ਖਾਸ ਲੇਖੇ/ਰਿਪੋਰਟਾਂ

ਪੰਜਾਬ ਵਿੱਚ ਮੱਕੀ ਦੀ ਬੇਮੌਸਮੀ ਫਸਲ

By ਸਿੱਖ ਸਿਆਸਤ ਬਿਊਰੋ

May 23, 2024

ਪੰਜਾਬ ਦੇ ਜਮੀਨ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਸਥਿਤੀ ਵਿੱਚ ਅਪੜਿਆ ਹੋਇਆ ਹੈ। ਖੇਤੀਬਾੜੀ ਖੇਤਰ ਵਿੱਚ ਜਿੱਥੇ ਝੋਨੇ ਨੂੰ ਇਸ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ ਤੇ ਨਾਲ ਹੀ ਮੱਕੀ ਜੋ ਕਿ ਫਰਵਰੀ ਦੇ ਮਹੀਨੇ ਬੀਜੀ ਜਾਂਦੀ ਹੈ ਅਤੇ ਜੂਨ ਵਿੱਚ ਵੱਢੀ ਜਾਂਦੀ ਹੈ, ਉਹ ਵੀ ਪਾਣੀ ਦੀ ਖਪਤ ਦਾ ਬਹੁਤ ਵੱਡਾ ਕਾਰਨ ਬਣ ਕੇ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਮੱਕੀ ਦੀ ਫਸਲ ਤਕਰੀਬਨ ਤਿੰਨ ਮੌਸਮਾਂ ਵਿੱਚ ਬੀਜੀ-ਵੱਢੀ ਜਾਂਦੀ ਹੈ। ਪਹਿਲਾ ਮੌਸਮ ਜੋ ਫਰਵਰੀ ਵਿੱਚ ਬੀਜ ਕੇ ਜੂਨ ਵਿੱਚ ਵੱਢਣਾ, ਇੱਕ ਹਾੜੀ ਦੀ ਫਸਲ ਹੈ ਜੋ ਦਸੰਬਰ ਵਿੱਚ ਬੀਜ ਕੇ ਅਪਰੈਲ ਵਿੱਚ ਵੱਢੀ ਜਾਂਦੀ ਹੈ ਅਤੇ ਇੱਕ ਸਾਉਣੀ ਦੀ ਫਸਲ ਹੈ ਜੋ ਜੂਨ ਵਿੱਚ ਬੀਜ ਕੇ ਅਕਤੂਬਰ ਵਿੱਚ ਵੱਢੀ ਜਾਂਦੀ ਹੈ।

ਸਾਉਣੀ ਵਾਲੀ ਫਸਲ ਵਜੋਂ ਬੀਜੀ ਜਾਂਦੀ ਮੱਕੀ ਪੰਜਾਬ ਦੀ ਮੁੱਖ ਫਸਲ ਹੈ, ਜੋ ਪੰਜਾਬ ਦੇ ਪੌਣ ਪਾਣੀ ਦੇ ਅਨੁਕੂਲ ਹੈ। ਇਸ ਫਸਲ ਥੱਲੇ ਪੰਜਾਬ ਵਿੱਚ ਤਕਰੀਬਨ 1,74,131 ਏਕੜ ਰਕਬਾ ਹੈ।

