ਇਸ ਸਬੰਧੀ ਪਹਿਲੀ ਇਕੱਤਰਤਾ ਅਤੇ ਸੰਵਾਦ ੨੧ ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਗੰਜ, ਰੇਲਵੇ ਕਲੋਨੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ੧੦:੦੦ ਤੋਂ ੧੨:੩੦ ਹੋਵੇਗੀ।
ਇਹ ਛੋਟੀ ਮੁਲਾਕਾਤ ਭਾਈ ਸਤਨਾਮ ਸਿੰਘ ਖੰਡੇਵਾਲਾ ਹੋਰਾਂ ਨਾਲ ਹੈ। ਖਾੜਕੂ ਸੰਘਰਸ਼ ਦੌਰਾਨ ਉਹਨਾਂ ਦੇ ਪਿਤਾ ਜੀ, ਦੋ ਚਾਚਾ ਜੀ, ਤਾਇਆ ਜੀ ਬਾਬਾ ਚਰਨ ਸਿੰਘ (ਸੇਵਾਦਾਰ ਬੀੜ ਸਾਹਿਬ) ਸ਼ਹੀਦ ਹੋ ਗਏ ਸਨ। ਖਾੜਕੂ ਸੰਘਰਸ਼ ਦੇ ਦੌਰਾਨ ਉਹਨਾਂ ਨੇ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਕੱਟੀ। ੨੦੦੪ ਤੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੰਜ ਪਿਆਰਿਆਂ ਵਜੋਂ ਅੰਮ੍ਰਿਤ ਸੰਚਾਰ ਕਰਨ ਦੀ ਸੇਵਾ ਕਰਦੇ ਰਹੇ। ੨੦੧੫ ਵਿੱਚ ਜਦੋ ਜਥੇਦਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਵਲੋ ਡੇਰਾ ਸਿਰਸਾ ਨੂੰ ਮੁਆਫ਼ੀ ਦਿੱਤੀ ਗਈ, ਆਪ ਜੀ ਦੇ ਜਥੇ ਨੇ ੨੧ ਅਕਤੂਬਰ ੨੦੧੫ ਨੂੰ ਜਥੇਦਾਰ ਸਾਹਿਬ ਨੂੰ ਤਲਬ ਕਰਕੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕੀਤੀ।