ਅੰਮਿ੍ਤਸਰ (24 ਨਵੰਬਰ, 2014): ਦੁਨੀਆਂ ਭਰ ਵਿੱਚ ਵੱਸਦੇ ਸਾਬਤ ਸੂਰਤ ਸਿੱਖ ਉਦਮੀਆਂ/ਕਾਰੋਬਾਰੀਆਂ ਨੂੰ ਇੱਕ ਵਪਾਰਕ ਪਲੇਟਫਾਰਮ ਮੁਹੱਈਆ ਕਰਾਉਣ ਲਈ ਗੁਰਮਤਿ ਸੰਸਥਾ ਅਕਾਲ ਪੁਰਖ ਦੀ ਫੌਜ ਦੀ ਪਹਿਲ ਕਦਮੀਂ ‘ਤੇ ਗੁਰੂ ਨਗਰੀ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ‘ਕੁਲੀਸ਼ਨ ਆਫ ਸਿੱਖ ਐਾਟਰਪ੍ਰੇਨਰਜ਼’ (ਸੀ ਐਸ ਈ) ਦਾ ਗਠਨ ਕੀਤਾ ਗਿਆ ਹੈ।
ਇਸ ਸਮਾਗਮ, ਜਿਸ ਵਿੱਚ ਕੈਨੇਡਾ, ਹਾਂਗਕਾਂਗ ਤੇ ਮਲੇਸ਼ੀਆ ਵੱਸਦੇ ਕੁੱਝ ਸਿੱਖ ਉਦਮੀਆਂ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ 70 ਦੇ ਕਰੀਬ ਸਿੱਖ ਕਾਰੋਬਰੀਆਂ ਨੇ ਸ਼ਿਰਕਤ ਕੀਤੀ ।
ਇਸ ਮੌਕੇ ਕੈਨੇਡਾ ਦੇ ਉੱਘੇ ਸਾਬਤ ਸੂਰਤ ਸਿੱਖ ਕਾਰੋਬਾਰੀ ਸੁਨੀਤ ਸਿੰਘ ਤੁਲੀ (ਆਕਾਸ਼ ਟੇਬਲੈਟ ਫੇਮ) ਨੂੰ ਸਰਬਸੰਮਤੀ ਨਾਲ ਇਸ ਸੰਸਥਾ ਦਾ ਪ੍ਰਧਾਨ ਅਤੇ ਗੁਰੂ ਨਗਰੀ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਤੇ ਦਿੱਲੀ ਤੋਂ ਸ: ਵਿਕਰਮਜੀਤ ਸਿੰਘ ਸਾਹਨੀ ਨੂੰ ਸਰਪ੍ਰਸਤ ਬਣਾਇਆ ਗਿਆ ਹੈ।
ਸ: ਤੁਲੀ ਨੇ ਦੱਸਿਆ ਕਿ ਸੰਸਥਾ ਦੇ ਬਾਕੀ ਅਹੁਦੇਦਾਰ ਜਲਦੀ ਨਿਯੁਕਤ ਕੀਤੇ ਜਾਣਗੇ ਤੇ ਮੁੱਖ ਕਮੇਟੀ ਦੇ ਸਮੂਹ ਮੈਂਬਰ ਅੰਮਿ੍ਤਧਾਰੀ ਹੋਣਗੇ ਤੇ ਮੈਂਬਰਸ਼ਿਪ ਲਈ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ ਹੈ।