ਵਿਧਾਇਕ ਤ੍ਰਿਲੋਚਨ ਸਿੰਘ ਸੂੰਢ (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਮਜੀਠੀਆ ਵੱਲ ਜੁੱਤੀ ਸੁੱਟਣ ਵਾਲਾ ਸੂੰਢ ਕਾਂਗਰਸ ਤੋਂ ਬਾਗੀ; ਅਜ਼ਾਦ ਉਮੀਦਵਾਰ ਵਜੋਂ ਲੜਨ ਦਾ ਫੈਸਲਾ

By ਸਿੱਖ ਸਿਆਸਤ ਬਿਊਰੋ

January 04, 2017

ਜਲੰਧਰ: ਟਿਕਟ ਨਾ ਮਿਲਣ ਤੋਂ ਨਾਰਾਜ਼ ਮੌਜੂਦਾ ਵਿਧਾਇਕ ਤ੍ਰਿਲੋਚਨ ਸਿੰਘ ਸੂੰਢ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੂੰਢ ਨੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਇਸ ਲਈ ਉਹ ਆਪਣੇ ਹਮਾਇਤੀਆਂ ਦੀ ਸਲਾਹ ਨਾਲ ਆਜ਼ਾਦ ਚੋਣ ਲੜਨਗੇ।

ਕਾਂਗਰਸ ਨੇ ਇਸ ਵਾਰ ਬੰਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤ੍ਰਿਲੋਚਨ ਸੂੰਢ ਦੀ ਟਿਕਟ ਕੱਟ ਦਿੱਤੀ ਹੈ। ਬੁੱਧਵਾਰ ਨੂੰ ਉਨ੍ਹਾਂ ਆਪਣੇ ਪਿਤਾ ਦੀ ਬਰਸੀ ਮੌਕੇ ਵੱਡਾ ਇਕੱਠ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਹਮਾਇਤੀਆਂ ਦੀ ਸਲਾਹ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ।

ਇਸ ਮੌਕੇ ਕਾਂਗਰਸ ਦੇ ਭੁਲੱਥ ਤੋਂ ਉਮੀਦਵਾਰ ਗੁਰਬਿੰਦਰ ਸਿੰਘ ਅਟਵਾਲ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਵੀ ਪਹੁੰਚੇ ਸਨ। ਸੂੰਢ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲ ਜੁੱਤੀ ਉਛਾਲ ਕੇ ਚਰਚਾ ਵਿੱਚ ਆਏ ਸਨ।

ਸਬੰਧਤ ਖ਼ਬਰ: “ਜੇ ਅੱਗੇ ਤੋਂ ਕੋਈ ਦਲਿਤ ਨੂੰ ਇਸ ਤਰ੍ਹਾਂ ਗਾਲ੍ਹਾਂ ਦੇਵੇਗਾ ਤਾਂ 100 ਜੁੱਤੇ ਮਾਰਾਂਗੇ”: ਵਿਧਾਇਕ ਚੰਨੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: