ਸਿੱਖ ਖਬਰਾਂ

ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ 1 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਪੂਰੀ ਹਮਾਇਤ

By ਸਿੱਖ ਸਿਆਸਤ ਬਿਊਰੋ

October 27, 2014

ਇੰਗਲੈਂਡ (26 ਅਕਤੂਬਰ 2014): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ 1984 ਸਿੱਖ ਨਸਲਕੁਸੀ ਦੇ ਮੁੱਖ ਗਵਾਹਾਂ ਅਤੇ ਪੀੜਤਾਂ ਵੱਲੋਂ 1 ਨਵੰਬਰ 2014 ਨੂੰ ਪੰਜਾਬ ਬੰਦ ਦਾ ਜੋ ਐਲਾਨ ਕੀਤਾ ਗਿਆ ਹੈ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਯੂ.ਕੇ), ਕੇਸਰੀ ਲਹਿਰ (ਯੂ.ਕੇ) ਅਤੇ ਸਰਬੱਤ ਖਾਲਸਾ ਫਾਉਡੇਸ਼ਨ (ਯੂ.ਕੇ) ਇਸ ਬੰਦ ਦੀ ਪੂਰਨ ਤੋਰ ਤੇ ਹਮਾਇਤ ਕਰਦੀ ਹੈ ਅਤੇ ਸਮੂਹ ਪੰਥਕ ਜਥੇਬੰਦੀਆਂ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਦੀ ਵੀ ਅਪੀਲ ਵੀ ਕਰਦੀ ਹੈ।

ਸਰਬੱਤ ਖਾਲਸਾ ਫਾਉਡੇਸ਼ਨ (ਯੂ.ਕੇ) ਦੇ ਪ੍ਰਧਾਨ ਸ੍ਰ ਰਣਜੀਤ ਸਿੰਘ ਸਰਾਏ, ਕੇਸਰੀ ਲਹਿਰ (ਯੂ.ਕੇ) ਦੇ ਕੋਆਰਡੀਨੇਟਰ ਸ੍ਰ ਉਪਕਾਰ ਸਿੰਘ ਰਾਏ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਯੂ.ਕੇ) ਦੇ ਪ੍ਰਧਾਨ ਸ੍ਰ ਭਾਈ ਬਲਵੀਰ ਸਿੰਘ ਖਾਲਸਾ ਅਤੇ ਜਨਰਲ ਸਕੱਤਰ ਸ੍ਰ ਕਿਰਪਾਲ ਸਿੰਘ ਮੱਲੁਾ ਬੇਦੀਆਂ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀ ਕਿਹਾ ਹੈ ਕਿ 1984 ਦਿੱਲੀ ਸਿੱਖ ਕਤਲੇਆਮ ਦੇ 30 ਸਾਲ ਬੀਤ ਜਾਣ ਮਗਰੋਂ ਵੀ ਸਿੱਖਾਂ ਨੂੰ ਇਨਸਾਫ਼ ਨਹੀ ਮਿਲਿਆ।

ਪੰਥਕ ਆਗੂਆਂ ਨੇ ਸ੍ਰੋਮਣੀ ਅਕਾਲੀ ਦਲ ਨੂੰ ਕਿਹਾ ਕਿ ਹਰ ਸਮੇਂ ਚੋਣਾਂ ਦੌਰਾਨ ਦਿੱਲੀ ਸਿੱਖ ਕਤਲੇਆਮ ਦੇ ਨਾਂ ਉਪਰ ਵੋਟਾਂ ਹਾਸਲ ਕਰਕੇ ਕਾਮਯਾਬ ਹੁੰਦੇ ਹਨ। ਹੁਣ ਪੰਜਾਬ ਸਰਕਾਰ ਸਿੱਖ ਕਤਲੇਆਮ ਦੇ ਪ੍ਰੀਵਾਰਾ ਨਾਲ ਹਮਦਰਦੀ ਰੱਖਦੀ ਹੈ ਅਤੇ ਉਹਨਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹੈ ਤਾਂ 1 ਨਵੰਬਰ ਨੂੰ ਸਰਕਾਰੀ ਤੋਰ ਤੇ ਪੰਜਾਬ ਦੇ ਦਫ਼ਤਰ ਬੰਦ ਕਰਕੇ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਸਰਕਾਰੀ ਛੁੱਟੀ ਦਾ ਐਲਾਨ ਕਰਨ।

ਇਹਨਾਂ ਆਗੂਆਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਵੀਰ ਸਿੰਘ ਬਾਦਲ ਆਪਣੀ ਭਾਈਵਾਲ ਪਾਰਟੀ ਬੇ.ਜੀ.ਪੀ ਦੇ ਨਾਲ ਕੇਂਦਰ ਵਿਚ ਸਰਕਾਰ ਬਣਾਈ ਹੈ ਅਤੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਹੈ ਇਸੇ ਤਰਾਂ ਜੇ ਸ੍ਰ ਸੁਖਵੀਰ ਸਿੰਘ ਬਾਦਲ ਦ੍ਰਿੜ ਹਨ ਕਿ 1984 ਸਿੱਖਾਂ ਦੇ ਕਾਤਲਾ ਨੂੰ ਸਜਾ ਦਿਵਾਉਣੀ ਹੈ ਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਂਦੀ ਉਪਰ ਦਬਾਅ ਬਣਾਉਣ ਕਿ ਦੋਸ਼ੀਆ ਨੂੰ ਸਜਾਵਾਂ ਦਿੱਤੀਆ ਜਾਣ ਉਨ੍ਹਾਂ ਪ੍ਰੈਸ ਨੂੰ ਭੇਜੇ ਨੋਟ ਵਿੱਚ ਕਿਹਾ ਕਿ ਜੇਕਰ ਸ੍ਰੋਮਣੀ ਅਕਾਲੀ ਦਲ ਹੁਣ ਵੀ ਦੋਸ਼ੀਆ ਨੂੰ ਸਜਾ ਦਿਵਾਉਣ ਵਿਚ ਕਾਮਯਾਬ ਨਹੀਂ ਹੁੰਦਾ ਤਾਂ ਇਹਨਾਂ ਨੂੰ ਵੋਟਾਂ ਦ੍ਰੌਾਨ ਇਹ ਮੁੱਦਾ ਛੱਡ ਦੇਣਾ ਚਾਹੀਦਾ ਹੈ।

ਫ਼ੈਡਰੇਸ਼ਨ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 1 ਨਵੰਬਰ ਨੂੰ ਪੰਜਾਬ ਬੰਦ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: