ਓਨਟਾਰੀਓ ਦੀਆਂ ਸਿੱਖ ਸੰਗਤਾਂ ਅਤੇ ਓਨਟਾਰੀਓ ਗੁਰਦੁਆਰਾ ਕਮੇਟੀਆਂ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਅਕਤੂਬਰ ਅਤੇ ਨਵੰਬਰ 2019 ਵਿਚ ਵੱਖ-ਵੱਖ ਵਿਚਾਰਕਾਂ ਅਤੇ ਵਿਦਵਾਨਾਂ ਦੇ ਵੱਖ-ਵੱਖ ਵਿਸ਼ਿਆਂ ਉੱਤੇ ਵਖਿਆਨਾਂ ਦੀ ਲੜੀ ਚਲਾਈ। ਇਸੇ ਲੜੀ ਤਹਿਤ 20 ਅਕਤੂਬਰ 2019 ਨੂੰ ਡਾ. ਸਿਕੰਦਰ ਸਿੰਘ (ਪ੍ਰਬੰਧਕ, ਪੰਜਾਬੀ ਵਿਭਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡਲ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਦਾ ਵਖਿਆਨ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਾ. ਸਿਕੰਦਰ ਸਿੰਘ ਨੇ ”ਖਾਣਾ ਅਤੇ ਬੋਲਣਾ’ – ਗੁਰਮਤਿ ਪਰਿਪੇਖ’ ਵਿਸ਼ੇ ਉੱਤੇ ਵਿਚਾਰ ਸਾਂਝੇ ਕੀਤੇ।
ਡਾ. ਸਿਕੰਦਰ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰਾਂ ਨੂੰ ਇੱਥੇ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਦੀ ਜਾਣਕਾਰੀ ਹਿਤ ਮੁੜ ਸਾਂਝਾ ਕਰ ਰਹੇ ਹਾਂ।