ ਭਾਰਤ ਅਪਣੇ ਸਿਰ ਲੱਗੇ ਇਸ ਕਲੰਕ ਨੂੰ ਫਿੱਕਾ ਕਰ ਸਕਦਾ ਸੀ ਦੂਜਾ ਸਿੱਖ ਕੌਮ ਨਾਲ ਵਧੀਆਂ ਹੋਈਆਂ ਦੂਰੀਆਂ ਅਤੇ ਟਕਰਾਅ ਨੂੰ ਘੱਟ ਕਰ ਸਕਦਾ ਸੀ। ਕੈਨੇਡਾ, ਅਮਰੀਕਾ, ਇੰਗਲੈਂਡ, ਅਸਟਰੇਲੀਆ ਆਦਿ ਦੇਸ਼ਾਂ ਦੀ ਤਰੱਕੀ ਦਾ ਇੱਕ ਇਹ ਰਾਜ ਵੀ ਹੈ, ਇਹ ਦੇਸ਼ ਸਭ ਨੂੰ ਬਰਾਬਰਤਾ ਦਿੰਦੇ ਹਨ। ਭਾਰਤ ਵੱਲੋਂ ਤਰੱਕੀ ਨਾ ਕਰਨਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜਾ ਪੈਸਾ, ਜੋਸ਼, ਤਾਕਤ, ਦਿਮਾਗ ਤਰੱਕੀ ਵੱਲ ਲਗਾਉਣਾ ਸੀ ਉਹ ਘੱਟਗਿਣਤੀ ਕੌਮਾਂ ਦੇ ਹੱਕਾਂ ਨੂੰ ਦਬਾਉਣ ਉੱਤੇ ਲਾਇਆ ਜਾਂਦਾ ਹੈ। ਜਿਹੜਾ ਵੀ ਦੇਸ਼ ਅਪਣੇ ਲੋਕਾਂ ਦੇ ਹੱਕਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਅ ਰਿਹਾ ਹੈ ਉਹ ਕਦੀ ਤਰੱਕੀ ਨਹੀਂ ਕਰ ਸਕੇਗਾ।
ਕੈਨੇਡਾ ਦੇ ਓਨਟਾਰੀਓ ਦੀ ਵਿਧਾਨ ਸਭਾ ਵੱਲੋਂ 1984 ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਮਤਾ ਪਾਸ ਕੀਤਾ ਹੈ। ਭਵਿੱਖ ‘ਚ ਹੋਰ ਦੇਸ਼ ਵੀ ਇਸ ਮਤੇ ਨੂੰ ਪਾਸ ਕਰਨਗੇ, ਭਾਰਤ ਸਰਕਾਰ ਰੋਕ ਨਹੀਂ ਸਕੇਗੀ। ਯੂਥ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਨੂੰ ਵੀ ਅਪੀਲ ਕਰਦਾ ਹੈ, ਕੁਰਸੀਆਂ ਦੇ ਲਾਲਚ ਛੱਡ ਇਕੱਠੇ ਹੋਕੇ ਚੱਲੀਏ। ਤਾਂ ਜੋ ਹੋਈਆਂ ਬੇਇਨਸਾਫੀਆਂ, ਧੱਕੇਸ਼ਾਹੀਆਂ ਦਾ ਇਨਸਾਫ ਮਿਲੇ ਅਤੇ ਅੱਗੇ ਤੋਂ ਬੇਇਨਸਾਫੀਆਂ, ਧੱਕੇਸ਼ਾਹੀਆਂ ਨਾ ਹੋ ਸਕਣ। ਇਸ ਸਮੇਂ ਯੂਥ ਆਗੂ ਕੁਲਦੀਪ ਸਿੰਘ ਗੜਗੱਜ, ਮੱਖਣ ਸਿੰਘ ਸਮਾਉ, ਨਾਜ਼ਰ ਸਿੰਘ ਕਾਹਨਪੁਰਾ, ਪਰਮਪਾਲ ਸਿੰਘ ਭਿਖੀ, ਕੁਲਦੀਪ ਸਿੰਘ ਦੁਭਾਲੀ, ਯਾਦਵਿੰਦਰ ਸਿੰਘ, ਰਣਜੋਧ ਸਿੰਘ ਆਦਿ ਹਾਜ਼ਰ ਸਨ।
ਸਬੰਧਤ ਖ਼ਬਰ: ਓਂਟਾਰੀਓ ‘ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤੇ ਦੀ ਭਾਰਤ ਵਲੋਂ ਵਿਰੋਧਤਾ ਮੰਦਭਾਗੀ: ਸ਼੍ਰੋਮਣੀ ਕਮੇਟੀ …