ਚੰਡੀਗੜ੍ਹ – ਬੀਤੇਂ ਕਈ ਦਿਨਾਂ ਤੋਂ ਪੰਜਾਬ ਵਿਚ ਸਿੱਖ ਪੱਤਰਕਾਰਾਂ ਉੱਤੇ ਲਾਈਆਂ ਜਾ ਰਹੀਆਂ ਰੋਕਾਂ, ਉਹਨਾ ਦੇ ਫੇਸਬੁੱਕ ਤੇ ਟਵਿੱਟਰ ਖਾਤੇ ਤੇ ਰੋਕ ਅਤੇ ਪੁਲਿਸ ਵੱਲੋਂ ਪੱਤਰਕਾਰਾਂ ਨੂੰ ਬੁਲਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰਾਂ ਵੱਲੋਂ ਸਿੱਖਾਂ ਦੀ ਅਵਾਜ਼ ਤੇ ਵਿਚਾਰਾਂ ਨੂੰ ਦਬਾਉਣ ਲਈ ਬਿਜਲਸੱਥ ਦੇ ਸਿੱਖ ਖਾਤਿਆਂ ਤੇ ਰੋਕਾਂ ਦਾ ਸਿਲਸਿਲਾ ਬੇਲਗਾਮ ਹੁੰਦਾ ਜਾ ਰਿਹਾ ਹੈ।
ਬੀਤੇ ਕੱਲ ਸ਼ਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਾਤੇ ਤੋਂ ਇਕ ਟਵੀਟ ਕੀਤਾ ਗਿਆ ਸੀ। ਜਿਸ ਤੇ ਇੰਡੀਆ ਵਿੱਚ ਰੋਕ ਲਗਾ ਦਿੱਤੀ ਗਈ ਹੈ।
ਬੀਤੇ ਦਿਨਾਂ ਵਿਚ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦਾ ਟਵਿੱਟਰ ਖਾਤਾ, ਭਾਈ ਦਲਜੀਤ ਸਿੰਘ ਦਾ ਫੇਸਬੁੱਕ ਸਫਾ, ਭਾਈ ਹਰਦੀਪ ਸਿੰਘ ਮਹਿਰਾਜ ਦਾ ਫੇਸਬੁੱਕ ਸਫਾ, ਕਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦਾ ਫੇਸਬੁੱਕ ਅਤੇ ਟਵਿੱਟਰ ਖਾਤਾ ਅਤੇ ਹੋਰਨਾਂ ਸਿੱਖ ਸ਼ਖਸ਼ੀਅਤਾਂ, ਸਿੱਖ ਪੱਤਰਕਾਰਾਂ ਦੇ ਖਾਤਿਆ ਤੇ ਰੋਕਾਂ ਲਗਾਈਆਂ ਗਈਆਂ ਹਨ।
ਅਸੀਂ ਅਦਾਰਾ ਸਿੱਖ ਸਿਆਸਤ ਵੱਲੋਂ ਇਹਨਾਂ ਸਾਰੀਆਂ ਰੋਕਾਂ ਦੀ ਨਿਖੇਧੀ ਕਰਦੇ ਹਾਂ।
ਪੱਤਰਕਾਰਾਂ ਤੇ ਰੋਕਾਂ ਲਗਾ ਤੇ ਛਾਪੇਮਾਰੀ ਕਰਕੇ ਤੱਥ ਤੇ ਸੱਚ ਦਬਾਉਣ ਦੀ ਕੋਸ਼ਿਸ਼ ਬਾਰੇ ਇਕ ਖਾਸ ਲੇਖਾ