ਵਿਦੇਸ਼

‘ਸਰਕਾਰੀ ਦਹਿਸ਼ਤਗਰਦੀ’ ਦੀ ਸੱਚਾਈ ਜਾਣੇ ਬਿਨਾਂ “ਅੱਤਵਾਦ” ਵਿਸ਼ੇ ‘ਤੇ ਟਰੰਪ-ਮੋਦੀ ਗੱਲ ਵਿਅਰਥ: ਮਾਨ

By ਸਿੱਖ ਸਿਆਸਤ ਬਿਊਰੋ

June 28, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਟਰੰਪ-ਮੋਦੀ ਮੁਲਾਕਾਤ ਦੌਰਾਨ ਕੱਟੜਵਾਦ-ਅੱਤਵਾਦ ਦੀ ਗੱਲ ਹੋਣ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਮੋਦੀ ਦੀ ਫਿਰਕੂ ਹਕੂਮਤ ਵੱਲੋਂ ਸਰਕਾਰੀ ਦਹਿਸਤਗਰਦੀ ਨੂੰ ਟਰੰਪ ਵੱਲੋਂ ਨਜ਼ਰ ਅੰਦਾਜ ਕਰਨ ਉਤੇ ਅਫ਼ਸੋਸ ਜ਼ਾਹਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਜਿਸ ਮੋਦੀ ਨਾਲ ਜੱਫੀਆਂ ਪਾ ਰਹੇ ਹਨ ਉਸ ਮੋਦੀ ਨੇ 2002 ਵਿਚ ਗੁਜਰਾਤ ਵਿਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਮੁਸਲਮਾਨ ਬੀਬੀਆਂ ਨਾਲ ਬਲਾਤਕਾਰ ਕਰਵਾਏ, 2013 ਵਿਚ ਸਿੱਖ ਕਿਸਾਨਾਂ ਨੂੰ (ਕੱਛ) ਗੁਜਰਾਤ ਵਿਚੋਂ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕਰਨ ਦੀਆਂ ਸਾਜ਼ਿਸ਼ਾਂ ਬਣਾਈਆਂ ਸੀ।

ਹੁਣ ਹਿੰਦੂਵਾਦੀਆਂ ਵਲੋਂ ਸ਼ਰੇਆਮ ਮੀਡੀਆ ਸਾਹਮਣੇ ਵੀ ਕਿਹਾ ਜਾ ਰਿਹਾ ਹੈ ਕਿ ਜੋ ਜੈ ਹਿੰਦ, ਭਾਰਤ ਮਾਤਾ ਕੀ ਜੈ, ਜੈ ਸ੍ਰੀ ਰਾਮ ਨਹੀਂ ਕਹੇਗਾ ਅਤੇ ਗਾਂ ਨੂੰ ਆਪਣੀ ਮਾਤਾ ਨਹੀਂ ਕਹੇਗਾ ਉਸਦਾ ਸਿਰ ਕਲਮ ਕਰ ਦਿੱਤਾ ਜਾਏਗਾ। ਇਹੋ ਜਿਹੀ ਗੱਲਾਂ ਕਰਕੇ ਹੀ ਪਹਿਲਾਂ ਅਮਰੀਕਾ, ਬਰਤਾਨੀਆ ਨੇ ਮੋਦੀ ਨੂੰ ਆਪਣੇ ਮੁਲਕਾਂ ਦੇ ਵੀਜ਼ੇ ਦੇਣ ਤੋਂ ਇਨਕਾਰ ਕੀਤਾ ਸੀ। ਸ. ਮਾਨ ਨੇ ਮੀਡੀਆ ਰਾਹੀਂ ਟਰੰਪ ਨੂੰ ਪੁੱਛਿਆ ਕਿ ਹੁਣ ਮੋਦੀ ਨੇ ਕਿਹੜੇ ਮਨੁੱਖਤਾ ਪੱਖੀ ਜਾਂ ਇਨਸਾਨੀਅਤ ਪੱਖੀ ਕੰਮ ਕਰ ਦਿੱਤੇ ਜਿਸ ਦੀ ਬਦੌਲਤ ਅਮਰੀਕਾ ਨੇ ਮੋਦੀ ਵਰਗੇ ਜ਼ਾਲਮ ਨੂੰ ਵੀਜਾ ਵੀ ਦੇ ਦਿੱਤਾ ਹੈ ਅਤੇ ਟਰੰਪ ਉਸ ਨੂੰ ਜੱਫੀਆਂ ਪਾ ਕੇ “ਅੱਤਵਾਦ, ਕੱਟੜਵਾਦ, ਉਗਰਵਾਦ” ਖ਼ਤਮ ਕਰਨ ਦੀ ਗੈਰ-ਦਲੀਲ ਗੱਲ ਕਰ ਰਹੇ ਹਨ? ਸ. ਮਾਨ ਨੇ ਜਾਰੀ ਪ੍ਰੈਸ ਬਿਆਨ ‘ਚ ਇਹ ਵੀ ਕਿਹਾ ਕਿ ਕਸ਼ਮੀਰ ‘ਚ ਕਾਲਜਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਉਤੇ ਅੱਜ ਵੀ ਭਾਰਤੀ ਫੌਜ, ਨੀਮ ਫੌਜੀ ਦਸਤਿਆਂ ਰਾਹੀਂ ਜ਼ਬਰ-ਜ਼ੁਲਮ ਦਾ ਦੌਰ ਲਗਾਤਾਰ ਜਾਰੀ ਹੈ।

ਸਬੰਧਤ ਖ਼ਬਰ: ਹਿੰਦੂਤਵੀ ਭੀੜਾਂ ਵਲੋਂ ਹੋਏ ਕਤਲਾਂ ਦੇ ਵਿਰੋਧ ‘ਚ ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਨੇ ਅਵਾਰਡ ਮੋੜੇ …

ਸ. ਮਾਨ ਨੇ ਕਿਹਾ ਕਿ ਜੇ ਰਾਸ਼ਟਰਪਤੀ ਟਰੰਪ ਅਜਿਹੇ ਸਰਕਾਰੀ ਅੱਤਵਾਦ ਦੀ ਪਿੱਠ ਪੂਰਨਗੇ, ਤਾਂ ਉਨ੍ਹਾਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਪਵੇਗਾ ਕਿ ਇਸਦੀ ਬਦੌਲਤ ਹੀ ਰੂਸ, ਚੀਨ ਤੇ ਪਾਕਿਸਤਾਨ ਇਕ ਪਲੇਟਫਾਰਮ ‘ਤੇ ਇਕੱਤਰ ਹੋ ਰਹੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਅਤੇ ਵੀਡੀਓ ਦੇਖਣ ਲਈ: Modi-Trump Talk on Terror are OK but what about State-Terror on Minorities in India: Simranjit Singh Mann …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: