ਪੰਜਾਬ ਦੇ ਸੰਘਰਸ਼ ਦੀ ਖਾਸੀਅਤ ਬਾਰੇ ਇਹ ਭਾਈ ਮਨਧੀਰ ਸਿੰਘ ਦੀ ਇੱਕ ਸੁਣਨਯੋਗ ਤਕਰੀਰ ਹੈ। ਇਹ ਤਕਰੀਰ 18 ਅਕਤੂਬਰ 2020 ਨੂੰ ਸ਼ੰਭੂ ਮੋਰਚੇ ਵਿਖੇ ਕੀਤੀ ਗਈ ਸੀ।
ਇਸ ਤਕਰੀਰ ਵਿੱਚ ਭਾਈ ਮਨਧੀਰ ਸਿੰਘ ਨੇ ਦੱਸਿਆ ਹੈ ਕਿ 1960ਵਿਆਂ ਦੇ ਅਖੀਰ ਵਿੱਚ ਪੰਜਾਬ ਵਿੱਚ ਖੇਤੀਬਾੜੀ ਦੇ ਢੰਗ ਤਰੀਕੇ ਬਦਲਣ ਪਿੱਛੇ ਖੇਤਰੀ ਤੇ ਕੌਮਾਂਤਰੀ ਅਤੇ ਸਿਆਸੀ ਤੇ ਵਿਚਾਰਧਾਰਕ ਕਾਰਨ ਕਿਹੜੇ-ਕਿਹੜੇ ਸਨ? ਪੰਜਾਬ ਵਿੱਚ ਖੇਤੀ ਦੇ ਢੰਗ-ਤਰੀਕੇ ਬਦਲਣ ਪਿੱਛੇ ਮਨਸ਼ਾ ਕੀ ਸੀ ਅਤੇ ਕਿਵੇਂ “ਹਰੀ ਕ੍ਰਾਂਤੀ” ਕਹੀ ਜਾਂਦੀ ਇਹ ਤਬਦੀਲੀ ਪੰਜਾਬ ਦੇ ਮੌਜੂਦਾ ਆਰਥਕ ਸੰਕਟ ਅਤੇ ਵਾਤਾਵਰਨ ਦੀ ਤਬਾਹੀ ਲਈ ਜਿੰਮੇਵਾਰ ਹੈ।
ਇਸ ਤਕਰੀਰ ਵਿੱਚ ਭਾਈ ਮਨਧੀਰ ਸਿੰਘ ਨੇ ਇੰਡੀਆ ਦੇ ਅਧੀਨ ਪੰਜਾਬ ਦੀਆਂ ਸਿਆਸੀ ਤਾਕਤਾਂ ਦੀਆਂ ਸੀਮਤਾਈਆਂ ਵੀ ਉਜਾਗਰ ਕੀਤੀਆਂ ਹਨ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਦਿ੍ਰਸ਼, ਪੰਜਾਬ ਦੀਆਂ ਸਿਆਸੀ ਧਿਰਾਂ ਦੇ ਚਰਿੱਤਰ, ਭੂਮਿਕਾ ਅਤੇ ਸੀਮਤਾਈਆਂ ਦੀ ਵੀ ਪੜਚੋਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੋ ਕੋਈ ਵੀ ਪੰਜਾਬ ਦੀ ਭਲਾਈ ਲਈ ਗੰਭੀਰ ਹੈ ਉਸ ਨੂੰ ਦਿੱਲੀ ਤਖਤ ਅਧੀਨ ਪੰਜਾਬ ਦੀ ਸੂਬੇਦਾਰੀ ਦੀ ਦੌੜ ਦੌੜਨ ਦੀ ਬਜਾਏ ਪੰਜਾਬ ਦੀ ਸਿਆਸਤ ਨੂੰ ਕਾਬੂ ਤੇ ਸੇਧਿਤ ਕਰਨ ਵਾਲੇ ਢਾਂਚੇ ਉਸਾਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ।
ਇਹ ਤਕਰੀਰ ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝੀ ਕਰੋ ਜੀ।