ਸਿਆਸੀ ਖਬਰਾਂ

ਜੰਮੂ-ਕਸ਼ਮੀਰ ਅਤੇ ਝਾਰਖੰਡ ‘ਚ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ

By ਸਿੱਖ ਸਿਆਸਤ ਬਿਊਰੋ

November 24, 2014

ਸ੍ਰੀਨਗਰ/ਰਾਂਚੀ (23 ਨਵੰਬਰ,2014): ਜੰਮੂ-ਕਸ਼ਮੀਰ ਅਤੇ ਝਾਰਖੰਡ ‘ਚ ਵਿਧਾਨ ਸਭਾ ਦੀਆਂ ਮੰਗਲਵਾਰ ਨੂੰ ਪੈਣ ਵਾਲੀਆਂ ਪਹਿਲੇ ਗੇੜ ਦੀਆਂ ਵੋਟਾਂ ਲਈ ਪ੍ਰਚਾਰ ਮੁਹਿੰਮ ਅੱਜ ਖ਼ਤਮ ਹੋ ਗਈ। ਪਹਿਲੇ ਗੇੜ ‘ਚ 25 ਨਵੰਬਰ ਨੂੰ ਜੰਮੂ-ਕਸ਼ਮੀਰ ਦੀਆਂ 15 ਅਤੇ ਝਾਰਖੰਡ ਦੀਆਂ ਨਕਸਲ ਪ੍ਰਭਾਵਤ 13 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।

ਪੰਜ ਗੇੜਾਂ ‘ਚ ਪੈਣ ਵਾਲੀਆਂ ਵੋਟਾਂ ਦੇ ਪਹਿਲੇ ਗੇੜ ਲਈ ਜੰਮੂ-ਕਸ਼ਮੀਰ ‘ਚ 123 ਉਮੀਦਵਾਰ ਮੈਦਾਨ ‘ਚ ਹਨ, ਜਿਥੇ ਮੁੱਖ ਮੰਤਰੀ ਉਮਰ ਅਬਦੁੱਲਾ ਪੀ.ਡੀ.ਪੀ., ਭਾਜਪਾ ਅਤੇ ਕਾਂਗਰਸ ਵਿਰੁਧ ਨੈਸ਼ਨਲ ਕਾਨਫ਼ਰੰਸ ਦੀ ਅਗਵਾਈ ਕਰ ਰਹੇ ਹਨ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਨੈਸ਼ਨਲ ਨਾਲ ਨਾਤਾ ਤੋੜ ਦਿਤਾ ਸੀ।

ਝਾਰਖੰਡ ‘ਚ 199 ਉਮੀਦਵਾਰਾਂ ਦਾ ਭਵਿੱਖ ਦਾਅ ‘ਤੇ ਹੋਵੇਗਾ। 81 ਮੈਂਬਰਾਂ ਵਾਲੀ ਸੂਬਾ ਵਿਧਾਨ ਸਭਾ ‘ਚ ਝਾਰਖੰਡ ਮੁਕਤੀ ਮੋਰਚਾ, ਕਾਂਗਰਸ-ਆਰ.ਜੇ.ਡੀ. ਗਠਜੋੜ,

ਭਾਜਪਾ-ਏ.ਜੇ.ਐਸ.ਯੂ., ਝਾਰਖੰਡ ਵਿਕਾਸ ਮੋਰਚਾ-ਪੀ, ਆਰ.ਜੇ.ਡੀ. ਜਨਤਾ ਦਲ (ਯੂ), ਸੀ.ਪੀ.ਆਈ., ਸੀ.ਪੀ.ਆਈ. (ਐਮ), ਸੀ.ਪੀ.ਆਈ. (ਐਮ.ਐਲ.-ਲਿਬਰੇਸ਼ਨ) ਅਤੇ ਹੋਰ ਖੇਤਰੀ ਪਾਰਟੀਆਂ ਮੈਦਾਨ ‘ਚ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: