ਸਿਆਸੀ ਖਬਰਾਂ

ਨਵੀਂ ਰਾਜਨੀਤਕ ਪਾਰਟੀ ਨਹੀਂ ਬਣਾਵਾਂਗੇ, ਚੰਗੀ ਸਰਕਾਰ ਦੀ ਚੋਣ ਲਈ ਸਹਾਇਤਾ ਕਰਾਂਗੇ: ਨਵਜੋਤ ਸਿੱਧੂ

By ਸਿੱਖ ਸਿਆਸਤ ਬਿਊਰੋ

September 21, 2016

ਚੰਡੀਗੜ੍ਹ: ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਬਿਆਨ ਵਿਚ ਕਿਹਾ ਗਿਆ, “ਅਸੀਂ ਚੋਣਾਂ ‘ਚ ਕਿਸੇ ਵੀ ਅਜਿਹੇ ਰਾਜਨੀਤਕ ਦਲ ਨਾਲ ਗਠਜੋੜ ਕਰਨ ਨੂੰ ਤਿਆਰ ਹਾਂ ਜਿਸ ਵਿਚ ਪੰਜਾਬ ਦੀ ਭਲਾਈ ਹੋਵੇ, ਆਵਾਜ਼-ਏ-ਪੰਜਾਬ ਨੂੰ ਫਰੰਟ ਹੀ ਰਹਿਣ ਦਿੱਤਾ ਜਾਏਗਾ, ਅਸੀਂ ਚੰਗੀ ਸਰਕਾਰ ਦੀ ਚੋਣ ਲਈ ਸਹਾਇਤਾ ਕਰਾਂਗੇ। ਅਸੀਂ ਲੋਕਾਂ ਨੂੰ ਸਪੱਸ਼ਟ ਕਰਾਂਗੇ ਕਿ ਉਹ ਪੰਜਾਬ ਦੇ ਹਿੱਤ ਲਈ ਵੋਟ ਪਾਉਣ। ਅਸੀਂ ਸਰਕਾਰ ਵਿਰੋਧੀ ਵੋਟ ਨੂੰ ਨਹੀਂ ਤੋੜਾਂਗੇ ਕਿਉਂਕਿ ਇਸ ਦਾ ਅਸਿੱਧੇ ਤੌਰ ‘ਤੇ ਫਾਇਦਾ ਬਾਦਲ ਤੇ ਕੈਪਟਨ ਨੂੰ ਮਿਲੇਗਾ।”

ਜ਼ਿਕਰਯੋਗ ਹੈ ਕਿ ਸਿੱਧੂ ਨੇ ਪਹਿਲਾਂ ਰਾਜ ਸਭਾ ਅਤੇ ਫੇਰ ਭਾਜਪਾ ਤੋਂ ਅਸਤੀਫਾ ਦੇ ਕੇ ਪੰਜਾਬ ਵਿਚ ਨਵਾਂ ਸਿਆਸੀ ਫਰੰਟ “ਆਵਾਜ਼-ਏ-ਪੰਜਾਬ” ਬਣਾਇਆ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ 23 ਸਤੰਬਰ ਨੂੰ ਸਿੱਧੂ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰਨਗੇ। ਕੁਝ ਦਿਨ ਪਹਿਲਾਂ ਹੋਈ ਆਵਾਜ਼-ਏ-ਪੰਜਾਬ ਦੀ ਚੰਡੀਗੜ੍ਹ ਵਿਚਲੀ ਪ੍ਰੈਸ ਕਾਨਫਰੰਸ ‘ਚ ਸਿੱਧੂ ਦੇ ਨਾਲ ਜਲੰਧਰ ਕੈਂਟ ਤੋਂ ਸਾਬਕਾ ਅਕਾਲੀ ਵਿਧਾਇਕ ਪਰਗਟ ਸਿੰਘ, ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਵੀ ਸ਼ਾਮਲ ਸਨ।

ਇਸ ਖ਼ਬਰ ਨੂੰ ਵਧੇਰੇ ਵਿਸਥਾਰ ‘ਚ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Uncertainty Clouds Awaaz-E-Punjab: Navjot Sidhu says no new party to be formed for Punjab Polls 2017 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: