ਜਿੰਮੀ ਸਿੰਘ ਨੂੰ ਲੁਧਿਆਣਾ ਪੁਲਿਸ ਦੀ ਹਿਰਾਸਤ 'ਚ (ਫਾਈਲ ਫੋਟੋ)

ਸਿੱਖ ਖਬਰਾਂ

ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੇ ਖੰਨਾ ਵਿਚਲੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਵਾਧਾ

By ਸਿੱਖ ਸਿਆਸਤ ਬਿਊਰੋ

December 12, 2017

ਲੁਧਿਆਣਾ: ਖੰਨਾ ਪੁਲਿਸ ਨੇ ਅੱਜ (12 ਦਸੰਬਰ, 2017) ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਪਾਇਲ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਤਲਜੀਤ ਸਿੰਘ ਦੇ ਪੁਲਿਸ ਰਿਮਾਂਡ ਵਿਚ 2 ਦਿਨਾਂ ਦਾ ਵਾਧਾ ਕਰ ਦਿੱਤਾ। ਤਲਜੀਤ ਸਿੰਘ ਉਰਫ ਜਿੰਮੀ ਸਿੰਘ ਵਲੋਂ ਵਕੀਲ ਜਸਵੀਰ ਸਿੰਘ ਔਜਲਾ ਅਦਾਲਤ ‘ਚ ਪੇਸ਼ ਹੋਏ।

ਜ਼ਿਕਰਯੋਗ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਮਲੌਦ ਅਧੀਨ ਪੈਂਦੇ ਜਗੇੜਾ ਪਿੰਡ ‘ਚ ਡੇਰਾ ਸਿਰਸਾ ਦੀ ਕੰਟੀਨ ਚਲਾਉਂਦੇ ਪਿਉ-ਪੁੱਤ ਦਾ 25 ਫਰਵਰੀ 2017 ਨੂੰ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਦੱਸਣਯੋਗ ਹੈ ਇਸ ਵੇਲੇ ਬਰਤਾਨਵੀ ਨਾਗਰਕਿ ਜਗਤਾਰ ਸਿੰਘ ਜੌਹਲ, ਰਮਨਦੀਪ ਸਿੰਘ ਬੱਗਾ (ਪਿੰਡ ਚੂਹੜਵਾਲ, ਜ਼ਿਲ੍ਹਾ ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਵਾਸੀ ਅਮਲੋਹ) ਵੀ ਖੰਨਾ ਪੁਲਿਸ ਦੀ ਰਿਮਾਂਡ ਵਿਚ ਹਨ।

ਸਬੰਧਤ ਖ਼ਬਰ: ਜਗਤਾਰ ਸਿੰਘ ਜੱਗੀ ਕੇਸ: ਭਾਰਤੀ ਮੀਡੀਆ ਵਲੋਂ ‘ਵਿਵਾਦਤ ਵੀਡੀਓ’ ਦਿਖਾਏ ਜਾਣ ਤੋਂ ਬਾਅਦ ਮੁਹਿੰਮਕਾਰਾਂ ਨੇ ਬਰਤਾਨਵੀ ਸਰਕਾਰ ਤੋਂ ਕੀਤੀ ਸਖਤ ਕਾਰਵਾਰੀ ਦੀ ਮੰਗ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: