ਸਿਆਸੀ ਖਬਰਾਂ

ਮੋਦੀ ਦੇ ਪ੍ਰਧਾਨ ਮੰਤਰੀ ਬਨਣ ਦੇ ਵਿਰੋਧੀ ਪਾਕਿਸਤਾਨ ਪੱਖੀ: ਭਾਜਪਾ ਆਗੂ ਗਿਰੀਰਾਜ

By ਸਿੱਖ ਸਿਆਸਤ ਬਿਊਰੋ

May 14, 2014

ਬੋਕਾਰੋ/ ਪਟਨਾ,(14 ਮਈ 2014):- ਭਾਰਤੀ ਜਨਤਾ ਪਾਰਟੀ ਦੇ ਚਰਚਤਿ ਅਤੇ ਵਿਵਾਦਗ੍ਰਸਤ ਆਗੂ ਆਗੂ ਗਿਰੀਰਾਜ ਸਿੰਘ ਨੇ ਅੱਜ ਇਕ ਵਾਰ ਫਿਰ ਵਿਵਾਦਗ੍ਰਸਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਕੁਝ ਲੋਕ ਭਾਰਤ ਦਾ ਪ੍ਰਧਾਨ ਮੰਤਰੀ ਬਨਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਨਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਰਾਜਨੀਤੀ ਦਾ ਮੱਕਾ ਮਦੀਨਾ ਪਾਕਿਸਤਾਨ ‘ਚ ਹੈ। ਅਜਿਹੇ ਲੋਕ ਪਾਕਿਸਤਾਨ ਅਤੇ ਅੱਤਵਾਦ ਪੱਖੀ ਹਨ ਅਤੇ ਉਨ੍ਹਾਂ ਦੀ ਜਗ੍ਹਾ ਪਾਕਿਸਤਾਨ ‘ਚ ਹੋਣੀ ਚਾਹੀਦੀ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਅੱਤਵਾਦੀ ਇਕ ਹੀ ਧਰਮ ਦੇ ਨਹੀਂ ਹਨ।

ਜ਼ਿਕਰਯੋਗ ਹੈ ਕਿ ਭਾਜਪਾ ਆਗੂ ਵੱਲੋਂ ਚੋਣ ਪ੍ਰਚਾਰ ਦੌਰਾਨ ਵੀ ਅਜਿਹੇ ਵਿਵਾਦਗ੍ਰਸਤ ਬਿਆਨ ਦੇਣ ਕਾਰਨ ਚਾਰ ਚੁਫੇਰਿਉਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਕਰਕੇ ਉਨਾਂ ‘ਤੇ ਇੱਕ ਮੁਕੱਦਮਾ ਵੀ ਦਰਜ਼ ਹੋਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: