ਤਿੰਨ ਦੁਆਵਾਂ …
ਕਵੀ: ਪ੍ਰੋ. ਹਰਿੰਦਰ ਸਿੰਘ ਮਹਿਬੂਬ
(ਸਾਈਂ ਮੀਆਂ ਮੀਰ ਦੀ ਦੁਆ)
ਉੱਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ। ਕੁੱਲ ਤਬਕਾਂ ਵਿੱਚ ਰਾਖ ਉਡੰਦੀ ਬਖਸ਼ਣਹਾਰ ਨਾਂ ਦੀਦਾਂ। ਪੁਲਿ-ਸਰਾਤ ਹੈ ਚੀਕ ਗਰਕਿਆ ਸਮਾਂ ਗੁਨਾਹ ਦਾ ਜਾਮਾ, ਇੱਕ ਪੁਨੀਤ ਇੱਟ ਦੀ ਨੀਂਹ ’ਤੇ ਮੀਰ ਨੂੰ ਅਜੇ ਉਮੀਦਾਂ।
(ਸੁੱਖਾ ਸਿੰਘ ਦੇ ਜਾਨਸ਼ੀਨ ਦੀ ਦੁਆ)
ਰੋ ਬੇਅੰਤ ਨੇ ਸਜਦੇ ਕੀਤੇ, ਘਾਇਲ ਬੇਰੀਆਂ ਥੱਲੇ। ਕਾਹਨੂੰਵਾਨ ਦੇ ਫੇਰ ਅਲੰਬੇ, ਸੀਸ ਨਿਮਾਣੇ ਝੱਲੇ। ਵਿਸ਼-ਰਿੜਕਦੀ ਜੀਭ ਨੇ ਘੇਰੇ, ਕੌਮ ਦੇ ਭੋਲੇ ਨੀਂਗਰ; ਕਹਿੰਦਾ : “ਤੀਰ ਮੁਰੀਦ ਨੂੰ ਬਖਸ਼ੋ, ਨਾਲ ਮੇਰੇ ਜੋ ਚੱਲੇ।”
(ਕਵੀ ਦੀ ਦੁਆ)
ਜਦੋਂ ਅਕਾਲ ਤਖਤ ਦੇ ਖੰਡਰ, ਰੋ ਬੇਅੰਤ ਨੇ ਦੇਖੇ; ਝੁਕ ਕੀਤੇ ਅਸਮਾਨ ਨੇ ਸਾਡੇ, ਤਿੰਨ ਸਦੀਆਂ ਦੇ ਲੇਖੇ। ਜ਼ੋਰ ਅਥਾਹ ਬਾਜ਼ ਦੇ ਸੀਨੇ, ਚੀਰ ਮਿਅਰਾਜਾਂ ਉੱਡੇ; ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀਂ ਸੁਬਕ ਸਮੇਂ ਦੀਏ ਰੇਖੇ।
ਉਪਰੋਕਤ ਲਿਖਤ ਪਹਿਲਾਂ 25 ਜੂਨ 2016 ਨੂੰ ਛਾਪੀ ਗਈ ਸੀ
-0-