ਸ੍ਰੀ ਅਨੰਦਪੁਰ ਸਾਹਿਬ 6 ਅਕਤੂਬਰ, 2015): ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ‘ਤੇ ਇਕ ਅਣਪਛਾਤੇ ਵਿਅਕਤੀ ਵਲੋਂ ਪਿੱਛੋਂ ਦੀ ਕਿਰਚ ਨਾਲ ਹਮਲਾ ਕਰ ਦਿੱਤਾ ਗਿਆ।
ਜਿਸ ਕਾਰਨ ਜਥੇਦਾਰ ਗਿਆਨੀ ਮੱਲ ਸਿੰਘ ਦੇ ਸੱਜੇ ਪੱਟ ‘ਤੇ ਮਾਮੂਲੀ ਰੂਪ ‘ਚ ਚੋਟ ਪਹੁੰਚੀ ਹੈ। ਮੀਡੀਆ ਵਿੱਚ ਨਸ਼ਰ ਖਬਰ ਮੁਤਾਬਿਕ ਉਕਤ ਹਮਲਾਵਰ ਨਿਹੰਗ ਸਿੰਘ ਦੇ ਬਾਣੇ ‘ਚ ਸੀ ਤੇ ਉਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।
ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਗਿਆਨੀ ਮੱਲ ਸਿੰਘ ਨਵੇਂ ਆਏ ਮੈਨੇਜਰ ਨਾਲ ਮੁਲਾਕਾਤ ਕਰਕੇ ਵਾਪਸ ਪਰਤ ਰਹੇ ਸਨ। ਇਹ ਹਮਲਾ ਉਨ੍ਹਾਂ ਦੀ ਰਿਹਾਇਸ਼ ਕੋਲ ਹੋਇਆ ਹੈ। ਪੁਲਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।