ਖਾਸ ਖਬਰਾਂ

ਕੇਂਦਰ ਸਰਕਾਰ ਨੇ ਜਨਤਕ ਰਾਏ ਲਈ ਪੇਸ਼ ਕੀਤੀਆਂ “ਡਾਟਾ ਗੁਮਨਾਮਤਾ ਹਦਾਇਤਾਂ” ਅਚਾਨਕ ਹਟਾਈਆਂ

September 14, 2022 | By

ਚੰਡੀਗੜ੍ਹ –  ਇੰਡੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਡਾਟਾ ਗੁਮਨਾਮਤਾ ਲਈ ਹਦਾਇਤਾਂ ਨੂੰ ਜਨਤਕ ਰਾਏ ਜਾਣਨ ਲਈ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਦੇ ਬਿਜਾਲ-ਟਿਕਾਣੇ (ਵੈੱਬਸਾਈਟ) ਉੱਤੇ ਪਾਉਣ ਤੋਂ ਤਕਰੀਬਨ ਇਕ ਹਫਤੇ ਬਾਅਦ ਅਚਾਨਕ ਹੀ ਹਟਾ ਦਿੱਤਾ। ਕਈ ਸਮਾਜਿਕ ਜਥੇਬੰਦੀਆਂ ਵਲੋਂ ਇਸ ਅਚਾਨਕ ਕੀਤੀ ਗਈ ਇਸ ਕਾਰਵਾਈ ਵਾਸਤੇ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਸਰਕਾਰ ਲੋਕ ਰਾਏ ਨੂੰ ਜਾਨਣ ਦੇ ਅਮਲ ਤੋਂ ਮੁਨਕਰ ਹੋ ਰਹੀ ਹੈ। ਦੂਜੇ ਪਾਸੇ ਆਈ. ਟੀ. ਵਜਾਰਤ ਦੇ ਸੂਤਰਾਂ ਨੇ ਕਿਹਾ ਹੈ ਕਿ ਇਹ ਦਸਤਾਵੇਜ ਇਸ ਲਈ ਹਟਾਇਆ ਗਿਆ ਹੈ ਕਿ ਪਹਿਲਾਂ ਇਸ ਦਾ ਮੁਲਾਂਕਣ ਮੰਤਰੀ ਪੱਧਰ ਉੱਤੇ ਕੀਤਾ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,