ਇਹਨਾਂ ਤਿੰਨਾਂ ਸਮਿਆਂ ਵਿੱਚੋਂ ਜੋ ਫਸਲ ਫਰਵਰੀ ਵਿੱਚ ਬੀਜ ਕੇ ਜੂਨ ਵਿੱਚ ਵੱਢੀ ਜਾਂਦੀ ਹੈ ਉਹ ਸਭ ਤੋਂ ਵੱਧ ਪਾਣੀ ਦੀ ਖਪਤ ਦਾ ਕਾਰਨ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਫਸਲ ਫਸਲ ਨੂੰ ਔਸਤਨ 20 ਤੋਂ 24 ਵਾਰ ਸਿੰਜਾਈ ਦੀ ਲੋੜ ਹੈ। ਜ਼ਿਕਰਯੋਗ ਹੈ ਕਿ 2022 ਵਿੱਚ ਤਕਰੀਬਨ 86,486 ਏਕੜ ਰਕਬੇ ਉੱਤੇ ਮੱਕੀ ਦੀ ਇਹ ਫਸਲ ਬੀਜੀ ਗਈ ਸੀ ਜੋ ਕਿ 2023 ਵਿੱਚ ਵੱਧ ਕੇ 1,53,205 ਏਕੜ ਤੇ 2024 ਵਿੱਚ ਵੱਧ ਕੇ 2,22,394 ਏਕੜ ਰਕਬੇ ਉੱਤੇ ਪਹੁੰਚ ਚੁੱਕੀ ਹੈ। ਸਾਲ 2024 ਵਿੱਚ ਮੱਕੀ ਦੀ ਫਸਲ ਥੱਲੇ ਰਕਬਾ ਇਸ ਤਰ੍ਹਾਂ ਹੈ:

ਜਿਲਾ ਏਕੜ 1 ਕਪੂਰਥਲਾ 31135 2 ਅੰਮ੍ਰਿਤਸਰ 7413 3 ਤਰਨ ਤਾਰਨ 1ੁ6061 4 ਲੁਧਿਆਣਾ 39536 5 ਫਿਰੋਜ਼ਪੁਰ 247 6 ਮੋਗਾ 11861 7 ਬਰਨਾਲਾ 3706 8 ਸੰਗਰੂਰ 9637 9 ਪਟਿਆਲਾ 3459 10 ਫਤਿਹਗੜ੍ਹ ਸਾਹਿਬ 9390 11 ਮੋਹਾਲੀ 988 12 ਨਵਾਂ ਸ਼ਹਿਰ 5189 13 ਰੋਪੜ 3212 14 ਜਲੰਧਰ 54116 15 ਹੁਸ਼ਿਆਰਪੁਰ 27181 16 ਗੁਰਦਾਸਪੁਰ 247

ਕੁਝ ਅੰਦਾਜਿਆਂ ਮੁਤਾਬਕ ਫਰਵਰੀ – ਜੂਨ ਵਾਲੀ ਮੱਕੀ ਹੇਠ ਰਕਬਾ ਇਸ ਤੋਂ ਵੀ ਵੱਧ ਹੈ। ਇੱਕਲੇ ਕਪੂਰਥਲੇ ਜਿਲ੍ਹੇ ਵਿੱਚ ਹੀ ਡਿਸਟਰੀਬਿਊਟਰਾਂ ਕੋਲੋਂ ਹੀ 65000 ਏਕੜ ਮੱਕੀ ਦਾ ਬੀਜ ਵਿਕਿਆ ਹੈ ਤੇ ਕਪੂਰਥਲਾ ਜਿਲ੍ਹੇ ਤੋਂ ਬਾਹਰ ਤੋਂ ਖਰੀਦਿਆ ਬੀਜ ਇਸ ਤੋਂ ਵੱਖਰਾ ਹੈ। ਕਪੂਰਥਲਾ ਜਿਲ੍ਹੇ ਵਿੱਚ ਇਸ ਵਾਰ 75 ਤੋਂ 80 ਹਜਾਰ ਏਕੜ ਮੱਕੀ ਲੱਗੀ ਹੈ।

ਮੌਜੂਦਾ ਹਾਲਾਤਾਂ ਵਿੱਚ ਇਸ ਸਮੇਂ ਦੀ ਮੱਕੀ ਥੱਲੇ ਤਕਰੀਬਨ 158% ਵਾਧਾ ਚਿੰਤਾ ਦਾ ਵਿਸ਼ਾ ਹੈ, ਖਾਸ ਕਰ ਉਸ ਸਮੇਂ ਜਦੋਂ ਪੰਜਾਬ ਦਾ ਜਮੀਨੀ ਪਾਣੀ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: