ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਅਰਦਾਸ ਸਿਆਸੀ ਸਟੰਟ: ਡੱਲੇਵਾਲ
November 4, 2010 | By ਸਿੱਖ ਸਿਆਸਤ ਬਿਊਰੋ
ਲੰਡਨ (4 ਨਵੰਬਰ, 2010): ਪੰਜਾਬ ਤੇ ਹਕੂਮਤ ਕਰਨ ਵਾਲੇ ਅਕਾਲੀ ਦਲ ਬਾਦਲ ਅਤੇ ਭਾਜਪਾ ਵਲੋਂ ਨਵੰਬਰ 1984 ਦੌਰਾਨ ਹਿੰਦੂ ਬਹੁ ਗਿਣਤੀ ਦੇ ਗੁੰਡਿਆਂ ਹੱਥੋਂ ਖਤਮ ਕੀਤੇ ਗਏ ਸਿੱਖਾਂ ਦੀ ਯਾਦ ਵਿੱਚ ਅਰਦਾਸਾਂ ਕਰਨੀਆਂ ਕੇਵਲ ਸਿਆਸੀ ਸਟੰਟ ਹੈ। ਜਦ ਕਿ ਇਸ ਕਤਲੇਆਮ ਲਈ ਕਾਂਗਰਸ ਦੇ ਨਾਲ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ। ਮਾਈ ਕੰਟਰੀ ਮਾਈ ਲਾਈਫ ਵਿੱਚ ਅਡਵਾਨੀ ਵਲੋਂ ਜੂਨ ਚੌਰਾਸੀ ਦੇ ਖੂਨੀ ਘੱਲੂਘਾਰੇ ਸਬੰਧੀ ਸ਼ਰੇਆਮ ਇਕਬਾਲ ਕੀਤਾ ਗਿਆ ਹੈ ਕਿ ਭਾਜਪਾ ਨੇ ਇੰਦਰਾ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਦਬਾਅ ਪਾਉਂਦਿਆਂ ਉਤਸ਼ਾਹਤ ਕੀਤਾ ਸੀ। ਭਾਜਪਾ ਆਗੂ ਵਾਜਪਾਈ ਵਲੋਂ ਸਿੱਖ ਤਵਾਰੀਖ ਵਿੱਚ ਵਾਪਰੇ ਇਸ ਤੀਸਰੇ ਘੱਲੂਘਾਰੇ ਮਗਰੋਂ ਇੰਦਰਾ ਨੂੰ ਵਧਾਈ ਦਿੰਦਿਆਂ ਦੁਰਗਾ ਦਾ ਖਿਤਾਬ ਦਿੱਤਾ ਗਿਆ ਅਤੇ ਅਡਵਾਨੀ ਵਲੋਂ ਕਿਹਾ ਗਿਆ ਸੀ ਕਿ ਇਹ ਹਮਲਾ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪੰਜਾਬ ਬੰਦ ਦੌਰਾਨ ਪੰਥਕ ਆਗੂਆਂ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਜਿਸ ਨਾਲ ਇਹਨਾਂ ਦਾ ਪੰਥ ਵਿਰੋਧੀ ਚਿਹਰਾ ਇੱਕ ਵਾਰ ਫੇਰ ਨੰਗਾ ਹੋਇਆ ਹੈ। ਕਾਂਗਰਸ ਦਾ ਹੱਥਠੋਕਾ ਪਰਮਜੀਤ ਸਿੰਘ ਸਰਨਾ ਇੱਕ ਪਾਸੇ ਪੰਜਾਬ ਵਿੱਚ ਗੁਰਧਾਮਾਂ ਨੂੰ ਅਕਾਲੀ ਦਲ ਬਾਦਲ ਦੇ ਕਬਜ਼ੇ ਚੋਂ ਅਜ਼ਾਦ ਕਰਵਾਉਣ ਲਈ ਸ਼ੋਸ਼ੇ ਛੱਡ ਰਿਹਾ ਹੈ ਦੂਜੇ ਪਾਸੇ ਅਰਦਾਸ ਕਰਨ ਵਿੱਚ ਰੁਕਾਵਟਾਂ ਖੜੀਆਂ ਕਰਕੇ ਕਾਂਗਰਸ ਨੂੰ ਖੁਸ਼ ਕਰ ਰਿਹਾ ਹੈ। ਜੋ ਕਿ ਇਸ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਤੋਂ ਸਮੂਹ ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜੂਨ 1984 ਦੇ ਅੱਤ ਵਹਿਸ਼ੀ ਘੱਲੂਘਾਰੇ ਅਤੇ ਇੰਦਰਾ ਨੂੰ ਸੋਧਣ ਮਗਰੋਂ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਨਵੰਬਰ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਪੰਜਾਬ ਵਿੱਚ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਬਣ ਚੁੱਕੀ ਹੈ ਪਰ ਇਹਨਾਂ ਨੇ ਸਿੱਖਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਬਜਾਏ ਸਿੱਖਾਂ ਤੇ ਜ਼ੁਲਮ ਢਾਹ ਕੇ ਸਿੱਖ ਵਿਰੋਧੀ ਲਾਬੀ ਨੂੰ ਖੁਸ਼ ਹੀ ਕੀਤਾ ਹੈ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Badal Dal, BJP, United Khalsa Dal U.K