ਪੱਤਰ

ਹਰ ਚੜ੍ਹਦੇ ਸੂਰਜ ਨਵਾਂ ਵਿਵਾਦ ਕਿਉਂ?

By ਸਿੱਖ ਸਿਆਸਤ ਬਿਊਰੋ

January 30, 2010

ਸਿੱਖ ਦੁਨੀਆਂ ਦੀ ਇੱਕ ਅਜਿਹੀ ਕੌਮ ਹੈ ਜੋ ਕੌਮ ਰਾਜਸੀ ਧਿਰ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜ਼ੂਦ ਰਾਜਸੀ ਗੁਲਾਮੀ ਦੀ ਦਿਸ਼ਾ ਵਿੱਚ ਵਿਚਰ ਰਹੀ ਹੈ। ਹਰ ਗੁਲਾਮ ਧਿਰ ਵਾਂਙ ਹੀ ਸਿੱਖਾਂ ਅੰਦਰ ਬੇਲੋੜੇ ਜਾਂ ਬੇਵਕਤੀ ਵਿਵਾਦਾਂ ਦੀ ਭਰਮਾਰ ਹੈ ਜੋ ਕੌਮੀ ਸ਼ਕਤੀ ਨੂੰ ਘਰ ਦੀ ਕਾਂਟੋ-ਕਲੇਸ਼ ਵਿੱਚ ਹੀ ਜ਼ਿਆਇਆ ਕਰਦੇ ਹਨ। ਨਿਤ ਨਵਾਂ ਸੂਰਜ ਸਿੱਖਾਂ ਵਿੱਚ ਨਵਾਂ ਵਿਵਾਦ ਲੈ ਕੇ ਆਉਂਦਾ ਹੈ ਅਤੇ ਫਿਰ ਦਿਨ ਢਲਦੇ ਤੱਕ ਘਰ ਵਿਚਲਾ ਕਾਂਟੋਂ-ਕਲੇਸ਼ ਸ਼ਿਖਰਾਂ ’ਤੇ ਰਹਿੰਦਾ ਹੈ। ਇਸ ਨੂੰ ਦੇਖ ਕੇ ਹਾਕਮ ਧਿਰ ਤਾਂ ਬਾਘੀਆਂ ਪਾਉਂਦੀ ਹੋਵੇਗੀ ਕਿ ਜੋ ਆਪਸ ਵਿੱਚ ਲੜ-ਮਰਨ ਲਈ ਉਤਾਰੂ ਹੋਏ ਹਨ ਉਨ੍ਹਾਂ ਨੂੰ ਮਾਰਨ ਦੀ ਕੀ ਲੋੜ ਹੈ? ਜੋ ਆਪ ਹੀ ਆਪਣੀ- ਆਪਣੀ ਧੜੇਬੰਦੀ ਦੇ ਗੁਲਾਮ ਹਨ ਉਨ੍ਹਾਂ ਨੂੰ ਗੁਲਾਮ ਬਣਾਈ ਰੱਖਣਾ ਕਿੰਨਾ ਕੁ ਔਖਾ ਹੈ? ਜੋ ਆਪਸ ਵਿੱਚ ਹੀ ਉਲਝੇ ਫਿਰਦੇ ਹਨ ਉਨ੍ਹਾਂ ਨੂੰ ਉਲਝਾਈ ਰੱਖਣ ਵਿੱਚ ਕੀ ਜ਼ੋਰ ਲੱਗੇਗਾ?

– ਤਾਜਬੀਰ ਸਿੰਘ, ਦੇਸ ਪੰਜਾਬ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: