ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਨਾਈਟਿਡ ਸਿੱਖਜ਼ ਸੰਸਥਾ ਦੇ ਆਗੂ ਬਲਜੀਤ ਸਿੰਘ ਜੌਹਲ (ਫਲੋਰਿਡਾ) ਤੇ ਹੋਰ

ਵਿਦੇਸ਼

ਯੂਨਾਈਟਡ ਸਿੱਖਜ਼ ਵਲੋਂ ਮਿਆਂਮਾਰ ਤੋਂ ਆਏ ਰੋਹਿੰਗੀਆ ਮੁਸਲਮਾਨਾਂ ਅਤੇ 700 ਹਿੰਦੂ ਪਰਿਵਾਰਾਂ ਦੀ ਮਦਦ

By ਸਿੱਖ ਸਿਆਸਤ ਬਿਊਰੋ

October 15, 2017

ਲੁਧਿਆਣਾ: ਸਿੱਖ ਜਥੇਬੰਦੀ ਯੂਨਾਈਟਿਡ ਸਿੱਖਜ਼ ਵੱਲੋਂ ਮਿਆਂਮਾਰ (ਬਰਮਾ) ਤੋਂ ਉਜੜ ਕੇ ਬੰਗਲਾਦੇਸ਼ ਆਏ ਰੋਹਿੰਗੀਆ ਮੁਸਲਮਾਨਾਂ ਤੋਂ ਇਲਾਵਾ 700 ਹਿੰਦੂ ਪਰਿਵਾਰਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ, ਜੋ ਬੰਗਲਾਦੇਸ਼ ਦੇ ਕੈਂਪਾਂ ਵਿੱਚ ਲਗਾਤਾਰ ਆ ਰਹੇ ਹਨ।

ਜਥੇਬੰਦੀ ਦੇ ਆਗੂ ਬਲਜੀਤ ਸਿੰਘ ਜੌਹਲ (ਫਲੋਰਿਡਾ) ਨੇ ਲੁਧਿਆਣਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਆਂਮਾਰ (ਬਰਮਾ) ਤੋਂ ਰੋਹਿੰਗੀਆ ਮੁਸਲਮਾਨਾਂ ਦੇ ਨਾਲ-ਨਾਲ ਹਿੰਦੂ ਪਰਿਵਾਰ ਵੀ ਬੰਗਲਾਦੇਸ਼ ਦੇ ਕੈਂਪਾਂ ਵਿੱਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੱਤ-ਅੱਠ ਹਜ਼ਾਰ ਮੁਸਲਮਾਨਾਂ ਅਤੇ 700 ਹਿੰਦੂ ਪਰਿਵਾਰਾਂ ਲਈ ਲੰਗਰ, ਦਵਾਈਆਂ, ਚਾਹ-ਪਾਣੀ ਤੇ ਕੱਪੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ।

ਜੌਹਲ ਨੇ ਦੱਸਿਆ ਕਿ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਇੱਕੋ-ਇੱਕ ਅਜਿਹੀ ਸੰਸਥਾ ਹੈ, ਜੋ ਯੂਐਨਓ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਛੇਤੀ ਹੀ ਨਸ਼ਿਆਂ ਤੇ ਕੈਂਸਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤੇ ਮਾਲਵੇ ਵਿੱਚ ਮੁਫ਼ਤ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਜਾਵੇਗਾ। ਇਸ ਮੌਕੇ ਜਗਰੂਪ ਸਿੰਘ ਖੇੜਾ (ਵੈਨਕੂਵਰ), ਸੁਖਜੀਤ ਸਿੰਘ ਵਿਰਕ, ਚਰਨਜੀਤ ਕੌਰ ਸੋਢੀ, ਸੁਰਿੰਦਰ ਸਿੰਘ ਸੰਧੂ, ਪਾਸਟਰ ਸੁਰਿੰਦਰ ਬਾਜਵਾ, ਮੁਸਲਿਮ ਭਾਈਚਾਰੇ ਦੇ ਆਗੂ ਸਿਰਾਜ ਮੁਹੰਮਦ, ਜੇ. ਪੀ. ਸਿੰਘ ਮੁੱਲਾਂਪੁਰ ਤੇ ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

ਸਬੰਧਤ ਖ਼ਬਰ: ਰੋਹਿੰਗੀਆਂ ਮੁਸਲਮਾਨਾਂ ਦੇ ਕਤਲੇਆਮ ਨੇ ਫਿਰ 1947, 1984, 2002 ਚੇਤੇ ਕਰਵਾਇਆ: ਖਾਲੜਾ ਮਿਸ਼ਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: